ਇੰਦੌਰ, 27 ਮਈ, 2020 : ਪ੍ਰਸਿੱਧ ਟੀ ਵੀ ਸੀਰੀਅਲ ਕ੍ਰਾਈਮ ਪੈਟਰੋਲ ਦੀ ਅਦਾਕਾਰਾ ਪ੍ਰੇਕਸ਼ਾ ਮਹਿਤਾ ਨੇ ਇੰਦੌਰ ਵਿਚ ਆਪਣੇ ਘਰ ਵਿਚ ਖੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ
25 ਸਾਲਾ ਅਦਾਕਾਰ ਨੂੰ ਉਸਦੇ ਘਰ ਵਿਚ ਲਟਕਦੇ ਪਾਇਆ ਗਿਆ। ਹੀਰਾਨਗਰ ਪੁਲਿਸ ਥਾਣੇ ਦੇ ਐਸ ਐਚ ਓ ਰਾਜੀਵ ਭਦੌਰੀਆ ਨੇ ਦੱਸਿਆ ਕਿ ਉਹ ਮੁੰਬਈ ਵਿਚ ਕਈ ਟੀ ਵੀ ਸੀਰੀਅਲਾਂ ਵਿਚ ਕੰਮ ਕਰਦੀ ਸੀ ਤੇ ਲਾਕ ਡਾਊਨ ਕਾਰਨ ਆਪਣੇ ਪਰਿਵਾਰ ਕੋਲ ਆਈ ਹੋਈ ਸੀ। ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ ਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਮਹਿਤਾ ਕ੍ਰਾਈਮ ਪੈਟਰੋਲ ਸਮੇਤ ਕਈ ਲੜੀਵਾਰਾਂ ਵਿਚ ਆਉਂਦੀ ਸੀ।