ਗੁਰਦਾਸਪੁਰ , 5 ਫਰਵਰੀ 2024 : ਗੁਰਦਾਸਪੁਰ ਦੇ ਬਟਾਲਾ ਚ ਇਕ ਫ਼ੂਡ ਟਰੱਕ ਸਭ ਰੈਸਟੂਰੈਂਟਸ ਅਤੇ ਫ਼ੂਡ ਸਟਾਲਾਂ ਤੋਂ ਵੱਖ ਹੈ ਕਿਉਕਿ ਇਸ ਫ਼ੂਡ ਟਰੱਕ ਤੋਂ ਜਿਥੇ ਵੱਖ ਤਰ੍ਹਾਂ ਦੀਆ ਖਾਣ ਵਾਲਿਆਂ ਆਈਟਮਾਂ ਮਿਲ ਰਹੀਆਂ ਹਨ ਉਥੇ ਹੀ ਖਾਸ ਇਹ ਹੈ ਕਿ ਖਾਣ ਵਾਲਾ ਸਾਮਾਨ ਤਿਆਰ ਕਰਨ ਵਾਲਾ ਸਿਆਨ ਨਾਮਕ ਨੌਜਵਾਨ ਇੰਗਲਿਸ਼ ਦਾ ਪ੍ਰੋਫੈਸਰ ਹੈ ਜਿਸ ਨੇ ਐਮਏ ਇੰਗਲਿਸ਼ ਕਰਨ ਤੋਂ ਬਾਅਦ ਜਲੰਧਰ ਚ ਇਕ ਕਾਲਜ ਚ ਨੌਕਰੀ ਵੀ ਕੀਤੀ ਲੇਕਿਨ ਮਨ ਚ ਇਹ ਸੀ ਕਿ ਕੋਈ ਆਪਣਾ ਕਾਰੋਬਾਰ ਕਰਨਾ ਹੈ ਅਤੇ ਨੌਕਰੀ ਛੱਡ ਫਾਸਟਫ਼ੂਡ ਬਣਾਉਣ ਦੀਆ ਕਲਾਸਾਂ ਲਾਈਆਂ ਅਤੇ ਕੁਕਿੰਗ ਕੋਰਸ ਕੀਤੇ ਅਤੇ ਸ਼ੁਰੂ ਕਰ ਲਿਆ ਇਕ ਫ਼ੂਡ ਟਰੱਕ ਅਤੇ ਹੁਣ ਇਸ ਫ਼ੂਡ ਟਰੱਕ ਦੇ ਦੂਰ ਦੂਰ ਤਕ ਚਰਚੇ ਹਨ