• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਪੰਜਾਬ ਪੁਲਿਸ ਵੱਲੋਂ ਹਿਮਾਚਲ ਵਿੱਚ ਗੈਰ-ਕਾਨੂੰਨੀ ਫਾਰਮਾ ਫੈਕਟਰੀ ਵਿੱਚ ਛਾਪੇਮਾਰੀ, 30 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਮਾਲਕ ਗ੍ਰਿਫ਼ਤਾਰ

Asli Punjabi by Asli Punjabi
May 29, 2021
in Punjab, ਕਾਰੋਬਾਰ
0
ਪੰਜਾਬ ਪੁਲਿਸ ਵੱਲੋਂ ਹਿਮਾਚਲ ਵਿੱਚ ਗੈਰ-ਕਾਨੂੰਨੀ ਫਾਰਮਾ ਫੈਕਟਰੀ ਵਿੱਚ ਛਾਪੇਮਾਰੀ, 30 ਲੱਖ ਨਸ਼ੀਲੀਆਂ ਗੋਲੀਆਂ ਸਮੇਤ ਮਾਲਕ ਗ੍ਰਿਫ਼ਤਾਰ
587
SHARES
3.3k
VIEWS
Share on FacebookShare on TwitterShare on Whatsapp

ਤਕਰੀਬਨ 15 ਕਰੋੜ ਰੁਪਏ ਦੀਆਂ 12.45 ਲੱਖ ਟ੍ਰਾਮਾਡੋਲ ਕੈਪਸੂਲ, 7.72 ਲੱਖ ਟ੍ਰਾਮਾਡੋਲ ਗੋਲੀਆਂ ਅਤੇ 9.99 ਲੱਖ ਅਲਪ੍ਰੈਕਸ (ਅਲਪ੍ਰਾਜ਼ੋਲਮ) ਦੀਆਂ ਗੋਲੀਆਂ ਬਰਾਮਦ: ਡੀਜੀਪੀ ਪੰਜਾਬ

ਚੰਡੀਗੜ੍ਹ – ਇਕ ਹੋਰ ਵੱਡੀ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਕੱਲ੍ਹ ਦੇਰ ਸ਼ਾਮ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਾਉਂਟਾ ਸਾਹਿਬ ਵਿਖੇ ਇਕ ਗੈਰ-ਕਾਨੂੰਨੀ ਸਟੋਰੇਜ਼ ਫੈਕਟਰੀ “ਯੂਨਿਕ ਫਾਰਮੂਲੇਸ਼ਨ” ਵਿਖੇ ਛਾਪੇਮਾਰੀ ਦੌਰਾਨ ਟ੍ਰਾਮਾਡੋਲ ਅਤੇ ਐਲਪ੍ਰੈਕਸ ਸਮੇਤ 30 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜ਼ਬਤ ਕੀਤੇ।ਪੁਲਿਸ ਨੇ ਫੈਕਟਰੀ ਮਾਲਕ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ ਜਿਸਦੀ ਪਛਾਣ ਮੁਨੀਸ਼ ਮੋਹਨ ਵਜੋਂ ਹੋਈ ਹੈ ਜੋ ਕਿ ਪਾਉਂਟਾ ਸਾਹਿਬ, ਸਿਰਮੌਰ ਦੇ ਦੇਵੀ ਨਗਰ ਦਾ ਨਿਵਾਸੀ ਹੈ।ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਧਰੁਵ ਦਹੀਆ ਦੀ ਅਗਵਾਈ ਹੇਠ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਹਿਮਾਚਲ ਪ੍ਰਦੇਸ਼ ਸਥਿਤ ਇਕ ਫੈਕਟਰੀ ਵਿੱਚ ਗੈਰਕਾਨੂੰਨੀ ਢੰਗ ਨਾਲ ਦਵਾਈਆਂ ਬਣਾਉਣ ਅਤੇ ਸਪਲਾਈ ਕਰਨ ਸਬੰਧੀ ਮਾਮਲੇ ਦਾ ਪਰਦਾਫਾਸ਼ ਕੀਤਾ ਹੈ।ਉਨ੍ਹਾਂ ਦੱਸਿਆ ਕਿ 18 ਮਈ, 2021 ਨੂੰ ਤਿੰਨ ਵਿਅਕਤੀਆਂ ਕੋਲੋਂ 50,000 ਟ੍ਰਾਮਾਡੋਲ ਗੋਲੀਆਂ ਬਰਾਮਦ ਕਰਨ ਦੀ ਜਾਂਚ ਦੇ ਹਿੱਸੇ ਵਜੋਂ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਮੱਤੇਵਾਲ ਲਵਪ੍ਰੀਤ ਸਿੰਘ ਅਤੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਨੇ ਸਥਾਨਕ ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਸਿਰਮੌਰ ਦੇ ਸਥਾਨਕ ਡਰੱਗ ਇੰਸਪੈਕਟਰ ਦੀ ਮੌਜੂਦਗੀ ਵਿਚ ਫੈਕਟਰੀ ਵਿਖੇ ਛਾਪਾ ਮਾਰਿਆ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਦੋ ਡਰੱਗ ਇੰਸਪੈਕਟਰ ਸੁਖਦੀਪ ਸਿੰਘ ਅਤੇ ਅਮਰਪਾਲ ਮੱਲੀ ਵੀ ਛਾਪੇਮਾਰੀ ਕਰਨ ਵਾਲੀ ਟੀਮ ਦੇ ਨਾਲ ਸਨ।ਡੀਜੀਪੀ ਨੇ ਦੱਸਿਆ ਕਿ ਪੁਲਿਸ ਨੇ ਹਿਮਾਚਲ ਪ੍ਰਦੇਸ਼ ਵਿੱਚ ਚਲਾਈ ਜਾ ਰਹੀ ਗੈਰ-ਕਾਨੂੰਨੀ ਫੈਕਟਰੀ ਵਿੱਚੋਂ 12.45 ਲੱਖ ਟ੍ਰਾਮਾਡੋਲ ਕੈਪਸੂਲ, 7.72 ਲੱਖ ਟ੍ਰਾਮਾਡੋਲ ਗੋਲੀਆਂ, 9.99 ਲੱਖ ਐਲਪ੍ਰੈਕਸ (ਅਲਪ੍ਰਾਜ਼ੋਲਮ) ਗੋਲੀਆਂ ਬਰਾਮਦ ਕੀਤੀਆਂ ਹਨ, ਜਿਹਨਾਂ ਦੀ ਕੀਮਤ ਤਕਰੀਬਨ 15 ਕਰੋੜ ਰੁਪਏ ਹੈ।ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਸੀਲ ਕੀਤਾ ਜਾ ਰਿਹਾ ਹੈ ਅਤੇ ਫੜੇ ਗਏ ਅਪਰਾਧੀ ਨੂੰ ਕਾਨੂੰਨੀ ਰਸਮੀ ਕਾਰਵਾਈ ਉਪਰੰਤ ਪੰਜਾਬ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੌਰਾਨ ਏਐਸਪੀ ਮਜੀਠਾ ਅਭਿਮਨਿਯੂ ਰਾਣਾ ਅਤੇ ਡੀਐਸਪੀ ਡਿਟੈਕਟਿਵ ਗੁਰਿੰਦਰ ਨਾਗਰਾ ਨੇ ਅਹਿਮ ਭੂਮਿਕਾ ਨਿਭਾਈ।ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਜ਼ਿਕਰਯੋਗ ਹੈ ਕਿ ਐਫ਼ਆਈਆਰ ਨੰ. 51/2021 ਐਨਡੀਪੀਐਸ ਐਕਟ ਦੀ ਧਾਰਾ 22, 29, 61, 85 ਤਹਿਤ ਇਸ ਸਬੰਧੀ ਕੇਸ ਪਹਿਲਾਂ ਹੀ ਅੰਮ੍ਰਿਤਸਰ ਦਿਹਾਤੀ ਦੇ ਮੱਤੇਵਾਲ ਪੁਲਿਸ ਸਟੇਸ਼ਨ ਵਿਚ ਦਰਜ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।ਇਸ ਤੋਂ ਪਹਿਲਾਂ 2020 ਵਿਚ, ਪੰਜਾਬ ਪੁਲਿਸ ਨੇ ਨਰੇਲਾ (ਦਿੱਲੀ) ਦੇ ਨਿਊਟੈਕ ਫਾਰਮਾ ਗੋਦਾਮ ਤੋਂ ਟ੍ਰਾਮਾਡੋਲ ਅਤੇ ਕਲੋਵਿਡੋਲ ਸਮੇਤ 2.8 ਕਰੋੜ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਜ਼ਬਤ ਕਰਨ ਉਪਰੰਤ ਫਾਰਮਾਂ ਵੱਲੋਂ ਕੀਤੇ ਜਾ ਰਹੇ ਗੈਰ-ਕਾਨੂੰਨੀ ਕਾਰੋਬਾਰ ਦਾ ਪਰਦਾਫ਼ਾਸ਼ ਕੀਤਾ ਸੀ ਅਤੇ ਪੁਲਿਸ ਨੇ ਕ੍ਰਿਸ਼ਨ ਅਰੋੜਾ ਅਤੇ ਉਸ ਦੇ ਬੇਟੇ ਗੌਰਵ ਅਰੋੜਾ ਸਮੇਤ ਦਿੱਲੀ ਤੋਂ ਗੋਦਾਮ ਦੇ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

You might also like

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

Previous Post

ਬਲਬੀਰ ਸਿੱਧੂ ਵੱਲੋਂ ਜ਼ਿਲ੍ਹਾ ਹਸਪਤਾਲ, ਮੋਹਾਲੀ ਵਿਖੇ ਕੋਵਿਡ ਫਾਸਟ ਟੈਸਟਿੰਗ ਮਸ਼ੀਨ ਦਾ ਉਦਘਾਟਨ

Next Post

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੰਨੇ-ਪ੍ਰਮੰਨੇ ਇਤਹਾਸਕਾਰ ਡਾ. ਕੇਸੀ ਯਾਦਵ ਦੇ ਨਿਧਨ ‘ਤੇ ਸੋਗ ਪ੍ਰਗਟਾਇਆ

Asli Punjabi

Asli Punjabi

Related Posts

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ
Punjab

ADC ਵੱਲੋਂ ਤੀਜੇ ਲਿੰਗ ਦੀਆਂ ਨਵੀਆਂ ਵੋਟਾਂ ਬਣਾਉਣ ਸਬੰਧੀ ਮੀਟਿੰਗ

by Asli Punjabi
March 3, 2026
ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ
Punjab

ਅਮਰੀਕਾ-ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਵਿਰੁੱਧ ਮੁਜ਼ਾਹਰਾ

by Asli Punjabi
March 3, 2026
ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ
Punjab

ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਰੈਲੀਆਂ

by Asli Punjabi
November 26, 2025
Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ
Punjab

Dera Bassi ‘ਚ Police ਅਤੇ Gangsters ਵਿਚਾਲੇ ਮੁਕਾਬਲਾ! Lawrence Bishnoi ਗੈਂਗ ਦੇ 4 ਬਦਮਾਸ਼ ਗ੍ਰਿਫ਼ਤਾਰ

by Asli Punjabi
November 26, 2025
ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ
Punjab

ਪੰਜਾਬ ਦਾ ਸ਼ੇਰ ਜੁਝਾਰ ਸਿੰਘ ਕੌਮ ਦਾ ਅਨਮੋਲ ਹੀਰਾ – ਅੰਮ੍ਰਿਤਪਾਲ ਸਿੰਘ

by Asli Punjabi
November 26, 2025
Next Post
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੰਨੇ-ਪ੍ਰਮੰਨੇ ਇਤਹਾਸਕਾਰ ਡਾ. ਕੇਸੀ ਯਾਦਵ ਦੇ ਨਿਧਨ ‘ਤੇ ਸੋਗ ਪ੍ਰਗਟਾਇਆ

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੰਨੇ-ਪ੍ਰਮੰਨੇ ਇਤਹਾਸਕਾਰ ਡਾ. ਕੇਸੀ ਯਾਦਵ ਦੇ ਨਿਧਨ 'ਤੇ ਸੋਗ ਪ੍ਰਗਟਾਇਆ

Recommended

ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੇ ਗੁਰਧਾਮਾਂ ਦੀ ਮਾਣ-ਮਰਯਾਦਾ ਲਈ ਕੁਰਬਾਨ ਹੋਣ ਦਾ ਜਜ਼ਬਾ ਪ੍ਰਚੰਡ ਕੀਤਾ-ਬੀਬੀ ਜਗੀਰ ਕੌਰ

ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਨੇ ਗੁਰਧਾਮਾਂ ਦੀ ਮਾਣ-ਮਰਯਾਦਾ ਲਈ ਕੁਰਬਾਨ ਹੋਣ ਦਾ ਜਜ਼ਬਾ ਪ੍ਰਚੰਡ ਕੀਤਾ-ਬੀਬੀ ਜਗੀਰ ਕੌਰ

February 21, 2021
ਬਹੁਕਰੋੜੀ ਵਜ਼ੀਫ਼ਾ ਘੁਟਾਲਾ, ‘ਆਪ’ ਵਲੋਂ ਧਰਮਸੋਤ ਵਿਰੁੱਧ ਜ਼ਿਲ੍ਹਾ-ਪੱਧਰੀ ਰੋਸ ਮੁਜ਼ਾਹਰਾ

ਬਹੁਕਰੋੜੀ ਵਜ਼ੀਫ਼ਾ ਘੁਟਾਲਾ, ‘ਆਪ’ ਵਲੋਂ ਧਰਮਸੋਤ ਵਿਰੁੱਧ ਜ਼ਿਲ੍ਹਾ-ਪੱਧਰੀ ਰੋਸ ਮੁਜ਼ਾਹਰਾ

September 4, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In