ਨਵੀਂ ਦਿੱਲੀ, 29 ਮਈ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਦਿੱਲੀ ਨਾਲ ਲੱਗਦੀ ਸਰਹੱਦ ਨੂੰ ਇਕ ਵਾਰ ਫਿਰ ਸੀਲ ਕਰ ਦਿੱਤਾ ਹੈ| ਅੱਜ ਸਵੇਰ ਇਸ ਦਾ ਅਸਰ ਸਰਹੱਦੀ ਇਲਾਕਿਆਂ ਵਿੱਚ ਦਿੱਸਿਆ| ਦਿੱਲੀ-ਗੁਰੂਗ੍ਰਾਮ ਸਰਹੱਦ ਤੇ ਅੱਜ ਸਵੇਰ ਵੱਡੀ ਗਿਣਤੀ ਵਿੱਚ ਲੋਕ ਜਮ੍ਹਾ ਹੋਏ ਅਤੇ ਇੱਥੇ ਲੰਬਾ ਜਾਮ ਲੱਗ ਗਿਆ| ਇਸ ਤੋਂ ਇਲਾਵਾ ਇੱਥੇ ਬਦਰਪੁਰ ਸਰਹੱਦ ਕੋਲ ਵੱਡੀ ਗਿਣਤੀ ਵਿੱਚ ਅਜਿਹੇ ਲੋਕ ਵੀ ਹਨ, ਜਿਨ੍ਹਾਂ ਦੇ ਕੋਲ ਪਾਸ ਦੇਣ ਤੇ ਵੀ ਕਿ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ| ਜਿਕਰਯੋਗ ਹੈ ਕਿ ਹਰਿਆਣਾ ਵਿੱਚ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਇਸ ਆਦੇਸ਼ ਨੂੰ ਜਾਰੀ ਕੀਤਾ ਸੀ| ਉਨ੍ਹਾਂ ਨੇ ਕਿਹਾ ਕਿ ਦਿੱਲੀ ਨਾਲ ਲੱਗਦੇ ਜ਼ਿਲ੍ਹੇ ਹਰਿਆਣਾ ਲਈ ਬਹੁਤ ਵੱਡੀ ਚਿੰਤਾ ਹੈ| ਸਾਡੇ 80 ਫੀਸਦੀ ਮਾਮਲੇ ਉਨ੍ਹਾਂ ਜ਼ਿਲ੍ਹਿਆਂ ਦੇ ਹਨ, ਜੋ ਦਿੱਲੀ ਨਾਲ ਲੱਗਦੇ ਹਨ| ਅਜਿਹੇ ਵਿੱਚ ਬੇਹੱਦ ਜ਼ਰੂਰੀ ਹੈ ਕਿ ਦਿੱਲੀ ਨਾਲ ਲੱਗਦੀ ਹਰਿਆਣਾ ਸਰਹੱਦ ਨੂੰ ਸੀਲ ਰੱਖਿਆ ਜਾਵੇ| ਅਨਿਲ ਵਿੱਜ ਨੇ ਦਾਅਵਾ ਕੀਤਾ ਕਿ ਹਰਿਆਣਾ ਵਿੱਚ ਰੋਜ਼ ਗੁਰੂਗ੍ਰਾਮ ਅਤੇ ਫਰੀਦਾਬਾਦ ਵਰਗੇ ਸ਼ਹਿਰਾਂ ਵਿੱਚ ਮਾਮਲੇ ਵਧ ਰਹੇ ਹਨ, ਜਿਨ੍ਹਾਂ ਦਾ ਦਿੱਲੀ ਨਾਲ ਸਿੱਧਾ ਸੰਪਰਕ ਹੈ| ਇਸ ਤੋਂ ਬਾਅਦ ਸਰਹੱਦ ਸੀਲ ਕਰਨ ਦਾ ਫੈਸਲਾ ਲਿਆ ਗਿਆ|