ਚੰਡੀਗੜ੍ਹ, 27 ਅਗਸਤ 2021 – ਜਦੋਂ ਹਰੀਸ਼ ਰਾਵਤ ਤੋਂ ਪੱਤਰਕਾਰ ਨੇ ਸਵਾਲ ਕੀਤਾ ਕੇ 2022 ਵਿੱਚ ਪੰਜਾਬ ਕਾਂਗਰਸ ਦਾ ਚਿਹਰਾ ਕੌਣ ਹੋਵੇਗਾ। ਤਾਂ ਰਾਵਤ ਨੇ ਇਸ ਸਵਾਲ ਤੋਂ ਪਰਹੇਜ਼ ਕੀਤਾ ਅਤੇ ਚਲੇ ਗਏ।
ਇਸ ਤੋਂ ਪਹਿਲਾ ਸੀਨੀਅਰ ਕਾਂਗਰਸੀ ਲੀਡਰ ਹਰੀਸ਼ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਧੂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਲਾਹਕਾਰ ਰੱਖਣਾ ਉਨ੍ਹਾਂ ਦਾ ਨਿੱਜੀ ਮਾਮਲਾ ਹੈ।
ਰਾਵਤ ਨੇ ਕਿਹਾ ਕਿ ਕਾਂਗਰਸ ਜੰਮੂ -ਕਸ਼ਮੀਰ ‘ਤੇ ਕਿਸੇ ਵੀ ਅਜਿਹੇ ਬਿਆਨ ਦੀ ਨਿੰਦਾ ਕਰਦੀ ਹੈ ਜਿਸ ਨਾਲ ਦੇਸ਼ ਨੂੰ ਨੁਕਸਾਨ ਪਹੁੰਚਦਾ ਹੈ ਨਾਲ ਹੀ ਰਾਵਤ ਨੇ ਕਿਹਾ ਕੇ ਸਲਾਹਕਾਰ ਦੇ ਤੌਰ ‘ਤੇ ਅਜਿਹਾ ਬਿਆਨ ਕਾਂਗਰਸ ਨੂੰ ਮਨਜ਼ੂਰ ਨਹੀਂ ਹੈ। ਇਹ ਹੁਣ ਸਿੱਧੂ ਦਾ ਮਾਮਲਾ ਹੈ ਕਿ ਉਹਨਾਂ ਦੇ ਸਲਾਹਕਾਰ ਬਣੇ ਰਹਿਣਗੇ ਜਾਂ ਨਹੀਂ। ਉਹ ਸਾਡੇ ਪੰਜਾਬ ਕਾਂਗਰਸ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਪੂਰੀ ਆਜ਼ਾਦੀ ਹੈ।
ਉਹ 4 ਮੰਤਰੀਆਂ ਅਤੇ 3 ਐਮ ਐਲ ਏਜ਼ ਨੂੰ ਮਿਲੇ ਹਨ, ਉਨ੍ਹਾਂ ਨੇ ਆਪਣੀ ਗੱਲ ਰੱਖੀ ਹੈ, ਉਹ ਹੁਣ ਉਹਨਾਂ ਦੀ ਗੱਲ ਸੋਨੀਆ ਦੇ ਸਾਹਮਣੇ ਰੱਖਣਗੇ। ਰਾਵਤ ਨੇ ਕਿਹਾ ਕੇ ਉਹ ਕੱਲ੍ਹ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ। ਰਾਵਤ ਨੇ ਕਿਹਾ ਕਿ ਜਦੋਂ ਚੋਣਾਂ ਨੇੜੇ ਆਉਂਦੀਆਂ ਹਨ, ਕੁੱਝ ਹਲਚਲ ਹੁੰਦੀ ਹੈ। ਅੱਗੇ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਤਾਕਤ ਨਹੀਂ ਦਿਖਾਈ, ਉਹ ਖਾਣੇ ਲਈ ਗਏ ਸਨ।