ਓਟਾਵਾ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਰੈਸਟੋਂਰੈਂਟ ਵਿਚ ਖਾਣਾ ਖਾ ਰਹੇ ਸਨ ਤਾਂ ਬਾਅਰ ਫਲਸਤੀਨੀਆਂ ਨੇ ਮੁਜ਼ਾਹਰਾ ਕਰਦਿਆਂ ਘੇਰਾ ਪਾ ਲਿਆ। ਇਸ ਮਗਰੋਂ ਪੁਲਿਸ ਨੇ ਵੈਨਕੂਵਰ ਦੇ ਇੱਕ ਰੈਸਟੋਰੈਂਟ ਦੇ ਬਾਹਰ ਫਲਸਤੀਨੀ ਪੱਖੀ ਪ੍ਰਦਰਸ਼ਨ ਨੂੰ ਰੋਕ ਦਿੱਤਾ ਅਤੇ ਟਰੂਡੋ ਨੂੰ ਸੁਰੱਖਿਆ ਘੇਰਾ ਬਣਾ ਕੇ ਉਥੋ ਬਾਹਰ ਕੱਢਿਆ ਗਿਆ।
ਦਰਅਸਲ ਇਜ਼ਰਾਈਲ-ਹਮਾਸ ਯੁੱਧ ਕਾਰਨ 250 ਫਲਸਤੀਨੀ ਸਮਰਥਕਾਂ ਦੀ ਭੀੜ ਨੇ ਮੰਗਲਵਾਰ ਸ਼ਾਮ ਨੂੰ ਸ਼ਹਿਰ ਦੇ ਚਾਈਨਾਟਾਊਨ ਜ਼ਿਲ੍ਹੇ ਵਿਚ ਇਹ ਰੋਸ ਵਿਖਾਵਾ ਕੀਤਾ ਸੀ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ 100 ਅਧਿਕਾਰੀਆਂ ਨੇ “ਭੀੜ ਨੂੰ ਨਿਯੰਤਰਿਤ ਕਰਨ ਅਤੇ ਖਿੰਡਾਉਣ ਵਿੱਚ ਸਹਾਇਤਾ ਕੀਤੀ, ਜਦੋਂ ਕਿ ਪ੍ਰਧਾਨ ਮੰਤਰੀ ਨੂੰ ਰੈਸਟੋਰੈਂਟ ਤੋਂ ਬਾਹਰ ਕੱਢਿਆ ਗਿਆ।”