ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮਾਂਤਰੀ ਨਰਸਿੰਗ ਦਿਵਸ ਦੇ ਮੌਕੇ ‘ਤੇ ਨਰਸਿੰਗ ਪੇਸ਼ੇ ਨਾਲ ਜੁੜੇ ਸਾਰੇ ਪੈਰਾ ਮੈਡੀਕਲ ਸਟਾਫ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।ਕੌਮਾਂਤਰੀ ਨਰਸਿੰਗ ਦਿਵਸ ਦੇ ਮੌਕੇ ‘ਤੇ ਅੱਜ ਇੱਥੇ ਜਾਰੀ ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਨਰਸਿੰਗ ਦਿਵਸ ਦਾ ਥੀਮ ਏ ਵਿਜਨ ਫਾਰ ਫਿਯੂਚਰ ਹੈਲਥ ਕੇਅਰ ਦਿੱਤਾ ਗਿਆ ਹੈ, ਜੋ ਸ਼ਾਇਦ ਕੋਵਿਡ-19 ਨੂੰ ਦੇਖਦੇ ਹੋਏ ਦਿੱਤਾ ਗਿਆ ਹੋਵੇ।ਮੁੱਖ ਮੰਤਰੀ ਨੇ ਕਿਹਾ ਕਿ ਨਰਸਿੰਗ ਪੇਸ਼ੇ ਦਾ ਨਾਤਾ ਮਨੁੱਖਤਾ ਨਾਲ ਜੁੜਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਦਿਨ ਨਰਸਿੰਗ ਸਟਾਫ ਦੇ ਪ੍ਰਤੀ ਸ਼ੁਕਰੀਆ ਜਤਾਉਣ ਦਾ ਦਿਨ ਹੈ ਜੋ ਕੋਵਿਡ-19 ਨਾਲ ਲੜਾਈ ਵਿਚ ਪਹਿਲਾਂ ਤੋਂ ਲਾਇਨ ਵਿਚ ਹਨ। ਪਿਛਲੇ ਇਕ ਸਾਲ ਤੋਂ ਕੋਵਿਡ-19 ਮਹਾਮਾਰੀ ਤੋਂ ਜੂਝ ਰਹੇ ਦੇਸ਼-ਸੂਬੇ ਨੂੰ ਇਸ ਮਹਾਮਾਰੀ ਤੋਂ ਉਭਾਰਣ ਵਿਚ ਨਰਸਿੰਗ ਸਮੂਦਾਏ ਦਾ ਬਹੁਤ ਵੱਡਾ ਯੋਗਦਾਨ ਹੈ।ਉਨ੍ਹਾਂ ਨੇ ਕਿਹਾ ਕਿ ਆਪਣੀ ਪਾਰਵਾਰਿਕ ਜਿਮੇਵਾਰੀਆਂ ਦੇ ਨਾਲ-ਨਾਲ ਹਸਪਤਾਲਾਂ ਵਿਚ ਵੀ ਨਰਸਿਜ ਆਪਣੀ ਜਿਮੇਵਾਰੀਆਂ ਨੂੰ ਪਿਆਰ ਅਤੇ ਕਰੁਣਾ ਦੇ ਨਾਲ ਬਖੂਬੀ ਨਾਲ ਨਿਭਾਉਂਦੀ ਹੈ, ਤਾਂ ਹੀ ਇੰਨ੍ਹਾਂ ਨੁੰ ਸਿਸਟਰਸ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।