ਚੰਡੀਗੜ੍ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਮੰਨੇ-ਪ੍ਰਮੰਨੇ ਇਤਹਾਸਕਾਰ ਡਾ. ਕੇਸੀ ਯਾਦਵ ਦੇ ਨਿਧਨ ‘ਤੇ ਸੋਗ ਪ੍ਰਗਟਾਇਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੇ ਨਿਧਨ ਨਾਲ ਇਤਹਾਸਲੇਖਨ ਦੇ ਖੇਤਰ ਵਿਚ ਜੋ ਖਾਲੀ ਥਾਂ ਬਣੀ ਹੈ, ਉਸ ਨੂੰ ਭਰ ਪਾਉਣਾ ਮੁਸ਼ਕਲ ਹੈ। ਉਨ੍ਹਾਂ ਨੇ ਸੋਗ ਪਰਿਵਾਰ ਦੇ ਪ੍ਰਤੀ ਆਪਣੀ ਦਿਲੋ ਸੰਵੇਦਨਾ ਵਿਅਕਤ ਕਰਦੇ ਹੋਏ ਇਸ਼ਵਰ ਉਨ੍ਹਾਂ ਨੁੰ ਇਹ ਦੁੱਖ ਸਹਿਨ ਕਰਨ ਦੀ ਸ਼ਕਤੀ ਪ੍ਰਦਾਨ ਕਰਨ ਦੀ ਕਾਮਨਾ ਕੀਤੀ ਹੈ।ਡਾ. ਕੇਸੀ ਯਾਦਵ ਦਿਲ ਦਾ ਦੌਰਾ ਪੈਣ ਲਾਲ ਨਿਧਨ ਹੋ ਗਿਆ ਸੀ। ਉਹ 84 ਸਾਲ ਦੇ ਸਨ ਅਤੇ ਮੌਜੂਦਾ ਵਿਚ ਗੁਰੂਗ੍ਰਾਮ ਦੇ ਸੈਕਟਰ 23 ਵਿਚ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਸਨ। ਉਹ ਆਪਣੇ ਪਿਛੇ ਪਤਨੀ ਦੋ ਬੇਟਿਆ ਅਤੇ ਇਕਬੇਟੀ ਦਾ ਭਰਿਆ ਪੂਰਾ ਪਰਿਵਾਰਰ ਛੱਡ ਗਏ ਹਨ।ਡਾ. ਕੇਸੀ ਯਾਦਵ ਨੂੰ ਆਪਣੀ ਭਾਵਨਿਭੀ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਡਾ. ਕੇਸੀ ਯਾਦਵ ਨੇ ਇਤਹਾਸ ਲੇਖਨ ਦੇ ਖੇਤਰ ਵਿਚ ਹਰਿਆਣਾ ਸੂਬੇ ਹੀ ਨਹੀਂ ਸਗੋ ਪੂਰੇ ਭਾਰਤ ਅਤੇ ਵਿਦੇਸ਼ਾਂ ਵਿਚ ਵੀ ਆਪਣੀ ਪ੍ਰਤਿਭਾ ਦੀ ਛਾਪ ਛੱਡੀ ਅਤੇ ਪ੍ਰਸਿੱਧੀ ਹਾਸਲ ਕੀਤੀ। ਉਨ੍ਹਾਂ ਨੇ ਕਿਹਾ ਕਿ ਡਾ. ਯਾਦਵ ਨੇ ਰਿਵਾੜੀ ਜਿਲ੍ਹਾ ਦੇ ਪਿੰਡ ਨਾਹੜ ਦੇ ਇਕ ਸਾਧਾਰਣ ਕਿਸਾਨ ਪਰਿਵਾਰ ਵਿਚ ਜਨਮ ਲੈ ਕੇ ਉੱਚ ਸਿਖਿਆ ਹਾਸਲ ਕੀਤੀ ਅਤੇ ਇਤਿਹਾਸ ਅਤੇ ਸਭਿਆਚਾਰ ‘ਤੇ ਅਧਾਰਿਤ ਕਈ ਕਿਤਾਬਾਂ ਲਿਖੀਆਂ, ਜੋ ਭਾਵੀ ਪੀੜੀਆਂ ਅਤੇ ਵਿਦਿਆਰਥੀਆਂ ਦੇ ਲਈ ਹਰਿਆਣਾ ਸੂਬੇ ਦੀ ਸਭਿਆਚਾਰ ਅਤੇ ਇਤਿਹਾਸ ਨੂੰ ਜਾਨਣ ਤੇ ਸੋਮਝਨ ਵਿਚ ਸਹਾਇਤ ਹੋਣਗੀਆਂ।ਉਨ੍ਹਾਂ ਨੇ ਕਿਹਾ ਕਿ ਡਾ. ਯਾਦਵ ਨੇ ਆਪਣੀ ਮਿਹਨਤ ਦੇ ਜੋਰ ‘ਤੇ ਸਮਾਜ ਵਿਚ ਵਧੀ ਤੇ ਸਨਮਾਨਜਨਕ ਸਥਾਨ ਬਣਾਇਆ ਅਤੇ ਇਕ ਦਿਤਹਾਸਕਾਰ ਵਜੋ ਆਪਣੀ ਪਹਿਚਾਣ ਬਣਾਈ। ਉਨ੍ਹਾਂ ਦੇ ਇਤਿਹਾਸ ਲੇਖਨ ਵਿਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।