ਨਵਾਂਸ਼ਹਿਰ, 26 ਅਗਸਤ 2021 – ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ:295 ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਆਈਵੀ ਹਸਪਤਾਲ ਵਿਖੇ ਡਾ ਧਰਮਪਾਲ ਔੜ ਸੂਬਾ ਕਮੇਟੀ ਮੈਂਬਰ ਦੀ ਪ੍ਰਧਾਨਗੀ ਹੇਠ ਹੋਈ । ਮੌਕੇ ਤੇ ਜ਼ਿਲ੍ਹਾ ਪ੍ਰਧਾਨ ਡਾ ਕਸ਼ਮੀਰ ਸਿੰਘ ਢਿੱਲੋਂ ਨੇ ਬੋਲਦੇ ਹੋਏ ਕਿਹਾ ਜੇਕਰ ਸੂਬੇ ਦੀ ਸਰਕਾਰ ਵਲੋਂ ਆਪਣੇ 2017 ਦੇ ਚੋਣ ਮੈਨੀਫੈਸਟੋ ਅਨੁਸਾਰ ਮੈਡੀਕਲ ਪ੍ਰੈਕਟੀਸ਼ਨਰਾਂ ਦੀਆਂ ਮੰਗਾ ਨੂੰ ਜਲਦ ਹੀ ਪੂਰਾ ਨਾ ਕੀਤਾ ਗਿਆ ਤਾਂ ਮੈਡੀਕਲ ਪ੍ਰੈਕਟੀਸ਼ਨਰਾ ਵਲੋਂ ਜ਼ੋਨ ਪੱਧਰ ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ।
ਕੜੇ ਸ਼ਬਦਾ ਵਿੱਚ ਸੂਬਾ ਸਰਕਾਰ ਦੀ ਨਿੰਦਾ ਕਰਦਿਆ ਆਖਿਆ ਕਿ ਸੂਬੇ ਦੀ ਸਰਕਾਰ ਵਲੋਂ ਸਤਾ ਹਾਸ਼ਲ ਕਰਨ ਤੋਂ ਪਹਿਲਾ ਵਾਅਦਾ ਕੀਤਾ ਸੀ ਅਤੇ ਆਪਣੇ ਚੋਣ ਮੈਨੀਫੈਸਟੋ ਦੇ 16 ਨੰਬਰ ਪੰਨੇ ਉਪਰ ਸਾਫ ਲਿਖਿਆ ਸੀ ਕਿ ਉਹ ਸਤਾ ਵਿੱਚ ਆਉਣ ਉਪਰੰਤ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੰਮ ਕਰਨ ਦੇ ਅਧਿਕਾਰ ਦਿਤੇ ਜਾਣਗੇ, ਮਗਰ ਸਤਾ ਦੇ ਨਸ਼ੇ ਵਿੱਚ ਸੂਬੇ ਦੀ ਸਰਕਾਰ ਨੇ ਸਾਢੇ ਚਾਰ ਸਾਲ ਲੰਘਾ ਦਿੱਤੇ ਮਗਰ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀ ਕੀਤਾ ਜਦ ਕਿ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ।
ਉਹਨਾਂ ਆਖਿਆ ਕਿ ਜਥੇਬੰਦੀ ਦੇ ਪੰਜਾਬ ਪ੍ਰਧਾਨ ਧੰਨਾ ਮੱਲ ਗੋਇਲ ਵਲੋਂ ਫੋਨ ਉਪਰ ਜਥੇਬੰਦੀ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼ਾ ਹੇਠ ਉਹ ਜਲਦੀ ਹੀ ਪੰਜਾਬ ਪੱਧਰ ਤੇ ਅਤੇ ਜ਼ੋਨ ਪੱਧਰ ਤੇ ਪੰਜਾਬ ਸਰਕਾਰ ਦੇ ਇਸ ਅਵੈਸਲੇਪੁਣੇ ਖਿਲਾਫ ਜੋਰਦਾਰ ਸੰਘਰਸ਼ ਕਰਨਗੇ ਇਸ ਮੌਕੇ ਉਹਨਾ ਜਥੇਬੰਦੀ ਦੇ ਮੈਂਬਰਾਂ ਨੂੰ ਅਖਿਆ ਕਿ ਕਰੋਨਾ ਦੀ ਵੈਕਸੀਨ ਆਈ ਹੈ , ਮਗਰ ਕਰੋਨਾ ਖਤਮ ਨਹੀ ਹੋਇਆ ਹੈ ਇਸ ਲਈ ਸਮਾਜ ਸੇਵੀ ਕੰਮਾ ਵਿੱਚ ਹਿੱਸਾ ਲੈਂਦਿਆ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਆਪਣੇ ਬਚਾਅ ਲਈ ਜਾਗਰੂਕ ਕੀਤਾ ਜਾਵੇ ਅਤੇ ਵੈਕਸੀਨ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਇਸ ਬਿਮਾਰੀ ਤੋਂ ਲੋਕਾਂ ਨੂੰ ਜਲਦ ਹੀ ਨਿਜ਼ਾਤ ਮਿਲ ਸਕੇ ।
ਇਸ ਮੌਕੇ ਡਾ਼ ਧਰਮਜੀਤ ਔੜ ਜ਼ਿਲ੍ਹਾ ਜਨਰਲ ਸਕੱਤਰ, ਡਾ ਰਾਮਜੀ ਦਾਸ ਗੁਣਾਚੌਰ ਜ਼ਿਲ੍ਹਾ ਵਿਤ ਸਕੱਤਰ, ਡਾ ਟੇਕ ਚੰਦ ਚੇਅਰਮੈਨ, ਡਾ਼ ਸਤਪਾਲ ਸਿੰਘ, ਡਾਕਟਰ ਕੁਲਬੀਰ ਸਿੰਘ, ਡਾਕਟਰ ਚਰਨਜੀਤ ਸਿੰਘ, ਡਾਕਟਰ ਜਸਪਾਲ ਭੱਦੀ, ਡਾਕਟਰ ਬਿਮਲ ਕੁਮਾਰ, ਡਾਕਟਰ ਵਿਜੇ ਗੁਰੂ, ਡਾਕਟਰ ਕਸ਼ਮੀਰ ਸਿੰਘ, ਡਾਕਟਰ ਤਜਿੰਦਰ ਸਿੰਘ ਜੋਤ, ਡਾਕਟਰ ਨਾਮਦੇਵ ਆਦਿ ਹਾਜ਼ਰ ਸ