ਜੰਮੂ – ਪਾਕਿਸਤਾਨੀ ਰੇਂਜਰਾਂ ਨੇ ਇੱਥੇ ਕੌਮਾਂਤਰੀ ਸਰਹੱਦ (ਆਈ.ਬੀ.) ਕੋਲ ਝਾੜੀਆਂ ਦੀ ਸਫ਼ਾਈ ਵਿੱਚ ਲੱਗੀਆਂ ਮਸ਼ੀਨਾਂ ਤੇ ਗੋਲੀਬਾਰੀ ਕੀਤੀ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਕਰੀਬ 4 ਮਹੀਨਿਆਂ ਵਿੱਚ ਇਹ ਦੂਜੀ ਵਾਰ ਜੰਗਬੰਦੀ ਦੀ ਉਲੰਘਣਾ ਹੋ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨੀ ਰੇਂਜਰਾਂ ਨੇ ਸਵੇਰੇ 8.15 ਵਜੇ ਜੰਮੂ ਦੇ ਬਾਹਰੀ ਇਲਾਕੇ ਵਿੱਚ ਅਰਨੀਆ ਸੈਕਟਰ ਦੇ ਵਿਕਰਮ ਚੌਕੀ ਖੇਤਰ ਵਿੱਚ ਝਾੜੀਆਂ ਦੀ ਸਫ਼ਾਈ ਕਰ ਰਹੀ ਬੁਲੇਟ ਪਰੂਫ ਜੇ.ਸੀ.ਬੀ. ਮਸ਼ੀਨ ਦੇਖਣ ਤੋਂ ਬਾਅਦ ਕੁਝ ਰਾਊਂਡ ਗੋਲੀਆਂ ਚਲਾਈਆਂ। ਕਿਸੇ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਹੈ।ਬੀ.ਐੱਸ.ਐੱਫ. ਨੇ ਵੀ ਜਵਾਬੀ ਕਾਰਵਾਈ ਵਿੱਚ ਕੁਝ ਰਾਊਂਡ ਗੋਲੀਆਂ ਚਲਾਈਆਂ। ਬਾਅਦ ਵਿੱਚ ਸਥਿਤੀ ਆਮ ਹੋ ਗਈ ਅਤੇ ਸਰਹੱਦ ਕੋਲ ਸ਼ਾਂਤੀ ਬਣੀ ਹੋਈ ਹੈ।ਜਿਕਰਯੋਗ ਹੈ ਕਿ 2 ਮਈ ਨੂੰ, ਪਾਕਿਸਤਾਨੀ ਫ਼ੌਜੀਆਂ ਨੇ ਸਾਂਬਾ ਜ਼ਿਲ੍ਹੇ ਦੇ ਰਾਮਗੜ੍ਹ ਸੈਕਟਰ ਵਿੱਚ ਆਈ.ਬੀ. ਕੋਲ ਗੋਲੀਬਾਰੀ ਕਰ ਕੇ ਜੰਗਬੰਦੀ ਦੀ ਉਲੰਘਣਾ ਕੀਤੀ ਸੀ, ਜੋ ਦੋਵਾਂ ਦੇਸ਼ਾਂ ਵਲੋਂ ਸਰਹੱਦ ਕੋਲ ਸ਼ਾਂਤੀ ਬਣਾਏ ਰੱਖਣ ਲਈ ਇਸ ਸਾਲ 25 ਫਰਵਰੀ ਨੂੰ ਨਵੇਂ ਸਮਝੌਤੇ ਤੇ ਦਸਤਖ਼ਤ ਕਰਨ ਤੋਂ ਬਾਅਦ ਪਾਕਿਸਤਾਨ ਵਲੋਂ ਜੰਗਬੰਦੀ ਦੀ ਪਹਿਲੀ ਉਲੰਘਣਾ ਸੀ। ਮਈ ਮਹੀਨੇਬੀ.ਐੱਸ.ਐੱਫ. ਨੇ 2 ਪਾਕਿਸਤਾਨੀ ਘੁਸਪੈਠੀਆਂ ਨੂੰ ਗੋਲੀ ਮਾਰ ਦਿੱਤੀ ਸੀ, ਜਿਨ੍ਹਾਂ ਨੇ ਵਾਰ-ਵਾਰ ਚਿਤਾਵਨੀ ਦੇਣ ਤੋਂ ਬਾਅਦ ਵੀ ਸਾਂਬਾ ਸੈਕਟਰ ਵਿੱਚ ਇਸ ਵੱਲ ਆਉਣ ਦੀ ਕੋਸ਼ਿਸ਼ ਕੀਤੀ ਸੀ।