ਨਵੀਂ ਦਿੱਲੀ, 29 ਸਤੰਬਰ 2023- ਪਾਕਿਸਤਾਨ ਫਿਰ ਤੋਂ ਅੱਤਵਾਦੀ ਹਮਲੇ ਨਾਲ ਹਿੱਲ ਗਿਆ ਹੈ। ਹੁਣ ਅੱਤਵਾਦੀਆਂ ਨੇ ਬਲੋਚਿਸਤਾਨ ਦੇ ਮਸਤੁੰਗ ਜ਼ਿਲ੍ਹੇ ‘ਚ ਈਦ ਮਿਲਾਦ-ਉਲ-ਨਬੀ ਦੇ ਜਲੂਸ ਨੂੰ ਨਿਸ਼ਾਨਾ ਬਣਾਇਆ ਹੈ। ਅਲ ਫਲਦ ਮਸਜਿਦ ਦੇ ਕੋਲ ਹੋਏ ਧਮਾਕੇ ਵਿੱਚ ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ 80 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਨਾਲ ਲੱਗਦੇ ਹਸਪਤਾਲਾਂ ਵਿੱਚ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਧਮਾਕੇ ਵਿੱਚ ਇੱਕ ਡੀਐਸਪੀ ਦੀ ਮੌਤ ਹੋ ਗਈ ਹੈ। ਜ਼ਖਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
ਇਸ ਜ਼ਿਲ੍ਹੇ ਵਿੱਚ ਪਹਿਲਾਂ ਵੀ ਧਮਾਕੇ ਹੋ ਚੁੱਕੇ ਹਨ। ਜਿਸ ਕਾਰਨ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (JUI-F) ਦੇ ਨੇਤਾ ਹਾਫਿਜ਼ ਹਮਦੁੱਲਾ ਜ਼ਖਮੀ ਹੋ ਗਏ। 10 ਹੋਰ ਲੋਕ ਵੀ ਧਮਾਕੇ ਦੀ ਲਪੇਟ ਵਿਚ ਆ ਗਏ। ਇਸ ਤੋਂ ਕੁਝ ਦਿਨ ਪਹਿਲਾਂ ਇਥੇ ਇਕ ਅਧਿਕਾਰੀ ਨੂੰ ਵੀ ਕੁਝ ਲੋਕਾਂ ਨੇ ਗੋਲੀ ਮਾਰ ਦਿੱਤੀ ਸੀ।
ਜਿਸ ਕਾਰਨ ਦੋ ਪੈਦਲ ਯਾਤਰੀ ਵੀ ਜ਼ਖਮੀ ਹੋ ਗਏ। ਇਸ ਜ਼ਿਲ੍ਹੇ ਵਿੱਚ ਪਿਛਲੇ ਸਾਲ ਵੀ ਅੱਤਵਾਦੀ ਹਮਲਾ ਹੋਇਆ ਸੀ। ਜਿੱਥੇ ਕਾਬੂ ਇਲਾਕੇ ਵਿੱਚ ਪਹਾੜਾਂ ਵਿੱਚ ਦੋ ਵਾਹਨਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਜਿਸ ਕਾਰਨ 3 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਜ਼ਖਮੀ ਹੋ ਗਏ।