ਮਿਨੇਸੋਟਾ, 4 ਜੂਨ ਮਿਨਿਆਪੋਲਿਸ ਵਿੱਚ ਪੁਲੀਸ ਹਿਰਾਸਤ ਵਿਚ ਮਰਨ ਵਾਲੇ ਗੈਰ-ਗੋਰੇ ਵਿਅਕਤੀ ਜਾਰਜ ਫਲਾਇਡ ਨੂੰ ਨਿਆਂ ਦਿਵਾਉਣ ਤੇ ਸਮਾਨਤਾ ਦੀ ਮੰਗ ਕਰਦੇ ਹੋਏ ਲੋਕ ਪ੍ਰਦਰਸ਼ਨ ਕਰ ਰਹੇ ਹਨ| ਅਮਰੀਕਾ ਸਣੇ ਪੂਰੀ ਦੁਨੀਆ ਵਿਚ ਇਹ ਮੁੱਦਾ ਗਰਮਾਇਆ ਹੋਇਆ ਹੈ| ਗ੍ਰੀਸ ਦੇ ਏਥੇਨਜ਼ ਵਿੱਚ ਪ੍ਰਦਰਸ਼ਨਕਾਰੀਆਂ ਦੀ ਭੀੜ ਹਿੰਸਕ ਹੋ ਗਈ ਤੇ ਅਮਰੀਕੀ ਅੰਬੈਸੀ ਤੇ ਉਨ੍ਹਾਂ ਨੇ ਪੈਟਰੋਲ ਬੰਬ ਵੀ ਸੁੱਟਿਆ|
ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਅੱਜ ਦੇ ਸਮੇਂ ਹਿੰਸਾ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰ ਰਿਹਾ ਹੈ| ਗੈਰ-ਗੋਰੇ ਨਾਗਰਿਕ ਜਾਰਜ ਫਲਾਇਡ ਦੀ ਪੁਲੀਸ ਹਿਰਾਸਤ ਵਿਚ ਮੌਤ ਤੋਂ ਬਾਅਦ ਪੂਰੇ ਅਮਰੀਕਾ ਵਿਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ| ਵੱਡੀ ਦੀ ਗਿਣਤੀ ਵਿਚ ਲੋਕ ਨਿਊਯਾਰਕ ਦੇ ਯੂਨੀਅਨ ਸਕੁਆਇਰ ਤੇ ਜੁਟੇ ਅਤੇ ਗੋਡਿਆਂ ਦੇ ਭਾਰ ਬੈਠ ਕੇ ਆਪਣਾ ਵਿਰੋਧ ਦਰਜ ਕਰਵਾਇਆ|
ਇਸ ਦੌਰਾਨ ਲੋਕ ਨੇ ਬਲੈਕ ਲਾਈਵਸ ਮੈਟਰ ਦੇ ਨਾਅਰੇ ਵੀ ਲਗਾਉਂਦੇ ਨਜ਼ਰ ਆਏ, ਤਾਂ ਉੱਥੇ ਕੈਲੀਫੋਰਨੀਆ ਵਿਚ ਵੀ ਨਾਰਾਜ਼ ਪ੍ਰਦਰਸ਼ਨਕਾਰੀ ਦਾ ਇਕੱਠ ਜਮ੍ਹਾਂ ਹੋਇਆ ਅਤੇ ਸੜਕਾਂ ਤੇ ਲੰਮੇ ਪੈ ਕੇ ਪ੍ਰਦਰਸ਼ਨਾਰੀਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ| ਢਿੱਡ ਦੇ ਭਾਰ ਜ਼ਮੀਨ ਤੇ ਲੰਮੇ ਪਏ ਲੋਕਾਂ ਨੇ ਹੱਥ ਪਿੱਛੇ ਕਰਕੇ ਆਪਣਾ ਵਿਰੋਧ ਦਰਜ ਕਰਵਾਇਆ, ਪ੍ਰਦਰਸ਼ਨ ਦੌਰਾਨ ਲੋਕਾਂ ਨੇ ਸਮਾਜਿਕ ਦੂਰੀ ਦਾ ਵੀ ਧਿਆਨ ਨਹੀਂ ਰੱਖਿਆ|
ਵਾਸ਼ਿੰਗਟਨ ਦੇ ਲਿੰਕਨ ਮੈਮੋਰੀਅਲ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਗੁੱਸਾ ਅਚਾਨਕ ਭੜਕਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਵਾਲਿਆਂ ਤੇ ਖਾਲੀ ਬੋਤਲਾਂ ਨਾਲ ਹਮਲਾ ਕੀਤਾ| ਲੋਕ ਪੁਲੀਸ ਵਾਲਿਆਂ ਖਿਲਾਫ ਨਾਅਰੇ ਵੀ ਲਗਾਉਂਦੇ ਨਜ਼ਰ ਆਏ ਤਾਂ ਉੱਥੇ ਵ੍ਹਾਈਟ ਹਾਊਸ ਦੇ ਬਾਹਰ ਹੁਣ ਵੀ ਪ੍ਰਦਰਸ਼ਨਕਾਰੀ ਜਮ੍ਹਾਂ ਹਨ ਜਦਕਿ ਉੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ|