ਨਵੀਂ ਦਿੱਲੀ, 4 ਜੂਨ ਕੇਂਦਰੀ ਜੰਗਲਾਤ ਅਤੇ ਵਾਤਾਵਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੇਰਲ ਵਿੱਚ ਇਕ ਗਰਭਵਤੀ ਹਥਣੀ ਨੂੰ ਜਾਨੋਂ ਮਾਰਨ ਦੀ ਘਟਨਾ ਤੇ ਡੂੰਘੀ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਕਿਹਾ ਹੈ ਕਿ ਉਸ ਦੇ ਕਾਤਲਾਂ ਨੂੰ ਫੜਨ ਲਈ ਸਰਕਾਰ ਕੋਈ ਕਸਰ ਨਹੀਂ ਛੱਡੇਗੀ| ਉਨ੍ਹਾਂ ਟਵੀਟ ਕਰ ਕੇ ਕਿਹਾ ਕਿ ਕੇਂਦਰ ਸਰਕਾਰ ਨੇ ਕੇਰਲ ਦੇ ਮਲਪੁਰਮ ਵਿੱਚ ਇਸ ਹਥਣੀ ਦੀ ਮੌਤ ਦੀ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਉਸ ਨੇ ਇਸ ਦੀ ਜਾਂਚ ਕਰਵਾ ਕੇ ਦੋਸ਼ੀ ਨੂੰ ਫੜਨ ਲਈ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦਾ ਫ਼ੈਸਲਾ ਕੀਤਾ ਹੈ| ਉਨ੍ਹਾਂ ਕਿਹਾ ਕਿ ਇਹ ਭਾਰਤੀ ਸੰਸਕ੍ਰਿਤੀ ਨਹੀਂ ਹੈ ਕਿ ਪਟਾਕਿਆਂ ਨਾਲ ਕਿਸੇ ਜਾਨਵਰ ਨੂੰ ਮਾਰ ਦਿੱਤਾ ਜਾਵੇ|
ਜਿਕਰਯੋਗ ਹੈ ਕਿ ਇਸ ਹਥਿਨੀ ਦੀ ਮੌਤ ਦੀ ਜਾਂਚ ਦਾ ਫੈਸਲਾ ਕੇਰਲ ਸਰਕਾਰ ਨੇ ਲਿਆ ਹੈ ਅਤੇ ਹੁਣ ਤੱਕ ਸੋਸ਼ਲ ਮੀਡੀਆ ਤੇ ਇਸ ਘਟਨਾ ਦੀ ਕਾਫ਼ੀ ਨਿੰਦਾ ਹੋਈ ਹੈ ਅਤੇ ਲੋਕਾਂ ਨੇ ਇਸ ਦੇ ਦੋਸ਼ੀਆਂ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ|