ਬਰੈਂਪਟਨ, 26 ਅਗਸਤ 2021 – ਨਾਬਾਲਗ ਕੁੜੀਆਂ ਨੂੰ ਜ਼ਬਰੀ ਦੇਹ ਵਪਾਰ ਚ ਧੱਕਣ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨਾਂ ਨੂੰ ਪੀਲ ਰੀਜ਼ਨਲ ਪੁਲਿਸ ਵੱਲੋ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਪੁਲਿਸ ਦੁਆਰਾ ਇੱਕ ਘਰ ‘ਚੋਂ ਨਾਬਾਲਗ ਲੜਕੀਨੂੰ ਇੰਨ੍ਹਾਂ ਨੌਜਵਾਨਾਂ ਦੇ ਕਬਜ਼ੇ ‘ਤੋਂ ਛੁਡਾਇਆ ਗਿਆ ਜਿਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਤੇ ਉਸਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ।
ਗ੍ਰਿਫਤਾਰ ਕੀਤੇ ਗਏ ਦੋਸ਼ੀਆ ਦੀ ਪਛਾਣ ਅਮ੍ਰਿਤਪਾਲ ਸਿੰਘ(23) , ਹਰਕੁਵਰ ਸਿੰਘ (22) ਅਤੇ ਸੁਖਮਨਪ੍ਰੀਤ ਸਿੰਘ (23) ਵਜੋ ਹੋਈ ਹੈ । ਤਿੰਨਾ ਦੀ ੳਨਟਾਰੀਉ ਕੋਰਟ ਆਫ ਜਸਟਿਸ ਵਿਖੇ 22 ਅਗਸਤ ਦੀ ਪੇਸ਼ੀ ਪਈ ਸੀ ।ਇਸ ਮਾਮਲੇ ਵਿੱਚ ਚੌਥੇ ਦੋਸ਼ੀ ਦੀ ਭਾਲ ਹਾਲੇ ਜਾਰੀ ਹੈ।