ਐਸ.ਏ.ਐਸ ਨਗਰ, 14 ਜੂਨ \- ਮੁਹਾਲੀ ਦੀ ਆਈ ਟੀ ਸਿਟੀ (ਸੈਕਟਰ 83) ਵਿੱਚ ਇੱਕ ਪਲਾਟ ਮਾਲਕ ਵਲੋਂ ਆਪਣੀ ਇਮਾਰਤ ਦੀ ਬੇਸਮੈਂਟ ਦੀ ਖੁਦਾਈ ਕਰਵਾਏ ਜਾਣ ਦੌਰਾਨ ਨਾਲ ਵਾਲੇ ਪਲਾਟ ਦੇ ਜਿਆਦਾ ਨੇੜੇ ਤਕ ਖੁਦਾਈ ਕੀਤੇ ਜਾਣ ਨਾਲ ਲੱਗਦੀ ਕੰਪਨੀ ਦਾ ਪਾਰਕਿੰਗ ਏਰੀਆ ਬੁਰੀ ਤਰ੍ਹਾਂ ਢਹਿ ਗਿਆ ਜਿਸ ਕਾਰਨ ਉੱਥੇ ਖੜ੍ਹੀ ਇੱਕ ਕਾਰ ਅਤੇ ਕੁੱਝ ਮੋਟਰ ਸਾਈਕਲ ਨੁਕਸਾਨੇ ਗਏੇ ਇਹ ਹਾਦਸਾ ਦੁਪਹਿਰ 12y 25 ਦੇ ਆਸਪਾਸ ਹੋਇਆ। ਗਨੀਮਤ ਇਹ ਰਹੀ ਕਿ ਹਾਦਸੇ ਵੇਲੇ ਇਸ ਥਾਂ ਤੇ ਕੋਈ ਵਿਅਕਤੀ ਮੌਜੂਦ ਨਹੀਂ ਸੀ ਵਰਨਾ ਇੱਥੇ ਜਾਨੀ ਨੁਕਸਾਨ ਵੀ ਹੋ ਸਕਦਾ ਸੀ।
ਆਈ ਟੀ ਸਿਟੀ ਵਿੱਚ ਆਈ 148 ਨੰਬਰ ਪਲਾਟ ਵਿੱਚ ਸਥਿਤ ਨਾਥ ਆਊਟ ਸੋਰਸਿੰਗ ਸਾਲਯੂ੪ਨਸ ਦੇ ਸ੍ਰੀ ਸੰਜੈ ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਨਾਲ ਵਾਲੇ ਦੋ ਪਲਾਟਾਂ ਆਈ 149 ਅਤੇ 150 ਵਿੱਚ ਇਮਾਰਤ ਦੀ ਉਸਾਰੀ ਵਾਸਤੇ ਬੇਸਮੈਂਟ ਦੀ ਪੁਟਾਈ ਦਾ ਕੰਮ ਚਲ ਰਿਹਾ ਸੀ ਜਿਸ ਦੌਰਾਨ ਅੱਜ ਦੁਪਹਿਰ ਵੇਲੇ ਅਚਾਨਕ ਉਹਨਾਂ ਦੀ ਕੰਪਨੀ ਦਾ ਪਾਰਕਿੰਗ ਵਾਲਾ ਹਿੱਸਾ 15੍ਰ20 ਫੁੱਟ ਤਕ ਹੇਠਾਂ ਧਸ ਗਿਆ। ਉਹਨਾਂ ਕਿਹਾ ਕਿ ਨਾਲ ਦੇ ਪਲਾਟਾਂ ਦੀ ਉਸਾਰੀ ਕਰਨ ਵਾਲਿਆਂ ਵਲੋਂ ਉਹਨਾਂ ਦੇ ਪਲਾਟ ਵਾਲੇ ਪਾਸੇ ਜਮੀਨ ਨੂੰ ਰੋਕਣ ਲਈ ਦੀਵਾਰ ਵੀ ਨਹੀਂ ਬਣਾਈ ਸੀ ਅਤੇ ਇਸ ਥਾਂ ਤੇ ਡਬਲ ਬੇਸਮੈਂਟ ਦੀ ਉਸਾਰੀ ਲਈ ਖੁਦਾਈ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਅੱਜ ਦੀ ਇਸ ਘਟਨਾ ਕਾਰਨ ਭਾਵੇਂ ਉਹਨਾਂ ਦੀ ਇਮਾਰਤ ਦਾ ਬਚਾਓ ਹੋ ਗਿਆ ਹੈ ਪਰੰਤੂ ਉਹਨਾਂ ਦਾ ਫਾਇਰ ਸੇਫਟੀ ਸਿਸਟਮ ਅਤੇ ਏਅਰ ਕੰਡੀ੪ਨਿੰਗ ਸਿਸਟਮ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਇਸਦੇ ਨਾਲ ਹੀ ਇੱਕ ਕਾਰ ਅਤੇ ਕੁੱਝ ਮੋਟਰਸਾਈਕਲਾਂ ਦਾ ਵੀ ਨੁਕਸਾਨ ਹੋਇਆ ਹੈ।
ਮੌਕੇ ਤੇ ਐਸ ਡੀ ਐਮ ਮੁਹਾਲੀ ਸ੍ਰੀਮਤੀ ਸਰਬਜੀਤ ਕੌਰ ਅਤੇ ਡੀ ਐਸ ਪੀ ਸਿਟੀ 2, ਸzy ਹਰਸਿਮਰਨ ਸਿੰਘ ਬੱਲ ਅਤੇ ਐਸ ਐਚ ਓ ਸੋਹਾਣਾ ਸ੍ਰੀ ਸੁਮਿਤ ਮੋਰ ਵੀ ਪਹੁੰਚ ਗਏ ਸਨ ਅਤੇ ਹਾਲਾਤ ਦਾ ਜਾਇਜਾ ਲਿਆ ਜਾ ਰਿਹਾ ਸੀ। ਸzy ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਪੁਲੀਸ ਵਲੋਂ ਮਾਮਲੇੇਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਾਰਕਿੰਗ ਦਾ ਜਿਹੜਾ ਹਿੱਸਾ ਧਸਿਆ ਹੈ ਉਸ ਥਾਂ ਤੇ ਕੰਪਨੀ ਦੇ ਕਰਮਚਾਰੀ ਦੁਪਹਿਰ ਸਾਢੇ 12 ਵਜੇ ਦੁਪਹਿਰ ਦੇ ਖਾਣੇ ਦੀ ਬਰੇਕ ਹੋਣ ਤੇ ਸੈਰ ਕਰਦੇ ਸਨ ਅਤੇ ਲੰਚ ਬਰੇਕ ਤੋਂ ਥੋੜ੍ਹਾ ਪਹਿਲਾਂ ਹੀ ਇਹ ਹਾਦਸਾ ਵਾਪਰਿਆ ਹੈ ਇਸ ਲਈ ਇੱਥੇ ਕਾਫੀ ਬਚਾਓ ਹੋ ਗਿਆ ਹੈ।
ਉਹਨਾਂ ਕਿਹਾ ਮੁੱਢਲੀ ਜਾਂਚ ਵਿੱਚ ਇਹ ਨਜਰ ਆ ਰਿਹਾ ਹੈ ਕਿ ਇੱਥੇ ਦੁਹਰੀ ਬੇਸਮੈਂਟ ਦੀ ਪਟਾਈ ਹੋ ਰਹੀ ਸੀ ਅਤੇ ਇੱਥੇ ਜਮੀਨ ਧਸ ਗਈ ਹੈ। ਉਹਨਾਂ ਕਿਹਾ ਗਮਾਡਾ ਤੋਂ ਵੀ ਪੁੱਛਿਆ ਜਾਵੇਗਾ ਕਿ ਕੰਪਨੀ ਨੂੰ ਦੁਹਰੀ ਬੇਸਮੈਂਟ ਪੁੱਟਣ ਦੀ ਇਜਾਜਤ ਦਿੱਤੀ ਗਈ ਸੀ ਜਾਂ ਨਹੀਂ ਅਤੇ ਪੁਲੀਸ ਵਲੋਂ ਆਸ ਪਾਸ ਦੀਆਂ ਇਮਾਰਤਾਂ ਨੂੰ ਵੀ ਖਾਲੀ ਕਰਵਾਇਆ ਗਿਆ ਹੈ ਅਤੇ ਇੱਥੇ ਮਿੱਟੀ ਅਤੇ ਰੇਤ ਦੀਆਂ ਬੋਰੀਆਂ ਲਗਾ ਕੇ ਥਾਂ ਦੀ ਮਜਬੂਤੀ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਹੋਰ ਨੁਕਸਾਨ ਨਾ ਹੋਵੇ। ਉਹਨਾਂ ਕਿਹਾ ਕਿ ਪੁਲੀਸ ਵਲੋਂ ਨਾਲ ਵਾਲੀ ਇਮਾਰਤ ਵਿੱਚ ਚਲਦੀ ਕੰਪਨੀ ਦੇ ਅਧਿਕਾਰੀ ਦੀ ੪ਿਕਾਇਤ ਤੇ ਆਈ ਪੀ ਸੀ ਦੀ ਧਾਰਾ 287, 288 ਅਤੇ 427 ਦੇ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਦੋ੪ੀ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।