ਅੰਮ੍ਰਿਤਸਰ, 27 ਅਗਸਤ, 2021: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ਆਪਣੀ ਹਾਈ ਕਮਾਂਡ ਨੁੰ ਹੀ ਧਮਕੀ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਮੈਂ ਹਾਈ ਕਮਾਂਡ ਨੁੰ ਆਖਿਆ ਹੈ ਕਿ ਮੈਨੂੰ ਫੈਸਲੇ ਲੈਣ ਦੀ ਖੁੱਲ੍ਹ ਦਿਓ, ਜੇਕਰ ਲਾ ਦਿੱਤੀ ਤਾਂ ਫਿਰ ਮੈਂ ਇੱਟ ਨਾਲ ਇੱਟ ਖੜਕਾ ਦਿਆਂਗਾ।
ਉਹਨਾਂ ਇਹ ਗੱਲ ਅੰਮ੍ਰਿਤਸਰ ਵਿਚ ਵਪਾਰ ਤੇ ਉਦਯੋਗ ਐਸੋਸੀਏਸ਼ਨ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ ।
ਸਿੱਧੂ ਨੇ ਇਹ ਵੀ ਕਿਹਾ ਕਿ ਜੇਕਰ ਮੈਨੂੰ ਫੈਸਲੇ ਲੈਣ ਦੀ ਤਾਕਤ ਦਿੱਤੀ ਤਾਂ ਮੇਰੇ ਪੰਜਾਬ ਮਾਡਲ ਨਾਲ ਕਾਂਗਰਸ 20 ਸਾਲ ਪੰਜਾਬ ਵਿਚ ਰਾਜ ਕਰੇਗੀ ਪਰ ਜੇਕਰ ਫੈਸਲੇ ਲੈਣ ਦੀ ਤਾਕਤ ਨਾ ਦਿੱਤੀ ਤਾਂ ਇੱਟ ਨਾਲ ਇੱਟ ਖੜਕਾ ਦਿਆਗਾ।