ਰਾਏਪੁਰ, 29 ਮਈ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਕਾਂਗਰਸ ਦੇ ਮੁਖੀ ਅਜੀਤ ਜੋਗੀ ਦਾ ਅੱਜ ਦਿਹਾਂਤ ਹੋ ਗਿਆ| ਉਹ ਪਿਛਲੇ 20 ਦਿਨਾਂ ਰਾਏਪੁਰ ਦੇ ਸ਼੍ਰੀ ਨਰਾਇਣ ਹਸਪਤਾਲ ਵਿੱਚ ਦਾਖਿਲ ਸਨ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਤੋਂ ਬਾਅਦ ਉਨ੍ਹਾਂ ਨੂੰ ਲਗਭਗ ਡੇਢ ਵਜੇ ਦਿਲ ਦਾ ਦੌਰ ਪਿਆ ਅਤੇ ਉਨ੍ਹਾਂ ਦੀ ਤਬੀਅਤ ਹੋਰ ਵਿਗੜ ਗਈ ਜਿਸਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ|
ਹਸਪਤਾਲ ਦੇ ਐਮ ਡੀ ਡਾਕਟਰ ਸੁਨੀਲ ਖੇਮਕਾ ਨੇ ਦੱਸਿਆ ਕਿ 74 ਸਾਲਾਂ ਜੋਗੀ ਨੇ ਅੱਜ ਬਾਅਦ ਦੁਪਹਿਰ 3.30 ਵਜੇ ਆਖਰੀ ਸਾਹ ਲਿਆ| ਖੇਮਕਾ ਅਨੁਸਾਰ ਅਜੀਤ ਜੋਗੀ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ 9 ਮਈ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਅਤੇ ਉਦੋਂ ਤੋਂ ਹੀ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ|
ਭਾਰਤੀ ਪ੍ਰਸ਼ਾਸਨਿਕ ਸੇਵਾ ਅਤੇ ਰਾਜਨੀਤੀ ਤੋਂ ਆਏ ਅਜੀਤ ਜੋਗੀ ਮੌਜੂਦਾ ਸਮੇਂ ਮਾਰਵਾਹੀ ਖੇਤਰ ਤੋਂ ਵਿਧਾਇਕ ਸਨ| ਉਨ੍ਹਾਂ ਦੀ ਪਤਨੀ ਰੇਨੂੰ ਜੋਗੀ ਕੋਟਾ ਖੇਤਰ ਤੋਂ ਵਿਧਾਇਕ ਹੈ| ਜੋਗੀ ਸਾਲ 2000 ਦੌਰਾਨ ਸੂਬਾ ਨਿਰਮਾਣ ਸਮੇਂ ਇੱਥੋ ਦੇ ਪਹਿਲੇ ਮੁੱਖ ਮੰਤਰੀ ਬਣੇ ਸੀ ਅਤੇ 2003 ਤੱਕ ਰਹੇ| ਸੂਬੇ ਵਿੱਚ ਕਾਂਗਰਸੀ ਨੇਤਾਵਾਂ ਨਾਲ ਮਤਭੇਦ ਹੋਣ ਕਾਰਨ ਜੋਗੀ ਨੇ ਸਾਲ 2016 ਵਿੱਚ ਨਵੀਂ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦਾ ਗਠਨ ਕੀਤਾ ਸੀ ਅਤੇ ਉਸ ਦੇ ਮੁਖੀ ਸੀ|