ਬਠਿੰਡਾ, 30 ਮਈ 2020 – ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਪੰਜਾਬ ਦੇ ਸੱਦੇ ਤੇ ਬਿਜਲੀ ਬਿੱਲ ਲਾਉਣ ਦੇ ਖਦਸ਼ੇ ਦੇ ਵਿਰੋਧ ਅਤੇ ਕਿਸਾਨੀ ਮੰਗਾਂ ਦੇ ਹੱਕ ’ਚ ਸਰਕਾਰ ਦਾ ਪੁਤਲਾ ਸਾੜਿਆ ਅਤੇ ਨਾਅਰੇਬਾਜੀ ਕੀਤੀ। ਇਸ ਮੌਕੇ ਬਲਦੇਵ ਸਿੰਘ ਸੰਦੋਹਾ ਦੀ ਅਗਵਾਈ ਚ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।
ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ਅਤੇ ਰੇਸ਼ਮ ਸਿੰਘ ਯਾਤਰੀ ਨੇ ਦੱਸਿਆ ਕਿ ਸਰਕਾਰਾਂ ਕਿਸਾਨੀ ਕਿੱਤੇ ਨੂੰ ਪ੍ਰਫੁੱਲਤ ਕਰਨ ਦੀ ਬਜਾਏ ਬਰਬਾਦ ਕਰਨ ਤੇ ਤੁਲੀਆਂ ਹੋਈਆਂ ਹਨ ਜਦੋਂ ਕਿ ਪਹਿਲਾਂ ਇਹ ਕਿਹਾ ਸੀ ਕਿ ਕਿਸਾਨਾਂ ਤੇ ਖੇਤੀ ਮੋਟਰਾਂ ਜਾਂ ਨਹਿਰੀ ਪਾਣੀ ਆਦਿ ਤੇ ਕਿਸੇ ਤਰ੍ਹਾਂ ਦੀ ਵਸੂਲੀ ਨਹੀਂ ਲਈ ਜਾਵੇਗੀ ਪਰ ਅੱਜ ਟੇਢੇ ਢੰਗ ਨਾਲ ਬਿੱਲ ਲਾਉਣ ਅਤੇ ਨਹਿਰੀ ਪਾਣੀ ਤੇ ਆਬਿਆਨਾ ਆਦਿ ਵਸੂਲਣ ਦੀ ਸਰਕਾਰ ਤਿਆਰੀ ਕਰ ਰਹੀ ਹੈ ਜਿਸ ਦਾ ਵਿਰੋਕੀਤਾ ਜਾਏਗਾ ਅਤੇ ਕਿਸੇ ਵੀ ਕੀਮਤ ਤੇ ਖੇਤੀ ਮੋਟਰਾਂ ਦੇ ਬਿੱਲ ਅਤੇ ਨਹਿਰੀ ਪਾਣੀ ਮਾਮਲਾ ਨਹੀਂ ਦਿੱਤਾ ਜਾਏਗਾ।
ਰਣਜੀਤ ਸਿੰਘ ਜੀਦਾ ਜੋਧਾ ਸਿੰਘ ਨੰਗਲਾ ਨੇ ਘੱਟੋ ਘੱਟ ਸਮਰਥਨਮੁੱਲ ਤੇ ਕੱਟ ਲਾਉਣ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਸਾਨਾਂ ਦੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। ਇਸ ਮੌਕੇ ਅਰਜਨ ਸਿੰਘ ਫੂਲ., ਅੰਗਰੇਜ਼ ਸਿੰਘ ਕਲਿਆਣ, ਕੁਲਵੰਤ ਸਿੰਘ ਨੇਹੀਆਂ ਵਾਲਾ, .ਕਰਮ ਸਿੰਘ ਮੰਡੀ ਕਲਾਂ, .ਬੂਟਾ ਸਿੰਘ ਜੋਧਪੁਰ, ਜਸਵੀਰ ਸਿੰਘ ਗੈਰੀ, ਜਵਾਹਰ ਸਿੰਘ ਕਲਿਆਣ, ਗੁਰਜੰਟ ਸਿੰਘ ਸੇਖਪੁਰਾ, ਬਲਵਿੰਦਰ ਸਿੰਘ ਮਾਨਸਾ ਅਤੇ ਕਾਲਾ ਸਿੰਘ ਕਮਾਲੂ .ਆਦਿ ਆਗੂ ਹਾਜਰ ਸਨ ।