ਤਹਿਰਾਨ, 8 ਜੁਲਾਈ-ਅੱਤਵਾਦੀਆਂ ਦੇ ਇੱਕ ਸਮੂਹ ਨੇ ਦੱਖਣ-ਪੂਰਬੀ ਈਰਾਨ ਵਿੱਚ ਇੱਕ ਪੁਲੀਸ ਸਟੇਸ਼ਨ ਤੇ ਆਤਮਘਾਤੀ ਹਮਲਾ ਕੀਤਾ, ਜਿਸ ਵਿੱਚ ਇੱਕ ਅਧਿਕਾਰੀ ਦੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਤਹਿਰਾਨ ਤੋਂ ਲਗਪਗ 500 ਕਿਲੋਮੀਟਰ ਦੂਰ ਬਲੂਚੇਸਤਾਨ ਸੂਬੇ ਦੇ ਸ਼ਹਿਰ ਜ਼ਹੇਦਾਨ ਵਿਚ ਇਕ ਹਥਿਆਰਬੰਦ ਸਮੂਹ ਨੇ ਇਕ ਪੁਲੀਸ ਸਟੇਸ਼ਨ ਤੇ ਹਮਲਾ ਕਰਕੇ ਇਕ ਪੁਲੀਸ ਕਰਮਚਾਰੀ ਨੂੰ ਕਤਲ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦੀ ਆਤਮਘਾਤੀ ਬੈਲਟਾਂ ਨਾਲ ਲੈਸ ਸਨ ਅਤੇ ਉਨ੍ਹਾਂ ਵਿੱਚੋਂ ਦੋ ਨੇ ਆਪਣੇ ਵਿਸਫੋਟਕਾਂ ਨਾਲ ਧਮਾਕਾ ਕੀਤਾ। ਫਿਲਹਾਲ ਇਸ ਬਾਰੇ ਕੋਈ ਵਿਸਤ੍ਰਿਤ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਵੀ ਈਰਾਨ ਦੇ ਦੱਖਣ-ਪੂਰਬੀ ਹਿੱਸੇ ਵਿੱਚ ਇੱਕ ਆਤਮਘਾਤੀ ਬੰਬ ਹਮਲਾ ਹੋਇਆ ਸੀ, ਜਿਸ ਵਿੱਚ 27 ਦੇ ਕਰੀਬ ਰੈਵੋਲਿਊਸ਼ਨਰੀ ਗਾਰਡ ਮਾਰੇ ਗਏ ਸਨ।