ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੋਮਵਾਰ ਨੂੰ ਭਾਰਤ ਵਿਚ ਬਣੀ ਕੋਰੋਨਾ ਤੋਂ ਬਚਾਅ ਦੀ ਦਵਾਈ ਕੋਵੈਕਸਿਨ ਦੀ ਪਹਿਲੀ ਡੋਜ਼ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿਖੇ ਲਈ। ਕੋਵੈਕਸਿਨ ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤੀਗਈ ਵੈਕਸੀਨ ਹੈ।ਪ੍ਰਧਾਨ ਮੰਤਰੀ ਨੇ ਟੀਕਾ ਲਗਵਾਉਂਦੇ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤੇ ਲਿਖਿਆ ਕਿ ਅੱਜਮੈਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਏਮਜ਼ ਵਿਖੇ ਲਈ ਹੈ। ਉਹਨਾਂ ਕਿਹਾ ਕਿ ਸਾਡੇ ਡਾਕਟਰਾਂ ਤੇ ਵਿਗਿਆਨੀਆਂ ਨੇ ਥੋੜ੍ਹੇ ਹੀ ਸਮੇਂ ਵਿਚ ਕੋਰੋਨਾ ਖਿਲਾਫ ਦੁਨੀਆਂ ਦੀ ਲੜਾਈ ਵਿਚ ਬਹੁਤ ਲਾਮਿਸਾਲਕੰਮ ਕੀਤਾ ਹੈ।