ਨਵੀਂ ਦਿੱਲੀ, 31 ਅਗਸਤ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਜਲਿਆਂਵਾਲਾ ਬਾਗ਼ ਸਮਾਰਕ ਸਥਾਨ ਦਾ ਮੁੜ ਨਿਰਮਾਣ ਕੀਤੇ ਜਾਣ ਤੋਂ ਬਾਅਦ ਇਸ ਦੀ ਮਹਾਨਤਾ ਨੂੰ ਲੈ ਕੇ ਸੋਸ਼ਲ ਮੀਡੀਆ ਵਿੱਚ ਉੱਠ ਰਹੇ ਸਵਾਲਾਂ ਦਾ ਹਵਾਲਾ ਦਿੰਦੇ ਹੋਏ ਦੋਸ਼ ਲਗਾਇਆ ਕਿ ਇਹ ਸ਼ਹੀਦਾਂ ਦਾ ਅਪਮਾਨ ਹੈ ਅਤੇ ਇਹ ਉਹੀ ਕਰ ਸਕਦਾ ਹੈ ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦਾ। ਉਨ੍ਹਾਂ ਟਵੀਟ ਕੀਤਾ ਕਿ ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਜਿਹਾ ਅਪਮਾਨ ਉਹੀ ਕਰ ਸਕਦਾ ਹੈ ਜੋ ਸ਼ਹਾਦਤ ਦਾ ਮਤਲਬ ਨਹੀਂ ਜਾਣਦੇ। ਉਹ ਇਕ ਸ਼ਹੀਦ ਦਾ ਪੁੱਤਰ ਹੈ। ਸ਼ਹੀਦਾਂ ਦਾ ਅਪਮਾਨ ਕਿਸੇ ਕੀਮਤ ਤੇ ਸਹਿਨ ਨਹੀਂ ਕਰਾਂਗਾ। ਉਹ ਇਸ ਵਿਰੁੱਧ ਹਨ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਨਹੀਂ ਲੜੀ ਉਹ ਉਨ੍ਹਾਂ ਲੋਕਾਂ ਨੂੰ ਨਹੀਂ ਸਮਝ ਸਕਦੇਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਲੜੀ।
ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਿਆਂਵਾਲਾ ਬਾਗ਼ ਦੇ ਮੁੜ ਨਿਰਮਿਤ ਕੰਪਲੈਕਸ ਦਾ ਉਦਘਾਟਨ ਕੀਤਾ ਹੈ। ਇਸ ਬਾਗ਼ ਦਾ ਕੇਂਦਰੀ ਸਥਾਨ ਮੰਨੇ ਜਾਣ ਵਾਲੇ ਜਵਾਲਾ ਸਮਾਰਕ ਦੀ ਮੁਰੰਮਤ ਕਰਨ ਦੇ ਨਾਲ^ਨਾਲ, ਕੰਪਲੈਕਸ ਦਾ ਮੁੜ ਨਿਰਮਾਣ ਕੀਤਾ ਗਿਆ ਹੈ ਉੱਥੇ ਸਥਿਤ ਤਾਲਾਬ ਨੂੰ ਇਕ ਲਿਲੀ ਤਾਲਾਬ ਦੇ ਰੂਪ ਵਿੱਚ ਫਿਰ ਤੋਂ ਵਿਕਸਿਤ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਆਉਣ^ਜਾਣ ਵਿੱਚ ਸਹੂਲਤ ਲਈ ਇੱਥੇ ਸਥਿਤ ਮਾਰਗਾਂ ਨੂੰ ਚੌੜਾ ਕੀਤਾ ਗਿਆ ਹੈ। ਇਸ ਕੰਪਲੈਕਸ ਵਿੱਚ ਕਈ ਨਵੀਆਂ ਅਤੇ ਆਧੁਨਿਕ ਸਹੂਲਤਾਂ ਦੀ ਵਿਵਸਥਾ ਕੀਤੀ ਗਈ ਹੈ ਜਿਨ੍ਹਾਂ ਵਿੱਚ ਲੋਕਾਂ ਦੀ ਆਵਾਜਾਈ ਲਈ ਉਪਯੁਕਤ ਸੰਕੇਤਕਾਂ ਤੋਂ ਯੁਕਤ ਨਵ ਵਿਕਸਿਤ ਮਾਰਗ, ਮਹੱਤਵਪੂਰਨ ਸਥਾਨਾਂ ਨੂੰ ਰੋਸ਼ਨ ਕਰਨਾ ਅਤੇ ਵੱਧ ਪੌਦੇ ਲਗਾਉਣ ਦੇ ਨਾਲ ਬਿਹਤਰ ਦ੍ਰਿਸ਼, ਚੱਟਾਨ ਯੁਕਤ ਨਿਰਮਾਣ ਕੰਮ ਅਤੇ ਪੂਰੇ ਬਗੀਚੇ ਵਿੱਚ ਆਡੀਓ ਨੋਡਸ ਲਗਾਉਣਾ ਸ਼ਾਮਲ ਹਨ।