ਟੋਰਾਂਟੋ, 9 ਜੂਨ, 2020 : ਉਨਟਾਰੀਓ ਸੂਬੇ ਨੂੰ 12 ਜੂਨ ਤੋਂ ਦੂਜੇ ਫੇਜ਼ ਵਿਚ ਖੋਲ੍ਹਣ ਦਾ ਪ੍ਰੀਮੀਅਰ ਡੱਗ ਫੋਰਡ ਨੇ ਐਲਾਨ ਕੀਤਾ ਜਿਸ ਅਨੁਸਾਰ 10 ਵਿਅਕਤੀਆਂ ਤੱਕ ਦਾ ਇਕੱਠ ਸੰਭਵ ਹੋ ਸਕਦਾ ਹੈ ।ਇਸ ਤੋਂ ਇਲਾਵਾ ਧਾਰਮਿਕ ਅਸਥਾਨਾਂ ਵਿਚ ਟੋਟਲ ਬਿਲਡਿੰਗ ਦੀ (30%) ਤੱਕ ਦੀ ਸੀਮਤ ਸੰਗਤ ਜਾ ਸਕੇਗੀ, ਇਸ ਤੋਂ ਇਲਾਵਾ ਸੂਬੇ ਦੇ ਹਰ ਰੀਜਨ ਦੇ ਮੁਤਾਬਿਕ ਰੈਸਟੋਰੈਂਟ (ਸਿਰਫ ਬਾਹਰ ਬੈਠਕੇ ), ਬਾਰਾਂ, ਹੇਅਰ ਸਲੂਨ ਵੀ ਖੁੱਲ੍ਹਣਗੇ । ਬਰੈਂਪਟਨ ਸ਼ਹਿਰ ਦੇ ਪਾਰਕ 11 ਜੂਨ ਨੂੰ ਖੁੱਲ੍ਹਣਗੇ, ਪਰ ਹਰ ਥਾਂ ‘ਤੇ ਦੋ ਮੀਟਰ ਦੀ ਵਿੱਥ ਬਣਾ ਕਾ ਰੱਖਣੀ ਪਵੇਗੀ ।