ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ ਵਿਚ ਲਾਕਡਾਊਨ ਨਾਲ ਕੋਰੋਨਾ ਮਾਮਲਿਆਂ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜੋ ਕਿ 4 ਮਈ ਦੇ 15786 ਮਾਮਲਿਆਂ ਦੀ ਤੁਲਣਾ ਵਿਚ 12 ਮਈ ਨੂੰ 11637 ਕੇਸ ਸਾਹਮਣੇ ਆਏ ਹਨ।ਸ੍ਰੀ ਵਿਜ ਨੇ ਅੱਜ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਦੀ ਅਗਵਾਈ ਹੇਠ ਵੀਡੀਓ ਕਾਨਫ੍ਰੈਸਿੰਗ ਵੱਲੋਂ ਆਯੋਜਿਤ ਕੋਵਿਡ ਸਮੀਖਿਆ ਮੀਟਿੰਗ ਵਿਚ ਬੋਲਦੇ ਹੋਏ ਕਿਹਾ ਕਿ ਲਾਕਡਾਊਨ ਨਾਲ ਕੋਰੋਨਾ ਦੇ ਮਾਮਲਿਆਂ ਨੂੰ ਜਲਦੀ ਹੀ ਕੰਟਰੋਲ ਕਰਨ ਵਿਚ ਸਫਲਤਾ ਮਿਲੇਗੀ। ਡਾ. ਹਰਸ਼ਵਰਧਨ ਨੇ ਕਿਹਾ ਕਿ ਸੂਬਿਆਂ ਨੂੰ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦੂਜੀ ਖੁਰਾਕ ਦੇਣ ‘ਤੇ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਹਰਿਆਣਾ ਵਿਚ ਵੈਕਸਿਨ ਦੀ ਪਹਿਲੀ ਖੁਰਾਕ ਕਰੀਬ 37 ਲੱਖ ਲੋਕਾਂ ਨੂੰ ਦਿੱਤੀ ਗਈ ਹੈ ਜਦੋਂ ਕਿ ਦੂਜੀ ਖੁਰਾਕ 8 ਲੱਖ ਲੋਕਾਂ ਨੂੰ ਦੇ ਦਿੱਤੀ ਗਈ ਹੈ। ਇਸ ਦੇ ਲਈ ਰਾਜ ਨੂੰ ਹੋਰ ਕੋਵੀਸ਼ੀਲਡ ਵੈਕਸਿਨ ਦੀ ਜਰੂਰਤ ਹੈ ਤਾਂ ਜੋ ਦੂਜੀ ਖੁਰਾਕ ਸਮੇਂ ‘ਤੇ ਦਿੱਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਗ੍ਰਾਮੀਣ ਆਂਚਲ ਵਿਚ ਕੋਰੋਨਾ ਜਾਂਚ ਵਿਚ ਤੇਜੀ ਲਿਆਈ ਜਾ ਰਹੀ ਹੈ ਅਤੇ ਹਾਟ-ਸਪਾਟ ‘ਤੇ ਕੋਵਿਡ ਕੇਅਰ ਸੈਂਟਰ ਬਣਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸੂਬੇ ਦੇ ਹਸਪਤਾਲਾਂ ਵਿਚ ਕਰੀਬ 62 ਫੀਸਦੀ ਸ਼ਹਿਰੀ ਅਤੇ 38 ਫੀਸਦੀ ਗ੍ਰਾਮੀਣ ਮਰੀਜ ਉਪਚਾਰਧੀਨ ਹਨ, ਇਸ ਲਈ ਸੋਸ਼ਲ ਮੀਡੀਆ ‘ਤੇ ਪਿੰਡਾਂ ਵਿਚ ਕੋਵਿਡ ਵੱਧ ਫੈਲਣ ਦੀ ਇਹ ਖਬਰ ਗਲਤ ਹੈ। ਪਿੰਡਾਂ ਵਿਚ ਜਾਂਚ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਸਾਵਧਾਨੀ ਦੇ ਲਹੀ ਪਿੰਡਾਂ ਵਿਚ ਠੀਕਰੀ ਪਹਿਰਾ ਵੀ ਲਗਾ ਦਿੱਤਾ ਹੈ।ਸਿਹਤ ਮੰਤਰੀ ਨੇ ਕਿਹਾ ਕਿ ਆਕਸੀਜਨ ਦਾ ਮੁੜ ਵੰਡ ਕੀਤਾ ਜਾਣ ਦੀ ਜਰੂਰਤ ਹੈ। ਹਰਿਆਣਾ ਵਿਚ ਕਰੀਬ 280 ਐਮਟੀ ਆਕਸੀਜਨ ਤਿਆਰ ਕਰਨ ਦੀ ਵਿਵਸਥਾ ਹੈ, ਇਸ ਲਈ ਹਰਿਆਣਾ ਨੂੰ ਆਪਣੇ ਹਿੱਸੇ ਦੀ ਆਕਸੀਜਨ ਹਰਿਆਣਾ ਤੋਂ ਵੀ ਉਪਲਬਧ ਕਰਵਾਈ ਜਾਵੇ ਅਤੇ ਦੂਜੇ ਸੂਬਿਆਂ ਨੂੰ ਉਨ੍ਹਾਂ ਦੇ ਆਲੇ-ਦੁਆਲੇ ਤੋਂ ਹੀ ਆਕਸੀਜਨ ਦੇਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਸੂਬੇ ਵਿਚ ਦਿੱਲੀ ਅਤੇ ਹੋਰ ਸੂਬਿਆਂ ਦੇ ਮਰੀਜ ਵੀ ਆ ਰਹੇ ਹਨ, ਜਿਨ੍ਹਾਂ ਦੇ ਉਪਚਾਰ ਦੀ ਵਿਵਸਥਾ ਵੀ ਅਸੀਂ ਕਰ ਰਹੇ ਹਨ। ਇਸ ਦੇ ਲਈ ਅਸੀਂ ਜਿਲ੍ਹਿਆਂ ਵਿਚ ਵੱਧ ਬੈਡਸ ਦੀ ਸਿਰਜਨਾ ਕਰ ਰਹੇ ਹਨ ਅਤੇ ਪਾਣੀਪਤ ਅਤੇ ਹਿਸਾਰ ਵਿਚ 500-500 ਬਿਸਤਰਿਆਂ ਦੇ ਹਸਪਤਾਲਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਹਸਪਤਾਲਾਂ ਵਿਚ ਕਰੀਬ 2600 ਬਿਸਤਰੇ ਖਾਲੀ ਹਨ, ਜਿਨ੍ਹਾਂ ‘ਤੇ ਮਰੀਜਾਂ ਨੂੰ ਦਾਖਲ ਕਰਨ ਵਿਚ ਕੋਈ ਮੁਸ਼ਕਲ ਨਹੀਂ ਹੈ।ਸ੍ਰੀ ਵਿਜ ਨੇ ਕਿਹਾ ਕਿ ਹਰਿਆਣਾ ਵਿਚ ਕਰੀਬ ਇਕ ਲੱਖ ਮਰੀਜ ਹੋਮ ਆਈਸੋਲੇਸ਼ਨ ਵਿਚ ਉਪਚਾਰਧੀਨ ਹਨ, ਜਿਨ੍ਹਾਂ ਦੀ ਦੇਖਰੇਖ ਲਈ ਡਾਕਟਰ ਦੋ ਦਿਨ ਵਿਚ ਇਕ ਵਾਰ ਘਰਾਂ ਵਿਚ ਜਾਂਦੇ ਹਨ। ਇਸ ਦੇ ਨਾਲ ਹੀ ਸਾਰੇ ਮਰੀਜਾਂ ਨੂੰ ਹੋਮ ਆਈਸੋਲੇਸ਼ਨ ਕਿੱਟ ਵੀ ਉਪਲਬਧ ਕਰਵਾਈ ਜਾ ਰਹੀ ਹੈ, ਜਿਸ ਵਿਚ ਆਕਸੀਮੀਟਰ, ਆਯੂਵੈਦਿਕ ਤੇ ਏਲੋਪੈਥਿਕ ਦਵਾਈਆਂ, ਥਰਮਾਮੀਟਰ ਸਮੇਤ ਹੋਰ ਜਰੂਰੀ 15 ਆਈਟਮ ਹਨ, ਇਸ ਦੇ ਨਾਲ ਹੀ ਹਸਪਤਾਲਾਂ ਵਿਚ ਐਮਬੀਬੀਐਸ ਅਤੇ ਪੀਜੀ ਵਿਦਿਆਰਰਥੀਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਭਾਰਤੀ ਮੈਡੀਕਲ ਸੰਘ ਹਰਿਆਣਾ ਤੋਂ ਵੀ ਡਾਕਟਰਾਂ ਦੀ ਸੇਵਾਵਾਂ ਦੇਣ ਸਬੰਧੀ ਗਲ ਕੀਤੀ ਹੈ।ਇਸ ਮੌਕੇ ‘ਤੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ, ਐਮਡੀ ਐਨਐਚਐਮ ਪ੍ਰਭਜੋਤ ਸਿੰਘ ਸਮੇਤ ਹੋਰ ਅਧਿਕਾਰੀ ਮੌਜੂਦ ਸਨ।