ਰੋਪੜ ਵਿੱਚ ਪੰਜਾਬ ਬਰਡ ਫੈਸਟ 2021 ਕੁਦਰਤ ਦੇ ਸੁਨਹਿਰੀ ਰੰਗਾਂ ਨਾਲ ਸਮਾਪਤ ਹੋਇਆ
ਚੰਡੀਗੜ੍ਹ – ਪੰਜਾਬ ਬਰਡ ਫੈਸਟ 2021 ਜਿਸ ਦਾ ਕਿ ਪਿਛਲੇ ਸੱਤ ਦਿਨਾਂ ਤੋਂ ਰੋਪੜ ਵਿਖੇ ਆਯੋਜਨ ਕੀਤਾ ਜਾ ਰਿਹਾ ਸੀ ਤਾਂ ਅੱਜ ਸਮਾਪਨ ਹੋ ਗਿਆ ਅੱਜ ਸਮਾਪਨ ਸਮਾਰੋਹ ਮੌਕੇ ਰਾਣਾ ਕੇ ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਜਦਕਿ ਸ੍ਰੀ ਮਨੀਸ਼ ਤਿਵਾੜੀ ਮੈਂਬਰ ਪਾਰਲੀਮੈਂਟ ਵਿਸੇਸ ਮਹਿਮਾਨ ਦੇ ਤੌਰ ਤੇ ਸਮਾਪਤੀ ਸਮਾਰੋਹ ਵਿੱਚ ਸਾਮਲ ਹੋਏ ਇਸ ਸਮਾਰੋਹ ਵਿਚ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਅਧਿਕਾਰੀ ਸ੍ਰੀ ਆਰ ਕੇ ਮਿਸਰਾ, ਆਈਐਫਐਸ ਸੀਡਬਲਯੂਐਲਡਬਲਯੂ, ਪੰਜਾਬ, ਸ੍ਰੀ ਬਸੰਤ ਰਾਜ ਕੁਮਾਰ ਆਈਐਫਐਸ, ਸੀਸੀਐਫ ਵਾਈਲਡ ਲਾਈਫ, ਸ੍ਰੀ ਗਿਆਨ ਪ੍ਰਕਾਸ, ਆਈਐਫਐਸ ਸੀਐਫ, ਵਾਈਲਡ ਲਾਈਫ, ਸ੍ਰੀ ਮਹਾਵੀਰ ਸਿੰਘ ਸਾਮਲ ਵੀ ਅੱਜ ਵਿਸ਼ੇਸ਼ ਤੌਰ ਤੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਰਾਣਾ ਕੇ ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਰਾਣਾ ਕੇ ਪੀ ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਜੋ ਕਿ ਅੱਜ ਦੇ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁਦਰਤ ਦਾ ਇੱਕ ਨਿਯਮ ਹੈ ਕਿ ਇਹ ਹਰ ਤਰ੍ਹਾਂ ਦਾ ਜੀਵ ਜੰਤੂ ਪੈਦਾ ਕਰਦੀ ਹੈ ਅਤੇ ਉਨ੍ਹਾਂ ਦੇ ਰਹਿਣ ਲਈ ਅਨੁਕੂਲ ਮਾਹੌਲ ਵੀ ਦਿੰਦੀ ਹੈ ਪਰ ਮਨੁੱਖ ਦੀ ਬੇਪਰਵਾਹੀ ਕਾਰਨ , ਆਬਾਦੀ ਵਧਣ ਕਾਰਨ ਕੁਦਰਤ ਦਾ ਸੰਤੁਲਨ ਵਿਗੜ ਗਿਆ ਹੈ ਅਤੇ ਜੰਗਲੀ ਜੀਵਾਂ ਅਤੇ ਪੰਛੀਆਂ ਦਾ ਇਸ ਮਾਹੌਲ ਵਿੱਚ ਰਹਿਣਾ ਔਖਾ ਹੋ ਗਿਆ ਹੈ ਮੁੱਢ ਕਦੀਮ ਤੋਂ ਹੀ ਸਾਇਬੇਰੀਆ ਅਤੇ ਹੋਰ ਠੰਢੀਆਂ ਥਾਵਾਂ ਜਿੱਥੇ ਇਹ ਪੰਛੀ ਕਾਫੀ ਜਅਿਾਦਾ ਬਰਫ ਪੈਣ ਕਾਰਨ ਉਥੇ ਨਹੀਂ ਰਹਿ ਸਕਦੇ ਠੰਢੇ ਮੌਸਮ ਵਿੱਚ ਏ ਓਥੋਂ ਉੱਡ ਕੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਜਾਂਦੇ ਹਨ ਜਿਨ੍ਹਾਂ ਨੂੰ ਠੰਢੇ ਮੌਸਮ ਵਿੱਚ ਰਹਿਣ ਲਈ ਅਨੁਕੂਲ ਵਾਤਾਵਰਨ ਮਿਲਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਟਿਕਾਣੇ ਹਨ ਜਿੱਥੇ ਇਨ੍ਹਾਂ ਪਰਵਾਸੀ ਪੰਛੀਆਂ ਨੂੰ ਕੁਦਰਤੀ ਅਨਕੂਲ ਵਾਤਾਵਰਣ ਮਿਲਦਾ ਹੈ ਜਿਵੇਂ ਕਿ ਪੰਜਾਬ ਵਿੱਚ ਹਰੀਕੇ ਪੱਤਣ ,ਨੰਗਲ ਅਤੇ ਰੋਪੜ ਵਿੱਚ ਬਹੁਤ ਸਾਰੀਆਂ ਅਜਿਹੀਆਂ ਕੁਦਰਤੀ ਥਾਂਵਾਂ ਹਨ ਜਿੱਥੇ ਇਹ ਪਰਵਾਸੀ ਪੰਛੀ ਹਰ ਵਰ੍ਹੇ ਠੰਢ ਦੇ ਮੌਸਮ ਵਿੱਚ ਇੱਥੇ ਪਰਵਾਸ ਕਰਦੇ ਹਨ ਜੇਕਰ ਮਨੁੱਖ ਨੂੰ ਰਹਿਣ ਲਈ ਸਾਫ਼ ਹਵਾ ਥਾਂ ਪਾਣੀ ਨਾ ਮਿਲੇ ਤਾਂ ਉਹ ਜਿਊਂਦੇ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਜੇਕਰ ਇਨ੍ਹਾਂ ਪੰਛੀਆਂ ਨੂੰ ਸਾਫ਼ ਪਾਣੀ ,ਹਵਾ ਨਾ ਮਿਲੇ ਤਾਂ ਇਹ ਵੀ ਜਿਊਂਦੇ ਨਹੀਂ ਰਹਿ ਸਕਦੇ ਆਓ ਅਸੀਂ ਰਲ ਮਿਲ ਕੇ ਅਜਿਹਾ ਵਾਤਾਵਰਣ ਬਣਾਈਏ ਤਾਂ ਜੋ ਇਹ ਜੰਗਲੀ ਜੀਵ ਜੰਤੂ ਕੁਦਰਤੀ ਜੰਿਦਗੀ ਜਿਊਂ ਸਕਣ ਸਾਡੀ ਸਰਕਾਰ ਦੀ ਇਹ ਕੋਸ਼ਿਸ਼ ਰਹੇਗੀ ਕਿ ਰੋਪੜ ਵਿੱਚ ਹਰ ਵਰ੍ਹੇ ਅਜਿਹਾ ਬਰਡ ਫੈਸਟ ਕਰਵਾਇਆ ਜਾਂਦਾ ਰਹੇ ਤਾਂ ਜੋ ਲੋਕਾਂ ਨੂੰ ਕੁਦਰਤੀ ਜੀਵਨ ਅਤੇ ਕੁਦਰਤੀ ਜੀਵ ਜੰਤੂਆਂ ਪ੍ਰਤੀ ਸੁਚੇਤ ਕੀਤਾ ਜਾ ਸਕੇ ਇਸ ਮਗਰੋਂ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਵੀ ਇਸ ਬਰਡ ਪੇਸਟ ਦੇ ਆਰਗੇਨਾਈਜ਼ਰ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਬਹੁਤ ਹੀ ਵਧੀਆ ਉਪਰਾਲਾ ਕਰਕੇ ਇਸ ਖਿੱਤੇ ਦੇ ਲੋਕਾਂ ਨੂੰ ਕੁਦਰਤੀ ਜੀਵਨ ਅਤੇ ਪੰਛੀਆਂ ਬਾਰੇ ਜਾਗਰੂਕ ਕੀਤਾ ਹੈ ਉਨ੍ਹਾਂ ਇਹ ਵਾਅਦਾ ਵੀ ਕੀਤਾ ਕਿ ਰੋਪੜ ਵਿੱਚ ਹਰ ਵਰ੍ਹੇ ਅਜਿਹੇ ਪੰਛੀ ਮਿਲੇ ਕਰਵਾਏ ਜਾਣ ਲਈ ਹਰ ਸੰਭਵ ਯਤਨ ਕਰਨਗੇ ਡਾ: ਮੋਨਿਕਾ ਯਾਦਵ, ਡੀਐਫਓ , ਰੋਪੜ ਨੇ ਕਿਹਾ ਕਿ ਕੀ ਵਿਭਾਗ ਦੇ ਲਈ ਇਹ ਇਕ ਸੁਪਨਾ ਸੱਚ ਹੋਣ ਵਾਲੀ ਗੱਲ ਹੈ ਕਿਉਂਕਿ ਜਿਸ ਮੰਤਵ ਨਾਲ ਉਨ੍ਹਾਂ ਨੇ ਇਹ ਪੰਜਾਬ ਵਰਲਡ ਫੈਸਟ ਦਾ ਆਯੋਜਨ ਕੀਤਾ ਸੀ ਉਹ ਮੰਤਵ ਪੂਰਾ ਹੁੰਦਾ ਨਜਰ ਆ ਰਿਹਾ ਹੈ ਕਿਉਂਕਿ ਇਸ ਪੰਛੀ ਮੇਲੇ ਵਿੱਚ ਵਿਦਿਆਰਥੀਆਂ ਤੋਂ ਲੈ ਕੇ ਦੂਰ ਦੁਰਾਡੇ ਤੋਂ ਕਾਫੀ ਮਾਤਰਾ ਵਿੱਚ ਲੋਕਾਂ ਨੇ ਇੱਥੇ ਆ ਕੇ ਕੁਦਰਤ ਦੇ ਨਜ਼ਾਰਿਆਂ ਨੂੰ ਮਾਣਿਆ ਇਸ ਮੌਕੇ ਮਹਿਮਾਨਾਂ ਵੱਲੋਂ ਰੋਪੜ ਅਤੇ ਨੰਗਲ ਖੇਤਰ ਵਿੱਚ ਸਰਵੇਖਣ ਦੀ ਜਨਗਣਨਾ ਦੇ ਸੰਬੰਧ ਵਿੱਚ ਮੌਜੂਦਾ ਸਾਲ ਦੀ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਪ੍ਰਵਾਸੀ ਕਿਸਮਾਂ ਦੀ ਗਿਣਤੀ ਅਤੇ ਪੰਛੀਆਂ ਦੀ ਗਿਣਤੀ ਦਰਸਾਈ ਗਈ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਰੋਪੜ ਦੀ ਜੈਵ ਵਿਭਿੰਨਤਾ ਅਤੇ ਮਨੁੱਖੀ ਸਭਿਅਤਾ ਅਤੇ ਜੰਗਲੀ ਜੀਵਣ ਜੈਵ ਵਿਭਿੰਨਤਾ ਦੇ ਵਿਚਕਾਰ ਸੰਤੁਲਨ ਬਾਰੇ ਇੱਕ ਦਸਤਾਵੇਜੀ ਵੀ ਪ੍ਰਦਰਸਤਿ ਕੀਤੀ ਗਈ ਵਿਭਾਗ ਦੇ ਜੰਗਲਾਤ ਅਤੇ ਜੰਗਲੀ ਜੀਵਣ ਰੱਖਿਆ ਵਿਭਾਗ, ਪੰਜਾਬ ਨੇ ਪੇਂਟਿੰਗ ਅਤੇ ਫੋਟੋਗ੍ਰਾਫੀ ਮੁਕਾਬਲਿਆਂ ਦੇ ਜੇਤੂਆਂ ਦਾ ਵੀ ਐਲਾਨ ਕੀਤਾ ਜਿਨ੍ਹਾਂ ਨੂੰ ਇਸ ਮੌਕੇ ਸਨਮਾਨਿਤ ਕੀਤਾ ਗਿਆ। ਪੀ ਡੀ ਜੋਜੂ ਨੇ ਫੋਟੋਗ੍ਰਾਫੀ ਮੁਕਾਬਲੇ ਜਿੱਤੇ, ਜਦੋਂਕਿ ਵਨੀ ਖੰਨਾ ਨੇ ਦੂਜਾ ਇਨਾਮ ਜਿੱਤਿਆ, ਉਸ ਤੋਂ ਬਾਅਦ ਡੀਏਵੀ ਪਬਲਿਕ ਸਕੂਲ ਦੇ ਸਾਹਿਲ ਕੁਮਾਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਂਟਿੰਗ ਮੁਕਾਬਲੇ ਵਿੱਚ ਸੇਂਟ ਕਾਰਮੇਲ ਦੀ ਜੈਸਮੀਨ ਕੌਰ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ, ਇਸ ਤੋਂ ਬਾਅਦ ਕਿਡਜ ਪੈਰਾਡਾਈਜ ਦੀ ਸਿਮਰਨਪ੍ਰੀਤ ਕੌਰ ਅਤੇ ਦੂਜਾ ਇਨਾਮ ,ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਅਨਿਕਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਗਾਂਧੀ ਮੈਮੋਰੀਅਲ ਨੈਸਨਲ ਸੀਨੀਅਰ ਸੈਕੰਡਰੀ ਸਕੂਲ ਦੇ ਅਮਜਦ ਖਾਨ ਅਤੇ ਹੋਲੀ ਫੈਮਲੀ ਕਾਨਵੈਂਟ ਸਕੂਲ ਤੋਂ ਗਰਿਮਾ ਚੌਹਾਨ ਨੂੰ ਉਨ੍ਹਾਂ ਦੀ ਪ੍ਰਤਿਭਾ ਅਤੇ ਡਰਾਇੰਗ ਵਿਚ ਸਾਨਦਾਰ ਪ੍ਰਦਰਸਨ ਲਈ ਵਿਸੇਸ ਇਨਾਮ ਦਿੱਤੇ ਗਏ ਇਸ ਤੋਂ ਇਲਾਵਾ ਫੋਟੋ ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਅਤੇ ਹੋਰ ਕੁਦਰਤੀ ਪ੍ਰੇਮੀਆਂ ਨੂੰ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ