ਚੰਡੀਗੜ੍ਹ – ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਹੈ ਕਿ ਰਾਜ ਦੇ ਸਰਕਾਰੀ ਕਰਮਚਾਰੀਆਂ, ਪੈਂਸ਼ਨਰਾਂ/ਪਰਿਵਾਰਕ ਪੈਂਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੁੰ ਦਿੱਤੀ ਜਾ ਰਹੀ ਸੀਮਤ ਕੈਸ਼ਲੈਸ ਮੈਡੀਕਲ ਸਹੂਲਤਾਂ ਵਿਚ ਹੁਣ ਕੋਵਿਡ-19 ਬੀਮਾਰੀ ਨੂੰ ਵੀ ਜੋੜ ਦਿੱਤਾ ਗਿਆ ਹੈ ਤਾਂ ਜੋ ਕੋਵਿਡ-19 ਨਾਲ ਸਬੰਧਿਤ ਮੈਡੀਕਲ ਬਿੱਲਾਂ ਦੀ ਪ੍ਰਤੀਪੂਰਤੀ ਕੀਤੀ ਜਾ ਸਕੇ। ਇੰਨ੍ਹਾਂ ਆਦੇਸ਼ਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕੀਤਾ ਜਾਵੇਗਾ।ਉਨ੍ਹਾਂ ਨੇ ਦਸਿਆ ਕਿ ਇਸ ਸਬੰਧ ਵਿਚ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਵੱਲੋਂ ਇਕ ਪੱਤਰ ਰਾਜ ਦੇ ਸਾਰੇ ਵਿਭਾਗ ਦੇ ਪ੍ਰਮੁੱਖਾਂ, ਹਰਿਆਣਾ ਦੇ ਬੋਰਡ ਅਤੇ ਨਿਗਮਾਂ ਦੇ ਸਾਰੇ ਪ੍ਰਬੰਧ ਨਿਦੇਸ਼ਕਾਂ, ਰਾਜ ਦੇ ਸਾਰੇ ਡਿਵੀਜਨਲ ਕਮਿਸ਼ਨਰਾਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ, ਪ੍ਰਧਾਨ ਮਹਾਲੇਖਾਕਾਰ (ਲੇਖਾ ਅਤੇ ਹੱਕਦਾਰੀ ਅਤੇ ਲੇਖਾ ਪ੍ਰੀਖਿਆ), ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ, ਰਾਜ ਦੇ ਸਾਰੇ ਸਰਕਾਰੀ ਮੈਡੀਕਲ ਕਾਲਜਾਂ ਦੇ ਨਿਦੇਸ਼ਕਾਂ, ਰਾਜ ਦੇ ਸਾਰੇ ਸਾਰੇ ਡਿਪਟੀ ਕਮਿਸ਼ਨਰਾਂ, ਰਾਜ ਦੇ ਸਾਰੇ ਸਿਵਲ ਸਰਜਨਾਂ ਸਮੇਤ ਰਾਜ ਸਰਕਾਰ ਦੇ ਪੈਨਲ ਵਿਜ ਸ਼ਾਮਿਲ ਸਾਰੇ ਨਿਜੀ ਹਸਪਤਾਲਾਂ/ਮੈਡੀਕਲ ਕਾਲਜਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ/ਨਿਦੇਸ਼ਕ/ਮੈਡੀਕਲ ਸੁਪਰਡੈਂਟਾਂ ਨੂੰ ਜਾਰੀ ਕੀਤਾ ਗਿਆ ਹੈ।ਸਿਹਤ ਮੰਤਰੀ ਨੇ ਦਸਿਆ ਕਿ ਰਾਜ ਸਰਕਾਰ ਵੱਲੋਂ ਸੀਮਤ ਕੈਸ਼ਲੈਸ ਮੈਡੀਕਲ ਸਹੂਲਤਾ ਦੇ ਤਹਿਤ ਪਹਿਲਾਂ ਤੋਂ ਨੋਟੀਫਾਇਡ ਛੇ ਖਤਰਨਾਕ ਬੀਮਾਰੀਆਂ ਤੋਂ ਇਲਾਵਾ, ਸੂਬਾ ਸਰਕਾਰ ਨੇ ਰਾਜ ਦੇ ਕਰਮਚਾਰੀਆਂ, ਪਂਸ਼ਨਭੋਗੀਆਂ/ਪਰਿਵਾਰਕ ਪੈਂਸ਼ਨਭੋਗੀਆਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਲਈ ਵੀ ਕੋਵਿਡ-19 ਬੀਮਾਰੀ ਨੂੰ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਦਸਿਆ ਕਿ ਪੈਨਲ ਵਿਚ ਸ਼ਾਮਿਲ ਨਿਜੀ ਹਸਪਤਾਲ ਮੌਜੂਦਾ ਪ੍ਰਤੀਪੂਰਤੀ/ਸੀਮਤ ਕੈਸ਼ਲੈਸ/ਸੂਚੀਬੱਧ ਨੀਤੀਆਂ, ਜਿਵੇਂ ਦਾ ਵੀ ਮਾਮਲਾ ਹੋਵੇ, ਰਾਜ ਸਰਕਾਰ ਵੱਲੋਂ ਜਾਰੀ ਅਤੇ ਸਮੇਂ-ਸਮੇਂ ‘ਤੇ ਸੋਧ ਦੇ ਅਨੁਸਾਰ ਫੀਸ ਲਗਵਾਉਣਗੇ।ਸ੍ਰੀ ਵਿਜ ਨੇ ਦਸਿਆ ਕਿ ਬੀਮਾਰੀ ਦੇ ਸਬੰਧ ਵਿਚ ਪ੍ਰਦਾਨ ਕੀਤੇ ਗਏ ਉਪਚਾਰ ਦੇ ਬਿੱਲਾਂ ਨੂੰ ਪ੍ਰਤੀਪੂਰਤੀ ਲਈ ਸਬੰਧਿਤ ਵਿਭਾਗ ਦੇ ਡੀਡੀਓ ਨੂੰ ਪੇਸ਼ ਕੀਤਾ ਜਾਵੇਗਾ।