ਗੁਰਦਾਸਪੁਰ , 12 ਮਾਰਚ 2026 :ਟਰੈਫਿਕ ਪੁਲਿਸ ਗੁਰਦਾਸਪੁਰ ਦੇ ਮੁਲਾਜ਼ਮਾਂ ਨੇ ਇੱਕ ਵਾਰ ਫਿਰ ਤੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ ਜਿੱਥੇ ਸਾਡਾ ਤੇ ਡਿੱਗਿਆ ਇੱਕ ਮਹਿੰਗਾ ਫੋਨ ਉਸ ਦੇ ਮਾਲਕ ਨੂੰ ਤੁਰੰਤ ਵਾਪਸ ਕੀਤਾ ਗਿਆ । ਏਐਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਕਿਸੇ ਦੁਕਾਨਦਾਰ ਨੂੰ ਇਹ ਫੋਨ ਸੜਕ ਤੇ ਡਿੱਗ ਗਿਆ ਮਿਲਿਆ ਸੀ , ਉਹ ਜਦੋਂ ਗਸ਼ਤ ਕਰ ਰਹੇ ਸਨ ਤਾਂ ਇਹ ਫੋਨ ਉਹਨਾਂ ਨੂੰ ਦੁਕਾਨਦਾਰ ਵੱਲੋਂ ਦਿੱਤਾ ਗਿਆ ਉਹਨਾਂ ਨੇ ਇਸਦੇ ਮਾਲਕ ਦਾ ਫੋਨ ਆਣ ਤੇ ਉਸਨੂੰ ਫੋਨ ਵਾਪਸ ਕਰ ਦਿੱਤਾ।
ਬੰਟੀ ਨਾਮ ਦੇ ਜੋਗੋਵਾਲ ਜੱਟਾਂ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਉਸਦਾ ਮੋਬਾਇਲ ਫੋਨ ਜਿਸ ਦੀ ਕੀਮਤ ਕਰੀਬ 30 ਹਜ਼ਾਰ ਰੁਪਏ ਸੀ , ਸੜਕ ਤੇ ਜਾਂਦਿਆਂ ਕਿਤੇ ਡਿੱਗ ਗਿਆ ਸੀ , ਜਦੋਂ ਉਸਨੂੰ ਫੋਨ ਗੁੰਮ ਹੋਣ ਦਾ ਪਤਾ ਲੱਗਿਆ ਤਾਂ ਉਸਨੇ ਤੁਰੰਤ ਆਪਣੇ ਨੰਬਰ ਤੇ ਕਿਸੇ ਹੋਰ ਫੋਨ ਤੋਂ ਫੋਨ ਕੀਤਾ ਤਾਂ ਮੁਲਾਜ਼ਮਾਂ ਨੇ ਉਸ ਨੂੰ ਗੁਰਦਾਸਪੁਰ ਬੁਲਾ ਕੇ ਫੋਨ ਲੈ ਜਾਣ ਲਈ ਕਿਹਾ ਤੇ ਹੁਣ ਟਰੈਫਿਕ ਮੁਲਾਜਮਾ ਦੀ ਬਦੌਲਤ ਉਸਨੂੰ ਉਸਦਾ ਫੋਨ ਸਹੀ ਸਲਾਮਤ ਮਿਲ ਗਿਆ ਹੈ। ਪਹਿਲਾਂ ਵੀ ਟਰੈਫਿਕ ਪੁਲਿਸ ਦੇ ਮੁਲਾਜ਼ਮ ਇਸ ਤਰ੍ਹਾਂ ਦੀ ਇਮਾਨਦਾਰੀ ਕਈ ਵਾਰ ਦਿਖਾ ਚੁੱਕੇ ਹਨ
















