ਚੰਡੀਗੜ੍ਹ, 30 ਮਈ 2020 – ਬੀਤੇ ਕਈ ਦਿਨਾਂ ਤੋਂ ਜਾਰੀ ਪੰਜਾਬ ਦੇ ਕਿਸਾਨਾਂ ਤੋਂ ਮੋਟਰਾਂ ਦੇ ਬਿਲ ਲੈਣ ਅਤੇ ਸਬਸਿਡੀ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਦੇ ਮੁੱਦੇ ਤੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਬਿਲ ਨਹੀਂ ਲਾਵੇਗੀ। ਇਸ ਸੰਬੰਧੀ ਕੈਬਨਿਟ ਮੀਟਿੰਗ ਵਿੱਚ ਕੋਈ ਵੀ ਮਤਾ ਪਾਸ ਨਹੀਂ ਕੀਤਾ ਗਿਆ। ਸਿਰਫ ਕੇਂਦਰ ਦੀ ਸਕੀਮ ਤੇ ਵਿਚਾਰ ਚਰਚਾ ਹੀ ਕੀਤੀ ਗਈ ਸੀ।