ਅੰਗੂਰ ਇੱਕ ਰਸੀਲਾ ਫੱਲ ਹੈ, ਜਿਸ ਨੂੰ ਬਹੁਤ ਸਾਰੇ ਲੋਕ ਖਾਣਾ ਪਸੰਦ ਕਰਦੇ ਹਨ। ਅੰਗੂਰ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਦੂਜੇ ਫਲਾਂ ਦੀ ਤਰ੍ਹਾਂ ਇਸਨੂੰ ਕੱਟਣ ਅਤੇ ਛੀਲਣ ਦਾ ਝੰਜਟ ਨਹੀਂ ਹੋਵੇਗਾ। ਆਮ ਤੌਰ ‘ਤੇ ਦੋ ਤਰ੍ਹਾਂ ਦੇ ਅੰਗੂਰ ਭਾਰਤ ਵਿੱਚ ਮਿਲਦੇ ਹਨ, ਕਾਲੇ ਅਤੇ ਹਰੇ ਅੰਗੂਰ। ਅੰਗੂਰ ਬੇਸ਼ੱਕ ਹੀ ਕਿਸੇ ਵੀ ਰੰਗ ਦਾ ਖਾਓ, ਇਹ ਤੁਹਾਡੀ ਸਿਹਤ ਨੂੰ ਕਈ ਤਰ੍ਹਾਂ ਦੇ ਫ਼ਾਇਦੇ ਪਹੁੰਚਾਉਂਦੇ ਹਨ। ਅੰਗੂਰ ਖਾਣ ਨਾਲ ਅੱਖਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਨਾਂ ਦੇ ਪੋਸ਼ਕ ਅੱਖਾਂ ਲਈ ਲਾਹੇਵੰਦ ਹੁੰਦੇ ਹਨ। ਅੰਗੂਰ ਖਾਣ ‘ਚ ਮਿੱਠਾ ਅਤੇ ਸੁਆਦ ਹੁੰਦਾ ਹੈ। ਇਸ ‘ਚ ਵਿਟਾਮਿਨ-ਸੀ, ਈ, ਫਾਈਬਰ ਅਤੇ ਕੈਲੋਰੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਜੋ ਦਿਲ ਦੇ ਦੌਰੇ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਨਾਲ ਲੜਣ ‘ਚ ਮਦਦ ਕਰਦੇ ਹਨ। ਆਓ ਜਾਣਦੇ ਹਾਂ ਇਸ ਤੋਂ ਹੋਣ ਵਾਲੇ ਫ਼ਾਇਦਿਆਂ ਬਾਰੇ…
- ਪੋਸ਼ਕ ਤੱਤਾਂ ਨਾਲ ਭਰਪੂਰ – ਅੰਗੂਰ ‘ਚ ਗਲੂਕੋਜ, ਮੈਗਨੀਸ਼ੀਅਮ ਅਤੇ ਪਾਲੀਫਿਨੋਲਸ ਨਾਂ ਦਾ ਐਂਟੀਆਕੀਸਡੈਂਟ ਵਰਗੇ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਹ ਟੀਬੀ, ਕੈਂਸਰ, ਬਲੱਡ ਕੈਂਸਰ, ਬਲੱਡ ਇਨਫੈਕਸ਼ਨ ਵਰਗੀਆਂ ਖ਼ਤਰਨਾਕ ਬੀਮਾਰੀਆਂ ‘ਚ ਲਾਭਕਾਰੀ ਹੁੰਦੇ ਹਨ।
- ਦਿਲ ਦੀ ਬੀਮਾਰੀ – ਦਿਲ ਦੀ ਬੀਮਾਰੀਆਂ ਲਈ ਵੀ ਅੰਗੂਰ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਅੰਗੂਰ ਦਿਲ ‘ਚ ਜਮ੍ਹਾ ਬੈਡ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ। ਰੋਜ਼ਾਨਾ ਅੰਗੂਰ ਦੀ ਵਰਤੋਂ ਨਾਲ ਦਿਲ ਦੇ ਦੋਰੇ ਅਤੇ ਹਾਰਟ ਅਟੈਕ ਦੀ ਖ਼ਤਰਾ ਘੱਟ ਹੋ ਜਾਂਦਾ ਹੈ।
- ਕਬਜ਼ ਦੀ ਸਮੱਸਿਆ – ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਅਤੇ ਖੁਲ੍ਹ ਕੇ ਭੁੱਖ ਵੀ ਨਹੀਂ ਲੱਗਦੀ ਤਾਂ ਤੁਹਾਡੇ ਲਈ ਅੰਗੂਰ ਦਾ ਰਸ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਇਸ ਦੀ ਵਰਤੋਂ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਭੁੱਖ ਵੀ ਲੱਗਦੀ ਹੈ।
- ਐਲਰਜੀ ‘ਚ ਫ਼ਾਇਦੇਮੰਦ – ਅੰਗੂਰ ਦੀ ਵਰਤੋਂ ਨਾਲ ਐਲਰਜੀ ਦੀ ਸਮੱਸਿਆ ਵੀ ਨਹੀਂ ਹੁੰਦੀ। ਇਸ ‘ਚ ਮੌਜੂਦ ਜਵਲਣਸ਼ੀਲ ਵਿਰੋਧੀ ਤੱਤ ਸਰੀਰ ‘ਚੋਂ ਐਲਰਜੀ ਨੂੰ ਘੱਟ ਕਰਦੇ ਹਨ।
- ਸ਼ੂਗਰ ‘ਚ ਲਾਭਕਾਰੀ – ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਤੁਹਾਡੇ ਲਈ ਅੰਗੂਰ ਖਾਣੇ ਬਹੁਤ ਫ਼ਾਇਦੇਮੰਦ ਹਨ। ਅੰਗੂਰ ਸਰੀਰ ‘ਚ ਸ਼ੂਗਰ ਦੀ ਮਾਤਰਾ ਘੱਟ ਕਰਦੇ ਹਨ।
- ਅੱਖਾਂ ਲਈ ਫ਼ਾਇਦੇਮੰਦ – ਅੰਗੂਰ ਖਾਣ ਨਾਲ ਅੱਖਾਂ ਨੂੰ ਵੀ ਬਹੁਤ ਫ਼ਾਇਦਾ ਹੁੰਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਲਿਊਟਿਨ ਨਾਂ ਦੇ ਪੋਸ਼ਕ ਅੱਖਾਂ ਲਈ ਬੇਹੱਦ ਫ਼ਾਇਦੇਮੰਦ ਹੁੰਦੇ ਹਨ।
- ਖੂਨ ਦੀ ਕਮੀ – ਕਾਲੇ ਅੰਗੂਰ ਸਰੀਰ ‘ਚ ਖੂਨ ਦੀ ਕਮੀ ਨੂੰ ਵੀ ਪੂਰਾ ਕਰਦੇ ਹਨ। ਰੋਜ਼ਾਨਾਂ ਦਿਨ ‘ਚ ਅੰਗੂਰ ਦੇ ਜੂਸ ‘ਚ 2 ਚਮਚ ਸ਼ਹਿਦ ਮਿਲਾਕੇ ਪੀਓ।