ਟੋਰਾਂਟੋ, 28 ਮਈ 2020 – ਹੁਣ ਤੱਕ ਕੈਨੇਡਾ ਵਿੱਚ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 87519 ਹੋ ਗਈ ਹੈ। ਇਸ ਤੋਂ ਬਿਨਾਂ ਪੂਰੇ ਦੇਸ਼ ‘ਚ ਕੋਰੋਨਾ ਕਾਰਨ 6765 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੇ ਕੁੱਲ 46164 ਮਰੀਜ਼ ਠੀਕ ਵੀ ਹੋਏ ਹਨ। ਕੈਨੇਡਾ ਭਰ ਦੇ ਵਿੱਚ ਲੈਬਜ਼ ਨੇ ਲਗਪਗ 15,00000 ਟੈੱਸਟ ਕੀਤੇ ਹਨ। ਜਿਸ ਵਿੱਚੋਂ ਸਿਰਫ 5 ਪ੍ਰਤੀਸ਼ਤ ਪਾਜ਼ੀਟਿਵ ਆਏ ਹਨ। ਹੁਣ ਕੈਨੇਡਾ ਭਰ ਵਿੱਚ ਰੋਜ਼ਾਨਾ ਲਗਭਗ 22,300 ਟੈਸਟ ਰੋਜ਼ਾਨਾਂ ਕੀਤੇ ਜਾ ਰਹੇ ਹਨ। ਕੈਨੇਡਾ ਦੇ ਪੱਛਮੀ ਸੂਬਿਆਂ ਦੀ ਜ਼ਿੰਦਗੀ ਹੌਲੀ-ਹੌਲੀ ਆਮ ਹੋ ਰਹੀ ਹੈ। ਪਰ ਕਿਊਬਿਕ ਤੇ ਉਨਟਾਰੀਓ ਸੂਬਿਆਂ ਵਿੱਚ ਕੋਰੋਨਾ ਵਾਇਰਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ।