ਗਵਾਲੀਅਰ – ਕਿਸਾਨਾਂ ਨਾਲ ਦਸਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਅੱਜ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਜਮੂਦ ਇਸ ਲਈ ਬਰਕਰਾਰ ਹੈ ਕਿਉਂਕਿ ਕਿਸਾਨ ਜਥੇਬੰਦੀਆਂ ਉਨ੍ਹਾਂ ਤਜਵੀਜ਼ਾਂ ’ਤੇ ਗੱਲਬਾਤ ਨਹੀਂ ਕਰ ਰਹੀਆਂ ਜੋ ਉਨ੍ਹਾਂ ਨੂੰ ਸਮੱਸਿਆ ਖੜ੍ਹੀ ਕਰਨ ਵਾਲੀਆਂ ਲੱਗ ਰਹੀਆਂ ਹਨ। ਉਨ੍ਹਾਂ ਕਿਸਾਨ ਆਗੂਆਂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ‘ਬਦਲਾਂ’ ਉਤੇ ਵਿਚਾਰ ਕਰਨ ਜੋ ‘ਮੁਸ਼ਕਲ’ ਦਾ ਹੱਲ ਕੱਢ ਸਕਦੇ ਹਨ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਖੇਤੀ ਕਾਨੂੰਨਾਂ ’ਤੇ ਕਿਸਾਨਾਂ ਨਾਲ ‘ਖੁੱਲ੍ਹੇ ਮਨ’ ਨਾਲ ਗੱਲਬਾਤ ਕਰ ਰਹੀ ਹੈ। ਕਿਸਾਨਾਂ ਤੇ ਕੇਂਦਰ ਸਰਕਾਰ ਦਰਮਿਆਨ ਗੱਲਬਾਤ ਭਲਕੇ ਵਿਗਿਆਨ ਭਵਨ ਵਿਚ ਹੋਵੇਗੀ।