ਡਿਫਾਲਟ ਰਕਮ ‘ਤੇ 40 ਫੀਸਦੀ ਹੋਰ ਦੰਡਾਤਮਕ ਵਿਆਜ ਦੀ 100 ਫੀਸਦੀ ਮਾਫੀ ਦਾ ਐਲਾਨ
ਚੰਡੀਗੜ੍ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ 1 ਅਪ੍ਰੈਲ, 2021 ਤੋਂ ਸ਼ੁਰੂ ਹੋਣ ਵਾਲੇ ਰਬੀ ਖਰੀਦ ਸੀਜਨ ਤੋਂ ਪਹਿਲਾਂ ਆੜਤੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਦੁਕਾਨਾਂ ਦੀ ਬਕਾਇਆ ਰਕਮ ਅਤੇ ਵਿਆਜ ਵਿਚ ਛੋਟ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ।ਮੁੱਖ ਮੰਤਰੀ ਨੇ ਅੱਜ ਇੱਥੇ ਇਕ ਪ੍ਰੈਸ ਕਾਂਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਰਾਜ ਸਰਕਾਰ ਦੀ ਅਨੋਖੀ ਪਹਿਲ ਵਿਵਾਦਾਂ ਦਾ ਹੱਲ ਦੇ ਤਹਿਤ ਆੜਤੀਆਂ ਨੂੰ ਡਿਫਾਲਟ ਰਕਮ ‘ਤੇ ਵਿਆਜ ਵਿਚ 40 ਫੀਸਦੀ ਦੀ ਛੋਟ ਅਤੇ ਦੰਡਾਤਮਕ ਵਿਆਜ ਸੌ-ਫੀਸਦੀ ਮਾਫ ਕਰਨ ਦਾ ਐਲਾਨ ਕੀਤਾ। ਇਸ ਮੌਕੇ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਜੇਪੀ ਦਲਾਲ ਵੀ ਮੌਜੂਦ ਸਨ।ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਤਹਿਤ ਅਨਾਜ ਮੰਡੀਆਂ ਅਤੇ ਸਬਜੀ ਮੰਡੀਆਂ ਦੇ ਜੋ ਪਲਾਟਧਾਰਕ ਕਿੰਨੀ ਕਾਰਣਾ ਤੋਂ ਸਮੇਂ ‘ਤੇ ਕਿਸਤ ਦਾ ਭੁਗਤਾਨ ਨਹੀਂ ਕਰ ਪਾਏ, ਉਨ੍ਹਾਂ ਦੇ ਲਈ ਹੁਣ ਹਰਿਆਣਾ ਸਰਕਾਰ ਦੇ ਡਿਫਾਲਟ ਰਕਮ ‘ਤੇ ਆਪਣੀ ਕਿਸਤ ਦਾ ਭੁਗਤਾਨ ਨਹੀਂ ਕਰ ਪਾਏ, ਉਨ੍ਹਾਂ ਦੇ ਲਈ ਹੁਣ ਹਰਿਆਣਾ ਸਰਕਾਰ ਨੇ ਡਿਫਾਲਟ ਰਕਮ ‘ਤੇ ਵਿਆਜ ਵਿਚ 40 ਫੀਸਦੀ ਅਤੇ ਦੰਡਤਾਮਕ ਵਿਆਜ ਨੂੰ ਸੌ-ਫੀਸਦੀ ਮਾਫ ਕਰਨ ਦਾ ਫੈਸਲਾ ਕੀਤਾ ਹੈ, ਬੇਸ਼ਰਤੇ ਕਿ ਪਲਾਟਧਾਰਕ 15 ਜੂਨ, 2021 ਤਕ ਪੂਰੀ ਬਾਕੀ ਰਕਮ ਜਮ੍ਹਾ ਕਰਵਾ ਦੇਣ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ ਦੇ 2421 ਅਲਾਟੀ ਡਿਫਾਲਟਰ ਹਨ ਜਿਨ੍ਹਾਂ ਦੀ ਵੱਲ ਲਗਭਗ 1131 ਕਰੋੜ ਰੁਪਏ ਦੀ ਰਕਮ ਬਕਾਇਆ ਹੈ। ਅੱਜ ਦੇ ਐਲਾਨ ਦੇ ਬਾਅਦ ਪਲਾਟਧਾਰਕਾਂ ਨੂੰ 370 ਕਰੋੜ ਰੁਪਏ (ਵਿਆਜ ਵਿਚ 40 ਫੀਸਦੀ ਦੀ ਛੋਟ ਅਤੇ ਸੌ-ਫੀਸਦੀ ਦੰਡਾਤਮਕ ਵਿਆਜ ਮਾਫੀ) ਦਾ ਲਾਭ ਹੋਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਵਿਵਾਦਾਂ ਦਾ ਹੱਲ ਪਹਿਲ ਦੇ ਤਹਿਤ ਹਾਲ ਹੀ ਵਿਚ ਸੂਬਾ ਸਰਕਾਰ ਨੇ ਹਰਿਆਣਾ ਰਾਜ ਉਦਯੌਗਿਕ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਲ੍ਰਿਮੀਟੇਡ (ਅੇਚਐਸਆਈਆਈਡੀਸੀ) ਦੇ ਭੂਖੰਡਾਂ ਦੀ ਬਕਾਇਆ ਰਕਮ ‘ਤੇ ਵਿਆਜ ਅਤੇ ਦੰਡਾਤਮਕ ਵਿਆਜ ਦੇ ਭੁਗਤਾਨ ਵਿਚ ਵੱਡੀ ਰਾਹਤ ਦਾ ਐਲਾਨ ਕੀਤਾ ਸੀ।ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਪਲਾਟ ਲਾਗਤ ਅਤੇ ਐਨਹਾਂਸਡ ਕਾਸਟ ਦੇ ਇਕਮੁਸ਼ਤ ਭੁਗਤਾਨ ਦੇ ਲਈ ਇਕ ਯੋਜਨਾ ਲਿਆਈ ਗਈ ਹੈ, ਜਿਸ ਤੋਂ 2250 ਉਦਯੋਗਪਤੀ ਨੂੰ ਲਾਭ ਹੋਵੇਗਾ। ਇਸ ਯੋਜਨਾ ਦੇ ਤਹਿਤ 31 ਮਾਰਚ, 2021 ਤਕ ਦੀ ਦੇਣਦਾਰੀਆਂ ਦੇ ਲਈ ਓਵਰਡਿਯੂ ਵਿਆਜ ‘ਤੇ 25 ਫੀਸਦੀ ਦੀ ਛੋਟ ਅਤੇ ਦੰਡਾਤਮਕ ਵਿਆਜ 100 ਫੀਸਦੀ ਮਾਫ ਕੀਤਾ ਜਾਵੇਗਾ, ਬੇਸ਼ਰਤੇ ਪੂਰੀ ਬਾਕੀ ਰਕਮ ਦਾ ਭੁਗਤਾਨ 30 ਜੂਨ, 2021 ਤਕ ਇਕ ਵਾਰ ਵਿਚ ਹੀ ਕੀਤਾ ਜਾਵੇਗਾ। ਇਸ ਤੋਂ 1500 ਕਰੋੜ ਰੁਪਏ ਦੀ ਬਕਾਇਆ ਰਕਮ ਵਿੱਚੋਂ 225 ਕਰੋੜ ਰੁਪਏ ਦੇ ਲਾਭ ਹੋਣ ਦੀ ਸੰਭਾਵਨਾ ਹੈ।