ਐਸ ਏ ਐਸ ਨਗਰ, 30 ਅਗਸਤ -ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਅੱਜ ਸ਼ਹਿਰ ਅਤੇ ਇਸਦੇ ਆਸ ਪਾਸ ਦੇ ਖੇਤਰਾ ਵਿੱਚ ਪੂਰੀ ਸ਼ਰਧਾ ਅਤੇ ਉਤਸਾਹ ਨਾਲ ਮਣਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਲੋਕ ਮੰਦਰਾਂ ਵਿੱਚ ਦਰਸ਼ਨ ਕਰਨ ਲਈ ਸ਼ਰਧਾਲੁਆ ਦਾ ਤਾਂਤਾ ਲੱਗਿਆ ਰਿਹਾ ਅਤੇ ਰੰਗ ਬਿਰੰਗੇ ਕਪੜਿਆਂ ਵਿੱਚ ਸਜੇ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚਦੇ ਰਹੇ।
ਸ੍ਰੀ ਕ੍ਰਿਸ਼ਨ ਜਨਮਅਸ਼ਟਮੀ ਦੇ ਤਿਉਹਾਰ ਸੰਬੰਧੀ ਲਗਭਗ ਸਾਰੇ ਹੀ ਮੰਦਰਾਂ ਵਿੱਚ ਵਿਸ਼ੇਸ਼ ਸਜਾਵਟ ਕੀਤੀ ਗਈ ਹੈ ਅਤੇ ਰਾਤ ਵੇਲੇ ਮੰਦਰਾਂ ਵਿੱਚ ਜਨਮ ਅਸ਼ਟਮੀ ਦੇ ਸੰਬੰਧ ਵਿੱਚ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾਣਾ ਹੈ। ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਦੇ ਜਨਮ, ਉਹਨਾਂ ਦੇ ਬਚਪਨ ਅਤੇ ਜਿੰਦਗੀ ਦੇ ਹੋਰ ਪਹਿਲੂਆਂ ਉਜਾਗਰ ਕਰਨ ਵਾਲੀਆਂ ਝਾਂਕੀਆਂ ਸਜਾਈਆਂ ਗਈਆਂ ਹਨ ਅਤੇ ਮੰਦਰਾਂ ਵਿੱਚ ਵੱਡੀ ਗਿਣਤੀ ਸ਼ਰਧਾਲੂ ਪਬੁੰਚ ਰਹੇ ਹਨ।
ਸਥਾਨਕ ਫੇਜ਼ 3 ਬੀ 1 ਦੇ ਸ੍ਰੀ ਵੈਸ਼ਨੋ ਮਾਤਾ ਮੰਦਰ ਵਿਖੇ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਐਨ ਕੇ ਮਰਵਾਹਾ ਵਲੋਂ ਝੰਡਾ ਫਹਿਰਾਇਆ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਦੀਪ ਸੋਨੀ, ਸਾਢੇ ਸੱਤ ਮਰਲਾ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਸ੍ਰੀ ਅਮਿਤ ਮਰਵਾਹਾ, ਐਸ ਪੀ ਮਲਹੋਤਰਾ, ਅਸ਼ਵਨੀ ਸ਼ੈਲੀ, ਦਿਨੇਸ਼ ਸ਼ਰਮਾ, ਗੋਪੀ ਸ਼ਰਮਾ, ਵੇਦ ਵਸ਼ਿਸ਼ਟ, ਕ੍ਰਿਸ਼ਨ ਲਾਲ ਪੁਨਯਾਨੀ, ਡੀ ਕੇ ਵਰਮਾ, ਨਵੀਨ ਸ਼ਰਮਾ, ਓੁਮ ਪ੍ਰਕਾਸ਼ ਵਿਜ, ਜਤਿੰਦਰ ਛਾਬੜਾ ਅਤੇ ਹੋਰ ਹਾਜਿਰ ਸਨ।