ਨਵੀਂ ਦਿੱਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗਲੋਬਲ ਹੰਗਰ ਇੰਡੈਕਟ 2020 ਦੀ ਇਕ ਰਿਪੋਰਟ ਸਾਂਝੀ ਕਰ ਕੇ ਇਕ ਵਾਰ ਫਿਰ ਮੋਦੀ ਸਰਕਾਰ ਤੇ ਹਮਲਾ ਬੋਲਿਆ ਹੈ| ਰਾਹੁਲ ਨੇ ਟਵਿੱਟਰ ਤੇ ਗਲੋਬਲ ਹੰਗਰ ਇੰਡੈਕਸ 2020 ਦੀ ਇਕ ਰਿਪੋਰਟ ਸਾਂਝੀ ਕਰ ਕੇ ਕਿਹਾ ਕਿ ਭੁੱਖਮਰੀ ਦੇ ਲਿਹਾਜ ਨਾਲ ਏਸ਼ੀਆ ਵਿੱਚ ਭਾਰਤ ਦੀ ਸਥਿਤੀ ਆਪਣੇ ਕਈ ਗੁਆਂਢੀ ਦੇਸ਼ਾਂ ਨਾਲੋਂ ਖਰਾਬ ਹੈ|ਹੰਗਰ ਇੰਡੈਕਸ 2020 ਵਿੱਚ ਇੰਡੋਨੇਸ਼ੀਆ 70 ਵੇਂ, ਨੇਪਾਲ 73ਵੇਂ, ਬੰਗਲਾਦੇਸ਼ 75 ਵੇਂ, ਪਾਕਿਸਤਾਨ 88 ਵੇਂ ਸਥਾਨ ਤੇ ਹੈ| ਜਦੋਂ ਕਿ ਭਾਰਤ ਦੀ ਰੈਂਕਿੰਗ 94 ਵੇਂ ਸਥਾਨ ਤੇ ਹੈ| ਰਾਹੁਲ ਨੇ ਟਵਿੱਟਰ ਤੇ ਲਿਖਿਆ ਕਿ ਭਾਰਤ ਦਾ ਗਰੀਬ ਭੁੱਖਾ ਹੈ, ਕਿਉਂਕਿ ਸਰਕਾਰ ਸਿਰਫ ਆਪਣੇ ਕੁਝ ਖਾਸ ਦੋਸਤਾਂ ਦੀਆਂ ਜੇਬਾਂ ਭਰਨ ਵਿੱਚ ਲੱਗੀ ਹੈ| ਰਿਪੋਰਟ ਅਨੁਸਾਰ ਸਿਰਫ 13 ਅਜਿਹੇ ਦੇਸ਼ ਹਨ ਜੋ ਹੰਗਰ ਇੰਡੈਕਸ ਵਿੱਚ ਭਾਰਤ ਤੋਂ ਪਿੱਛੇ ਹਨ| ਇਨ੍ਹਾਂ ਵਿਚੋਂ ਰਵਾਂਡਾ (97 ਵੀਂ ਰੈਂਕ), ਨਾਈਜ਼ੀਰੀਆ (98 ਵੀਂ ਰੈਂਕ), ਅਫਗਾਨਿਸਤਾਨ (99 ਵੀਂ ਰੈਂਕ), ਲੀਬੀਆ (102 ਵੀਂ ਰੈਂਕ), ਮੋਜਾਮਬਿਕ (103 ਵੀਂ ਰੈਂਕ) ਤੇ ਹਨ|