ਨਵੀਂ ਦਿੱਲੀ, 27 ਮਈ 2020 – ਭਾਰਤ ‘ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 6387 ਕੇਸ ਸਾਹਮਣੇ ਆਏ ਹਨ। ਜਦੋਂਕਿ 170 ਲੋਕਾਂ ਦੀ ਮੌਤ ਹੋ ਗਈ ਹੈ। ਕਦੋਂ ਕਿ ਕੋਰੋਨਾ ਕਾਰਨ ਹੁਣ ਤੱਕ 4337 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 1,51,767 ਹੋ ਗਈ ਹੈ। ਉੱਥੇ ਹੀ ਅਜੇ ਵੀ ਦੇਸ਼ ‘ਚ 83,004 ਪਾਜ਼ੀਟਿਵ ਕੇਸ ਐਕਟਿਵ ਹਨ। ਜਦੋਂ ਕਿ ਹੁਣ ਤੱਕ ਪੂਰੇ ਦੇਸ਼ ‘ਚ ਕੋਰੋਨਾ ਨਾਲ ਪ੍ਰਭਾਵਿਤ 64,425 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਹ ਅੰਕੜੇ ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਕੀਤੀ ਗਈ 27 ਮਈ ਦੀ ਰਿਪੋਰਟ ਅਨੁਸਾਰ ਸਵੇਰੇ 8 ਵਜੇ ਤੱਕ ਦੇ ਹਨ।