ਨਿੱਜੀ ਸਵੱਛਤਾ ਸਹੂਲਤਾਂ ਦੀ ਅਣਹੋਂਦ ਕਾਰਨ ਲੋਕਾਂ ਨੂੰ ਨਿੱਤ ਦੀਆਂ ਸਮੱਸਿਆਵਾਂ ਤੋਂ ਮਿਲੀ ਰਾਹਤ
ਚੰਡੀਗੜ – ਜ਼ਿਲਹਾ ਐਸ.ਏ.ਐਸ. ਨਗਰ ਦੇ ਪਿੰਡ ਸੂੰਕ ਦੀ ਰਹਿਣ ਵਾਲੀ ਦਿਸ਼ਾ ਦੇ ਘਰ ਹੁਣ ਪਖਾਨਾ ਬਣ ਚੱਕਾ ਹੈ। ਉਸ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਘਰ ਵਿਚ ਪਖਾਨਾ ਨਾ ਹੋਣ ਕਾਰਣ ਕਿਸੇ ਰਿਸ਼ਤੇਦਾਰ ਦੇ ਆਉਣ !ਤੇ ਇੱਜਤ ਨੂੰ ਠੇਸ ਪੱਜਦੀ ਸੀ। ਹੁਣ ਘਰੇ ਪਖਾਨਾ ਬਣ ਜਾਣ ਨਾਲ ਸਾਡਾ ਸਵੈ ਮਾਣ ਵਧਿਆ ਹੈ। ਇਸੇ ਤਰਹਾਂ ਧੀਰਜਾ ਦੇ ਘਰ ਵਿੱਚ ਪਖਾਨਾ ਬਣ ਜਾਣ ਨਾਲ ਸਾਰੇ ਪਰਿਵਾਰ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਤੋਂ ਨਿਜਾਤ ਮਿਲੀ ਹੈ। ਇਸ ਤੋਂ ਪਹਿਲਾਂ ਸਭਨਾਂ ਨੂੰ ਬਾਹਰ ਜਾਣਾ ਪੈਂਦਾ ਸੀ।ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੇਂਡੂ ਘਰਾਂ ਨੂੰ ਕਾਮਯਾਬੀ ਨਾਲ ਨਿੱਜੀ ਪਖਾਨਿਆਂ ਦੀ ਸਹੂਲਤ ਮੁਹੱਈਆ ਕਰਵਾ ਰਿਹਾ ਹੈ। ਰੂਰਲ ਸੈਨੀਟੇਸ਼ਨ ਪਰੋਗਰਾਮ ਅਧੀਨ ਪੰਜਾਬ ਦੇ ਸਾਰੇ ਪਿੰਡਾਂ ਵਿਚ ਹੁਣ ਤੱਕ 5 ਲੱਖ 75 ਹਜ਼ਾਰ ਨਿੱਜੀ ਪਖਾਨਿਆਂ ਦੀ ਸਹੂਲਤ ਦਿੱਤੀ ਜਾ ਚੱਕੀ ਹੈ ਜਿਸ !ਤੇ 862.50 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਨਾਲ ਜਿੱਥੇ ਲੋਕਾਂ ਦਾ ਸਵੈ ਮਾਣ ਵਧਿਆ ਹੈ ਉੱਥੇ ਹੀ ਸਵੱਛ ਭਾਰਤ ਮੁਹਿੰਮ ਨੂੰ ਵੀ ਭਰਵਾਂ ਹੰਗਾਰਾ ਮਿਲਿਆ ਹੈ। ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿਚ ਵੀ ਪਖਾਨੇ :-32.99 ਕਰੋੜ ਰੁਪਏ ਦੀ ਲਾਗਤ ਨਾਲ ਪਿੰਡਾਂ ਦੇ ਸਕੂਲਾਂ ਲਈ 7152 ਪਖਾਨੇ ਬਣਾਏ ਜਾ ਚੁਕੇ ਹਨ। ਇਸੇ ਤਰਹਾਂ 5.77 ਕਰੋੜ ਰੁਪਏ ਨਾਲ 467 ਸਕੂਲਾਂ ਲਈ ਸੈਨੀਟੇਸ਼ਨ ਦੇ ਮੰਤਵ ਲਈ ਪਾਣੀ ਦੀ ਵਿਵਸਥਾ ਅਤੇ 4.66 ਕਰੋੜ ਰੁਪਏ ਦੀ ਲਾਗਤ ਨਾਲ ਆਂਗਨਵਾੜੀ ਕੇਂਦਰਾਂ ਦੇ ਬੱਚਿਆਂ ਲਈ ਵੀ 1330 ਪਖਾਨੇ ਬਣਾਏ ਜਾਣੇ ਹਨ । ਸਾਲ 2021 ਵਿੱਚ ਸੂਬੇ ਦੀ ਖੱਲਹੇ ਤੋ ਸ਼ੋਚ ਮੁਕਤ ਸਥਿਤੀ ਨੂੰ ਕਾਇਮ ਰੱਖਣ ਲਈ ਸਵੱਛ ਭਾਰਤ ਮਿਸ਼ਨ ਫੇਜ਼-2 ਦੇ ਤਹਿਤ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨਾਲ ਮਿਲ ਕੇ 7 ਬਲਾਕਾਂ ਵਿੱਚ ਠੋਸ ਅਤੇ ਤਰਲ ਕੂੜੇ ਦਾ ਪਰਬੰਧਨ ਮੁੁਕੰਮਲ ਤੌਰ ‘ਤੇ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਹੀ ਸੂਬੇ ਵਿੱਚ ਸੋਲਿਡ ਵੇਸਟ ਮੈਨਜਮੈਂਟ ਲਈ 79 ਗਰਾਮ ਪੰਚਾਇਤਾਂ ਵਾਸਤੇ ਕੁਲ 3 ਕਰੋੜ 31 ਲੱਖ ਰੁਪਏ ਅਤੇ ਲਿਕੁਇਡ ਵੇਸਟ ਦੇ ਪਰਬੰਧਨ ਲਈ 904 ਗਰਾਮ ਪੰਚਾਇਤਾਂ ਵਾਸਤੇ ਕੁਲ 21.02 ਕਰੋੜ ਰੁੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੱਕੀ ਹੈ। ਇਸ ਤੋਂ ਇਲਾਵਾ ਵੱਖ-ਵੱਖ 1545 ਪਿੰਡਾਂ ਵਿੱਚ 1557 ਕਮਿਊਨਿਟੀ ਸੈਨੀਟਰੀ ਕੰਪਲੈਕਸਾਂ ਦੀ ਉਸਾਰੀ ਲਈ ਵੀ ਕੁਲ 32.70 ਕਰੋੜ ਰੁਪਏ ਜਾਰੀ ਕੀਤੇ ਜਾ ਚੁਕੇ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁੁਲਤਾਨਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ਦੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਅਤੇ ਸਵੱਛ ਆਲਾ-ਦੁਆਲਾ ਦੇਣ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨਹਾਂ ਕਿਹਾ ਕਿ ਲੋਕਾਂ ਦੀ ਜੀਵਨ ਪੱਧਰ ਉੱਚਾ ਚੱੁਕਣ ਲਈ ਬਹੁੁਤ ਸਾਰੀਆਂ ਸਕੀਮਾਂ ਪੰਜਾਬ ਵਿਚ ਲਾਗੂ ਹਨ।