• About
  • Contact
  • Hindi News
  • English News
Thursday, March 12, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਵਿੱਚ ਸੁਖਨਾ ਚੋਅ ਬਲਟਾਣਾ ਤੇ ਮੁਬਾਰਕਪੁਰ ਪੁੱਲਾਂ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ

Asli Punjabi by Asli Punjabi
March 12, 2026
in Punjab
0
ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਵਿੱਚ ਸੁਖਨਾ ਚੋਅ ਬਲਟਾਣਾ ਤੇ ਮੁਬਾਰਕਪੁਰ ਪੁੱਲਾਂ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ
585
SHARES
3.3k
VIEWS
Share on FacebookShare on TwitterShare on Whatsapp

ਜ਼ੀਰਕਪੁਰ, 12 ਮਾਰਚ:-ਡੇਰਾਬੱਸੀ ਹਲਕੇ ਦੇ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈਟੀਓ ਦੇ ਧਿਆਨ ਵਿੱਚ ਸੁਖਨਾ ਚੋਅ ਬਲਟਾਣਾ (ਜ਼ੀਰਕਪੁਰ) ਅਤੇ ਮੁਬਾਰਕਪੁਰ ਵਿਖੇ ਕਾਜਵੇਅ ਦੀ ਥਾਂ ਉੱਚ ਪੱਧਰੀ ਪੁੱਲ ਬਣਾਉਣ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਦਾ ਗੰਭੀਰ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਬਿਨਾਂ ਵਜ੍ਹਾ ਹੋ ਰਹੀ ਦੇਰੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਲਈ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਪੁੱਲਾਂ ਦੇ ਨਿਰਮਾਣ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕਰਕੇ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ।

ਲੋਕ ਨਿਰਮਾਣ ਮੰਤਰੀ ਵੱਲੋਂ ਦਿੱਤੇ ਗਏ ਜਵਾਬ ਵਿੱਚ ਦੱਸਿਆ ਗਿਆ ਕਿ ਸੁਖਨਾ ਚੋਅ ਬਲਟਾਣਾ (ਜ਼ੀਰਕਪੁਰ) ਉੱਤੇ ਪੁਲ ਦੇ ਕੰਮ ਲਈ ਨਗਰ ਕੌਂਸਲ ਜ਼ੀਰਕਪੁਰ ਵੱਲੋਂ 11 ਮਾਰਚ 2025 ਨੂੰ 592.66 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਗਈ ਸੀ। ਇਹ ਕੰਮ 23 ਜੁਲਾਈ 2025 ਨੂੰ 503 ਲੱਖ ਰੁਪਏ ਦੀ ਲਾਗਤ ਨਾਲ 12 ਮਹੀਨਿਆਂ ਦੀ ਮਿਆਦ ਲਈ ਏਜੰਸੀ ਨੂੰ ਅਲਾਟ ਕੀਤਾ ਗਿਆ ਸੀ। ਪਰੰਤੂ ਜਲ ਸਰੋਤ ਵਿਭਾਗ ਵੱਲੋਂ ਬਾਅਦ ਵਿੱਚ ਪੁਲ ਦੀ ਲੰਬਾਈ ਅਤੇ ਡਰਾਇੰਗਾਂ ਵਿੱਚ ਤਬਦੀਲੀਆਂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ, ਜਿਸ ਕਾਰਨ ਡਰਾਇੰਗਾਂ ਨੂੰ ਦੁਬਾਰਾ ਸੋਧਣਾ ਪਿਆ ਅਤੇ ਕੰਮ ਵਿੱਚ ਦੇਰੀ ਹੋਈ।

You might also like

ਮੋਹਾਲੀ ਪੁਲਿਸ ਵੱਲੋਂ ਸੈਕਟਰ-89, ਮੋਹਾਲੀ ਵਿਖੇ ਫਾਈਰਿੰਗ ਕਰਨ ਵਾਲੇ 3 ਮੁਲਜ਼ਮ ਗ੍ਰਿਫਤਾਰ

ਟਰੈਫਿਕ ਪੁਲਿਸ ਅਤੇ ਦੁਕਾਨਦਾਰ ਨੇ ਦਿਖਾਈ ਇਮਾਨਦਾਰੀ, ਮਹਿੰਗਾ ਮੋਬਾਈਲ ਮਾਲਕ ਨੂੰ ਕੀਤਾ ਵਾਪਸ

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ

ਮੰਤਰੀ ਨੇ ਦੱਸਿਆ ਕਿ ਇਸ ਸਮੇਂ ਪੁਲ ਤੱਕ ਪਹੁੰਚਣ ਵਾਲੇ ਰਸਤੇ ਦੇ ਦੋਵੇਂ ਪਾਸਿਆਂ ਰਿਟੇਨਿੰਗ ਵਾਲਾਂ ਦਾ ਕੰਮ ਜਾਰੀ ਹੈ ਅਤੇ ਸੋਧੇ ਹੋਏ ਡਰਾਇੰਗਾਂ ਦੇ ਅਨੁਸਾਰ ਬਲਟਾਣਾ ਵਿਖੇ ਪੁਲ ਦਾ ਨਿਰਮਾਣ ਕੰਮ 31 ਦਸੰਬਰ 2026 ਤੌ ਪਹਿਲਾ ਪੂਰਾ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ ਮੁਬਾਰਕਪੁਰ ਵਿਖੇ ਉੱਚ ਪੱਧਰੀ ਪੁਲ ਦੀ ਉਸਾਰੀ ਲਈ 17 ਜੂਨ 2025 ਨੂੰ 2948.60 ਲੱਖ ਰੁਪਏ ਦੀ ਪ੍ਰਬੰਧਕੀ ਪ੍ਰਵਾਨਗੀ ਜਾਰੀ ਕੀਤੀ ਗਈ ਹੈ ਅਤੇ ਇਸ ਕੰਮ ਲਈ ਟੈਂਡਰ ਦੀ ਤਕਨੀਕੀ ਅਤੇ ਵਿੱਤੀ ਬੋਲੀ ਖੋਲ੍ਹ ਦਿੱਤੀ ਗਈ ਹੈ। ਮੌਜੂਦਾ ਕਾਜਵੇਅ ਜਿਸ ਜ਼ਮੀਨ ‘ਤੇ ਬਣਿਆ ਹੋਇਆ ਹੈ, ਉਹ ਨਿੱਜੀ ਮਾਲਕਾਂ ਦੀ ਹੋਣ ਕਰਕੇ ਉਸ ਨੂੰ ਸਰਕਾਰੀ ਜ਼ਮੀਨ ਨਾਲ ਤਬਦੀਲ ਕਰਨਾ ਲਾਜ਼ਮੀ ਹੈ। ਇਸ ਸਬੰਧੀ ਪਿੰਡ ਮੁਬਾਰਕਪੁਰ ਅਤੇ ਮੀਰਪੁਰ ਦੀ ਕੁੱਲ 24 ਕਨਾਲ 9 ਮਰਲੇ ਜ਼ਮੀਨ ਨੂੰ ਪਿੰਡ ਸੁੰਦਰਾਂ ਵਿਖੇ ਸੂਬਾ ਸਰਕਾਰ ਦੀ ਜ਼ਮੀਨ ਨਾਲ ਤਬਦੀਲ ਕਰਨ ਦੀ ਪ੍ਰਕਿਰਿਆ ਚਲ ਰਹੀ ਹੈ ਅਤੇ ਇਹ ਮਾਮਲਾ 9 ਜਨਵਰੀ 2026 ਨੂੰ ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਨੂੰ ਭੇਜਿਆ ਗਿਆ ਹੈ।

ਮੰਤਰੀ ਨੇ ਕਿਹਾ ਕਿ ਜ਼ਮੀਨ ਤਬਾਦਲੇ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਮੁਬਾਰਕਪੁਰ ਵਿਖੇ ਪੁਲ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸਨੂੰ ਕੁਛ ਹੀ ਮਹੀਨਿਆਂ ਵਿੱਚ ਮੁਕੰਮਲ ਕਰਨ ਦਾ ਲਕਸ਼ ਹੈ।

Previous Post

ਮੋਹਾਲੀ ਪੁਲਿਸ ਵੱਲੋਂ ਸੈਕਟਰ-89, ਮੋਹਾਲੀ ਵਿਖੇ ਫਾਈਰਿੰਗ ਕਰਨ ਵਾਲੇ 3 ਮੁਲਜ਼ਮ ਗ੍ਰਿਫਤਾਰ

Asli Punjabi

Asli Punjabi

Related Posts

ਮੋਹਾਲੀ ਪੁਲਿਸ ਵੱਲੋਂ ਸੈਕਟਰ-89, ਮੋਹਾਲੀ ਵਿਖੇ ਫਾਈਰਿੰਗ ਕਰਨ ਵਾਲੇ 3 ਮੁਲਜ਼ਮ ਗ੍ਰਿਫਤਾਰ
Punjab

ਮੋਹਾਲੀ ਪੁਲਿਸ ਵੱਲੋਂ ਸੈਕਟਰ-89, ਮੋਹਾਲੀ ਵਿਖੇ ਫਾਈਰਿੰਗ ਕਰਨ ਵਾਲੇ 3 ਮੁਲਜ਼ਮ ਗ੍ਰਿਫਤਾਰ

by Asli Punjabi
March 12, 2026
ਟਰੈਫਿਕ ਪੁਲਿਸ ਅਤੇ ਦੁਕਾਨਦਾਰ ਨੇ ਦਿਖਾਈ ਇਮਾਨਦਾਰੀ, ਮਹਿੰਗਾ ਮੋਬਾਈਲ ਮਾਲਕ ਨੂੰ ਕੀਤਾ ਵਾਪਸ
Punjab

ਟਰੈਫਿਕ ਪੁਲਿਸ ਅਤੇ ਦੁਕਾਨਦਾਰ ਨੇ ਦਿਖਾਈ ਇਮਾਨਦਾਰੀ, ਮਹਿੰਗਾ ਮੋਬਾਈਲ ਮਾਲਕ ਨੂੰ ਕੀਤਾ ਵਾਪਸ

by Asli Punjabi
March 12, 2026
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ
Punjab

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ

by Asli Punjabi
March 12, 2026
ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ
Punjab

ਸਿਵਲ ਹਸਪਤਾਲ ਗੋਨਿਆਣਾ ਵਿਖੇ ਕੈਂਸਰ ਤੋਂ ਬਚਾਉਣ ਵਾਲੀ ਵੈਕਸੀਨ ਲਾਉਣ ਦੀ ਸ਼ੁਰੂਆਤ

by Asli Punjabi
March 9, 2026
ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ
Punjab

ਪ੍ਰੇਰਣਾ 2.0 – ਅੰਤਰਰਾਸ਼ਟਰੀ ਮਹਿਲਾ ਦਿਵਸ ਸੰਮੇਲਨ : CGC ਯੂਨੀਵਰਸਿਟੀ, ਮੋਹਾਲੀ ਵਿਖੇ ਮਹਿਲਾ ਦਿਵਸ ਤੇ ਵਿਸ਼ੇਸ਼ ਸਮਾਗਮ

by Asli Punjabi
March 9, 2026

Recommended

ਕ੍ਰਿਕਟ ’ਚ ਦਰਸ਼ਕਾਂ ਨਾਲ ਪੁਰਾਣੇ ਦਿਨ ਵਾਪਸ ਆਉਣਗੇ: ਸਮਿੱਥ

ਕ੍ਰਿਕਟ ’ਚ ਦਰਸ਼ਕਾਂ ਨਾਲ ਪੁਰਾਣੇ ਦਿਨ ਵਾਪਸ ਆਉਣਗੇ: ਸਮਿੱਥ

November 24, 2020
ਆਰੀਅਨਜ਼ ਕਾਲੇਜ ਆਫ਼ ਫਾਰਮੇਸੀ ਵਿਖੇ ਵੈਕਸੀਨ ਦੀ ਭੂਮਿਕਾ ਅਤੇ ਸੁਰੱਖਿਆ ਬਾਰੇ ਵੈਬਿਨਾਰ ਆਯੋਜਿਤ

ਆਰੀਅਨਜ਼ ਕਾਲੇਜ ਆਫ਼ ਫਾਰਮੇਸੀ ਵਿਖੇ ਵੈਕਸੀਨ ਦੀ ਭੂਮਿਕਾ ਅਤੇ ਸੁਰੱਖਿਆ ਬਾਰੇ ਵੈਬਿਨਾਰ ਆਯੋਜਿਤ

January 21, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਵਿੱਚ ਸੁਖਨਾ ਚੋਅ ਬਲਟਾਣਾ ਤੇ ਮੁਬਾਰਕਪੁਰ ਪੁੱਲਾਂ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ
Punjab

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਵਿੱਚ ਸੁਖਨਾ ਚੋਅ ਬਲਟਾਣਾ ਤੇ ਮੁਬਾਰਕਪੁਰ ਪੁੱਲਾਂ ਦੇ ਕੰਮਾਂ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਇਆ

March 12, 2026
ਮੋਹਾਲੀ ਪੁਲਿਸ ਵੱਲੋਂ ਸੈਕਟਰ-89, ਮੋਹਾਲੀ ਵਿਖੇ ਫਾਈਰਿੰਗ ਕਰਨ ਵਾਲੇ 3 ਮੁਲਜ਼ਮ ਗ੍ਰਿਫਤਾਰ
Punjab

ਮੋਹਾਲੀ ਪੁਲਿਸ ਵੱਲੋਂ ਸੈਕਟਰ-89, ਮੋਹਾਲੀ ਵਿਖੇ ਫਾਈਰਿੰਗ ਕਰਨ ਵਾਲੇ 3 ਮੁਲਜ਼ਮ ਗ੍ਰਿਫਤਾਰ

March 12, 2026
ਟਰੈਫਿਕ ਪੁਲਿਸ ਅਤੇ ਦੁਕਾਨਦਾਰ ਨੇ ਦਿਖਾਈ ਇਮਾਨਦਾਰੀ, ਮਹਿੰਗਾ ਮੋਬਾਈਲ ਮਾਲਕ ਨੂੰ ਕੀਤਾ ਵਾਪਸ
Punjab

ਟਰੈਫਿਕ ਪੁਲਿਸ ਅਤੇ ਦੁਕਾਨਦਾਰ ਨੇ ਦਿਖਾਈ ਇਮਾਨਦਾਰੀ, ਮਹਿੰਗਾ ਮੋਬਾਈਲ ਮਾਲਕ ਨੂੰ ਕੀਤਾ ਵਾਪਸ

March 12, 2026
ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ
Punjab

ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵੱਲੋਂ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ

March 12, 2026
CM ਮਾਨ ਵੱਲੋਂ ਸਾਰੇ DCs ਨੂੰ ਹੁਕਮ; ਗੈਸ ਏਜੰਸੀਆਂ ਦੀ ਚੈਕਿੰਗ ਤੇਜ਼ ਕਰੋ, ਬਲੈਕ ਕਰਨ ਵਾਲਿਆਂ ਦੀ ਖ਼ੈਰ ਨਹੀਂ
Top Stories

CM ਮਾਨ ਵੱਲੋਂ ਸਾਰੇ DCs ਨੂੰ ਹੁਕਮ; ਗੈਸ ਏਜੰਸੀਆਂ ਦੀ ਚੈਕਿੰਗ ਤੇਜ਼ ਕਰੋ, ਬਲੈਕ ਕਰਨ ਵਾਲਿਆਂ ਦੀ ਖ਼ੈਰ ਨਹੀਂ

March 12, 2026
ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ; ਸਦਨ ‘ਚ ਮਤਾ ਪਾਸ- ‘ਵਿਸ਼ੇਸ਼ ਅਧਿਕਾਰ ਕਮੇਟੀ’ ਕੋਲ ਜਾਵੇਗਾ ਮਾਮਲਾ
Top Stories

ਖਹਿਰਾ ਦੀਆਂ ਵਧੀਆਂ ਮੁਸ਼ਕਿਲਾਂ; ਸਦਨ ‘ਚ ਮਤਾ ਪਾਸ- ‘ਵਿਸ਼ੇਸ਼ ਅਧਿਕਾਰ ਕਮੇਟੀ’ ਕੋਲ ਜਾਵੇਗਾ ਮਾਮਲਾ

March 12, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In