ਨਵੀਂ ਦਿੱਲੀ, 31 ਅਗਸਤ – ਦੇਸ਼ ਦੇ ਚੀਫ਼ ਜਸਿਟਸ (ਸੀ ਜੇ ਆਈ) ਨੇ 9 ਨਵਨਿਯੁਕਤ ਜੱਜਾਂ ਨੂੰ ਅੱਜ ਸਹੁੰ ਚੁਕਾਈ। ਸੁਪਰੀਮ ਕੋਰਟ ਦੇ ਨਵੇਂ ਭਵਨ ਕੰਪਲੈਕਸ ਦੇ ਸਭਾਗਾਰ ਵਿੱਚ ਸਵੇਰੇ 10 30 ਵਜੇ ਤੋਂ ਆਯੋਜਿਤ ਇਸ ਸਹੁੰ ਚੁੱਕ ਸਮਾਰੋਹ ਵਿੱਚ ਜੱਜ ਨੇ ਸਾਰੇ 9 ਜੱਜਾਂ ਨੂੰ ਸਹੁੰ ਚੁਕਾਈ। ਪ੍ਰੋਗਰਾਮ 11 ਵਜੇ ਤੱਕ ਚੱਲਿਆ। ਆਮ ਤੌਰ ਤੇ ਨਵੇਂ ਚੁਣੇ ਜੱਜਾਂ ਨੂੰ ਸੀ ਜੇ ਆਈ ਦੇ ਕੋਰਟ ਰੂਮ ਵਿੱਚ ਸਹੁੰ ਚੁਕਾਈ ਜਾਂਦੀ ਹੈ ਪਰ ਇਹ ਪਹਿਲਾ ਮੌਕਾ ਸੀ ਕਿ ਇਹ ਪ੍ਰੋਗਰਾਮ ਸੀ ਜੇ ਆਈ ਕੋਰਟ ਰੂਮ ਦੇ ਬਾਹਰ ਆਯੋਜਿਤ ਕੀਤਾ ਗਿਆ। ਅਜਿਹਾ ਕੋਰੋਨਾ ਨਿਯਮਾਂ ਦੇ ਪਾਲਣ ਦੀ ਦ੍ਰਿਸ਼ਟੀ ਨਾਲ ਕੀਤਾ ਗਿਆ ਸੀ। ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇਕੱਠੇ 9 ਜੱਜਾਂ ਨੇ ਸਹੁੰ ਚੁੱਕੀ ਹੈ।
ਸੀ ਜੇ ਆਈ ਦੀ ਪ੍ਰਧਾਨਗੀ ਵਾਲੇ 5 ਮੈਂਬਰੀ ਸੁਪਰੀਮ ਕੋਰਟ ਕਾਲੇਜੀਅਮ ਨੇ 17 ਅਗਸਤ ਨੂੰ ਆਯੋਜਿਤ ਬੈਠਕ ਵਿੱਚ ਹਾਈ ਕੋਰਟ ਦੇ 4 ਮੁੱਖ ਜੱਜਾਂ, ਚਾਰ ਜੱਜਾਂ ਅਤੇ ਇਕ ਸੀਨੀਅਰ ਐਡਵੋਕੇਟ ਦੇ ਨਾਮ ਦੀ ਸਿਫ਼ਾਰਿਸ਼ ਸੁਪਰੀਮ ਕੋਰਟ ਦੇ ਜੱਜ ਦੇ ਅਹੁਦੇ ਲਈ ਕੀਤੀ ਸੀ। ਸਹੁੰ ਚੁੱਕਣ ਵਾਲੇ ਜੱਜਾਂ ਵਿੱਚ ਜੱਜ ਏ ਐੱਸ ਓਕਾ, ਵਿਕਰਮ ਨਾਥ, ਜੇ ਕੇ ਮਾਹੇਸ਼ਵਰੀ, ਹੀਮਾ ਕੋਹਲੀ ਸ਼ਾਮਲ ਹਨ। ਜੱਜ ਬੀ ਵੀ ਨਾਗਰਤਨਾ, ਸੀ ਟੀ ਰਵੀਕੁਮਾਰ, ਐੱਮ ਐੱਮ ਸੁੰਦਰੇਸ਼, ਬੇਲਾ ਐੱਮ ਤ੍ਰਿਵੇਦੀ, ਪੀ ਐੱਸ ਨਰਸਿਮਹਾ ਨੂੰ ਵੀ ਜੱਜ ਦੇ ਅਹੁਦੇ ਦੀ ਸਹੁੰ ਚੁਕਾਈ ਗਈ। ਅਜਿਹਾ ਪਹਿਲੀ ਵਾਰ ਹੋਇਆ ਕਿ ਜੱਜਾਂ ਦੇ ਸਹੁੰ ਚੁੱਕ ਸਮਾਰੋਹ ਦਾ ਸਿੱਧਾ ਪ੍ਰਸਾਰਨ ਦੂਰਦਰਸ਼ਨ ਤੋਂ ਕੀਤਾ ਗਿਆ ਹੈ।