• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਕੈਨੇਡਾ: ਕਿਧਰੇ ਹੈ ਕੋਰੋਨਾ ਦੀ ਚੀਸ… ਤੇ ਕਿਧਰੇ ਨਸਲੀ ਜ਼ਹਿਰ ਦੀ ਟੀਸ

Asli Punjabi by Asli Punjabi
May 15, 2020
in World
0
ਕੈਨੇਡਾ: ਕਿਧਰੇ ਹੈ ਕੋਰੋਨਾ ਦੀ ਚੀਸ… ਤੇ ਕਿਧਰੇ ਨਸਲੀ ਜ਼ਹਿਰ ਦੀ ਟੀਸ
587
SHARES
3.3k
VIEWS
Share on FacebookShare on TwitterShare on Whatsapp

ਸਰੀ, 15 ਮਈ 2020 – ਕੈਨੇਡਾ ਦਾ ਬ੍ਰਿਟਿਸ਼ ਕੋਲੰਬੀਆ ਸੂਬਾ ਕੋਵਿਡ-19 ਦੇ ਮਾਰੂ ਪ੍ਰਭਾਵ ਨੂੰ ਰੋਕਣ ਲਈ ਤਾਂ ਬੇਹੱਦ ਸਫਲ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਵਾਪਰੀਆਂ ਨਸਲੀ ਵਿਤਕਰੇ ਦੀਆਂ ਘਟਨਾਵਾਂ ਨੇ ਇਸ ਬਹੁ-ਸੱਭਿਆਚਾਰਾਂ ਵਾਲੇ ਮੁਲਕ ਦੇ ਬਹੁ-ਗਿਣਤੀ ਵਸਨੀਕਾਂ ਬਹੁਤ ਪ੍ਰੇਸ਼ਾਨ ਕੀਤਾ ਹੋਇਆ ਹੈ। ਵੱਡਾ ਦੁਖਾਂਤ ਇਹ ਵੀ ਹੈ ਕਿ ਨਸਲੀ ਵਿਤਕਰੇ ਦੀ ਭੜਾਸ ਕੱਢਣ ਲਈ ਏਸ਼ੀਆਈ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਗਿਆ ਅਤੇ ਖਾਸ ਤੌਰ ‘ਤੇ ਚੀਨੀ ਭਾਈਚਾਰੇ ਨੂੰ ਜ਼ਲੀਲ ਕੀਤਾ ਗਿਆ।

ਪਿਛਲੇ ਦੋ ਕੁ ਮਹੀਨੇ ਦੇ ਸਮੇਂ ਵਿਚ ਅਜਿਹੀਆਂ ਪ੍ਰੇਸ਼ਾਨ ਕਰਨ ਵਾਲੀਆਂ ਘਟਨਾਵਾਂ ਦੀਆਂ ਕੁਝ ਤਾਜ਼ਾ ਮਿਸਾਲਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਇੱਕ 92 ਸਾਲਾ ਏਸ਼ੀਅਨ ਬਜ਼ੁਰਗ ਨੂੰ ਵੀ ਬਖਸ਼ਿਆ ਨਹੀਂ ਗਿਆ ਜਦੋਂ ਨੋਨੈਮੋ ਸਟ੍ਰੀਟ ਅਤੇ ਈਸਟ ਫਰਸਟ ਐਵੀਨਿਊ ਨੇੜੇ ਇੱਕ ਸਟੋਰ ਚੋਂ ਧੱਕੇ ਉਸ ਨੂੰ ਮਾਰ ਕੇ ਬਾਹਰ ਕੱਢਿਆ ਗਿਆ ਅਤੇ ਫਿਰ ਡਿੱਗੇ ਪਏ ਦੇ ਠੁੱਡੇ ਮਾਰੇ ਗਏ। ਵੈਨਕੂਵਰ ਵਿਚ ਹੀ ਇੱਕ ਹੋਰ ਘਟਨਾ ਵਿਚ ਟ੍ਰਾਂਸਲਿੰਕ ਬੱਸ ਵਿਚ ਸਵਾਰ ਇਕ ਏਸ਼ੀਅਨ ਔਰਤ ਉੱਤੇ ਹਮਲਾ ਕੀਤਾ ਗਿਆ ਅਤੇ ਉਸ ਦੇ ਸਿਰ ਵਿਚ ਥੁੱਕਿਆ ਗਿਆ।

You might also like

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

ਇਸੇ ਤਰ੍ਹਾਂ ਬੱਸ ਵਿੱਚ ਸਵਾਰ ਦੋ ਏਸ਼ੀਅਨ ਔਰਤਾਂ, ਜਿਨ੍ਹਾਂ ਨੇ ਫੇਸ ਮਾਸਕ ਪਹਿਨੇ ਸਨ, ਉਪਰ ਇਕ ਨਸਲੀ ਜ਼ਹਿਨੀਅਤ ਵਾਲੇ ਬੰਦੇ ਨੇ ਉਨ੍ਹਾਂ ਨੂੰ ਕਥਿਤ ਤੌਰ ‘ਤੇ’ ਆਪਣੇ ਦੇਸ਼ ਵਾਪਸ ਜਾਣ ਦੀ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਭ ਕੁਝ ਥੋਡੇ ਕਰਕੇ ਹੀ ਹੋਇਆ ਹੈ। ਇਥੇ ਹੀ ਬੱਸ ਨਹੀਂ ਇਸ ਬੰਦੇ ਨੇ ਬਹਿਸ ਕਰਦਿਆਂ ਇਕ ਔਰਤ ਦੇ ਲੱਤ ਮਾਰੀ ਅਤੇ ਫਿਰ ਉਸ ਦੇ ਸਿਰ ਦੇ ਵਾਲ ਪੁੱਟ ਸੁੱਟੇ।

ਰਿਚਮੰਡ ਦੀ ਇਕ ਘਟਨਾ ਵਿਚ ਕਲਾਰਾ ਕਨ ਅਤੇ ਉਸਦੀ ਮਾਂ, ਗੈਰੀ ਪੁਆਇੰਟ ਨੇੜੇ ਸੈਰ ਕਰਨ ਲਈ ਬਾਹਰ ਨਿਕਲੀਆਂ ਸਨ ਕਿ ਕੋਲੋਂ ਦੀ ਕਾਰ ਵਿਚ ਲੰਘਦੇ ਦੋ ਗੋਰੇ ਵਿਅਕਤੀਆਂ ਦੁਆਰਾ ਬੋਲੇ ਸ਼ਬਦ ਉਨ੍ਹਾਂ ਨੂੰ ਹਾਲੇ ਵੀ ਸੂਲਾਂ ਵਾਂਗ ਚੁਭ ਰਹੇ ਹਨ “ ਤੁਸੀਂ ਇਸ ਤਰਾਂ ਦੇ ਹੋ? …ਜਾਓ ਆਪਣੇ ਦੇਸ਼ ਵਾਪਸ ਚਲੇ ਜਾਓ!”

ਵੈਨਕੂਵਰ ਪੁਲਿਸ ਵਿਭਾਗ ਅਨੁਸਾਰ ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਪੁਲਿਸ ਨੇ ਏਸ਼ੀਆਈ ਲੋਕਾਂ ਵਿਚ ਨਫ਼ਰਤ ਕਰਨ ਸਬੰਧੀ 20 ਕੇਸ ਦਰਜ ਕੀਤੇ ਹਨ ਜਦੋਂ ਕਿ 2019 ਦੇ ਪੂਰੇ ਸਾਲ ਦੌਰਾਨ ਅਜਿਹੇ ਸਿਰਫ 12 ਨਸਲੀ ਜੁਰਮ ਹੀ ਦਰਜ ਕੀਤੇ ਗਏ ਸਨ।

ਬੀਸੀ ਦੀ ਸਿਟੀਜ਼ਨਜ਼ ਸਰਵਿਸਿਜ਼ ਅਤੇ ਸੱਭਿਆਚਾਰ ਮੰਤਰੀ ਅਨੇ ਕੰਗ ਨੇ ਇਸ ਸਬੰਧ ਵਿਚ ਕਿਹਾ ਹੈ ਕਿ ਕੋਵਿਡ-19 ਦੇ ਸ਼ੁਰੂ ਹੋਣ ਤੋਂ ਬਾਅਦ ਬੀਸੀ ਵਿਚ ਏਸ਼ੀਅਨ ਵਿਰਾਸਤ ਦੇ ਲੋਕਾਂ ਪ੍ਰਤੀ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ ਹੈ ਪਰ ਬੀਸੀ ਵਿਚ ਅਜਿਹੀਆਂ ਨਸਲੀ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

ਬੀਸੀ ਦੇ ਪ੍ਰੀਮੀਅਰ ਜੋਹਨ ਹੌਰਗਨ ਨੇ ਏਸ਼ੀਆਈ ਮੂਲ ਦੇ ਲੋਕਾਂ ਵਿਰੁੱਧ ਨਫ਼ਰਤੀ ਜੁਰਮ ਦੀਆਂ ਤਾਜ਼ਾ ਘਟਨਾਵਾਂ ਬਾਰੇ ਆਪਣੀ ਨਾ-ਖੁਸ਼ੀ ਅਤੇ ਫਿਕਰਮੰਦੀ ਜ਼ਾਹਰ ਕਰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਸਮੂਹ ਲੋਕਾਂ ਨੂੰ ਨਸਲਵਾਦ ਵਿਰੁੱਧ ਇਕੱਠੇ ਹੋਣ ਲਈ ਪ੍ਰੇਰਿਆ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਨਫ਼ਰਤ ਲਈ ਕੋਈ ਸਥਾਨ ਨਹੀਂ। ਅਸੀਂ ਇਸ ਸਮੇਂ ਸੰਕਟ ਵਿੱਚੋਂ ਲੰਘ ਰਹੇ ਹਾਂ ਅਤੇ ਉਸ ਦਾ ਟਾਕਰਾ ਕਰਨ ਲਈ ਸਾਨੂੰ ਇਕ ਦੂਜੇ ਉਪਰ ਉਂਗਲੀ ਉਠਾਉਣ ਦੀ ਬਜਾਏ ਆਪਣੇ ਮਤਭੇਦਾਂ ਨੂੰ ਭੁਲਾ ਕੇ ਇਕਮੁੱਠ ਕੇ ਹੰਭਲਾ ਮਾਰਨਾ ਚਾਹੀਦਾ ਹੈ।

ਬੀਸੀ ਦੀ ਸਿਟੀਜ਼ਨਜ਼ ਸਰਵਿਸਿਜ਼ ਅਤੇ ਸੱਭਿਆਚਾਰ ਮੰਤਰੀ ਅਨੇ ਕੰਗ ਨੇ ਇਸ ਸਬੰਧ ਵਿਚ ਕਿਹਾ ਹੈ ਕਿ ਕੋਵਿਡ-19 ਦੇ ਸ਼ੁਰੂ ਹੋਣ ਤੋਂ ਬਾਅਦ ਬੀਸੀ ਵਿਚ ਏਸ਼ੀਅਨ ਵਿਰਾਸਤ ਦੇ ਲੋਕਾਂ ਪ੍ਰਤੀ ਨਸਲੀ ਹਮਲਿਆਂ ਵਿੱਚ ਵਾਧਾ ਹੋਇਆ ਹੈ ਪਰ ਬੀਸੀ ਵਿਚ ਅਜਿਹੀਆਂ ਨਸਲੀ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

Previous Post

ਸਿੱਧੂ ਮੂਸੇਵਾਲਾ ‘ਤੇ ਸਖਤਾਈ ਦੀ ਤਿਆਰੀ, ਆਈ.ਜੀ. ਨੇ ਐਸ.ਐਸ.ਪੀ ਨੂੰ ਕਿਹਾ, 2 ਹਫਤਿਆਂ ‘ਚ ਦਿਉ ਰਿਪੋਰਟ

Next Post

630 ਯਾਤਰੂ ਕੈਨੇਡਾ ਤੇ ਯੂਕੇ ਰਵਾਨਾ

Asli Punjabi

Asli Punjabi

Related Posts

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
ਮਸਜਿਦ ‘ਚ ਬੰਬ ਧਮਾਕਾ! 54 ਲੋਕ…
Top Stories

ਮਸਜਿਦ ‘ਚ ਬੰਬ ਧਮਾਕਾ! 54 ਲੋਕ…

by Asli Punjabi
November 7, 2025
Next Post
630 ਯਾਤਰੂ ਕੈਨੇਡਾ ਤੇ ਯੂਕੇ ਰਵਾਨਾ

630 ਯਾਤਰੂ ਕੈਨੇਡਾ ਤੇ ਯੂਕੇ ਰਵਾਨਾ

Please login to join discussion

Recommended

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਦਾਖਲੇ ਲਈ ਲੜਕੀਆਂ ਵਿੱਚ ਉਤਸ਼ਾਹ

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਦਾਖਲੇ ਲਈ ਲੜਕੀਆਂ ਵਿੱਚ ਉਤਸ਼ਾਹ

September 14, 2020
ਚਮਕੌਰ ਸਾਹਿਬ ਸੁੰਦਰੀਕਰ ਪ੍ਰੋਜੈਕਟ ਦਾ ਹੋਇਆ ਰਸਮੀ ਆਗਾਜ਼, 47 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਿਕ ਨਗਰੀ ਚਮਕੌਰ ਸਾਹਿਬ ਦੀ ਬਦਲੀ ਜਾਵੇਗੀ ਨੁਹਾਰ

ਚਮਕੌਰ ਸਾਹਿਬ ਸੁੰਦਰੀਕਰ ਪ੍ਰੋਜੈਕਟ ਦਾ ਹੋਇਆ ਰਸਮੀ ਆਗਾਜ਼, 47 ਕਰੋੜ ਰੁਪਏ ਦੀ ਲਾਗਤ ਨਾਲ ਇਤਿਹਾਸਿਕ ਨਗਰੀ ਚਮਕੌਰ ਸਾਹਿਬ ਦੀ ਬਦਲੀ ਜਾਵੇਗੀ ਨੁਹਾਰ

May 24, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In