ਚੰਡੀਗੜ੍ਹ, 18 ਸਤੰਬਰ, 2020 : ਨਾਮੀ ਪੰਜਾਬੀ ਫਿਲਮੀ ਹਸਤੀ ਸਰਗੁਨ ਮਹਿਤਾ ਵੀ ਹੁਣ ਖੇਤੀਬਾੜੀ ਬਾਰੇ ਤਿੰਨ ਆਰਡੀਨੈਂਸਾਂ ਦੇ ਖਿਲਾਫ ਨਿੱਤਰ ਆਈ ਹੈ। ਉਸਨੇ ਆਪਣੇ ਟਵਿੱਟਰ ਤੇ ਇੰਸਟਾਗ੍ਰਾਮ ਅਕਾਉਂਟ ‘ਤੇ ਪਾਈਆਂ ਪੋਸਟਾਂ ਵਿਚ ਲਿਖਿਆ ਹੈ, ‘ਕਿਸਾਨ ਬਚਾਓ, ਦੇਸ਼ ਬਚਾਓ। ਕਿਸਾਨ ਵਿਰੋਧੀ ਬਿੱਲ ਦਾ ਅਸੀਂ ਸਾਰੇ ਵਿਰੋਧ ਕਰਦੇ ਹਾਂ।’