ਟੋਰਾਂਟੋ, 27 ਮਈ, 2020 : ਅੱਜ ਇੱਕ ਦਮ ਤਾਪਮਾਨ ਵਿੱਚ ਕਾਫੀ ਵਾਧਾ ਦਰਜ ਕੀਤੇ ਜਾਣ ਤੋਂ ਬਾਅਦ ਦੱਖਣੀ ਓਨਟਾਰੀਓ ਦੇ ਬਹੁਤੇ ਹਿੱਸੇ ਵਿੱਚ ਹੀਟ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ। ਅੱਜ ਦੁਪਿਹਰ ਹੁੰਮਸ ਕਾਰਨ ਤਾਪਮਾਨ 40 ਡਿਗਰੀ ਤੱਕ ਮਹਿਸੂਸ ਗਿਆ ਹੈ।ਐਨਵਾਇਰਮੈਂਟ ਕੈਨੇਡਾ ਵੱਲੋਂ ਸੋਮਵਾਰ ਸਵੇਰੇ ਸੂਬੇ ਵਿੱਚ ਹੀਟ ਵਾਰਨਿੰਗ ਜਾਰੀ ਕੀਤੀ ਗਈ ਸੀ ।ਸੋਮਵਾਰ ਦੁਪਿਹਰ ਨੂੰ ਤਾਪਮਾਨ 32 ਡਿਗਰੀ ਸੈਲਸੀਅਸ ਤੱਕ ਅੱਪੜ ਗਿਆ ਤੇ ਵਾਤਾਵਰਣ ਵਿੱਚ ਨਮੀ ਕਾਰਨ 39 ਡਿਗਰੀ ਸੈਲਸੀਅਸ ਤੱਕ ਮਹਿਸੂਸ ਕੀਤਾ ਗਿਆ ਸੀ ।ਟੋਰਾਂਟੋ ਦੀ ਮੌਸਮ ਮਾਹਿਰਾਂ ਨੇ ਆਖਿਆ ਕਿ 2020 ਵਿੱਚ ਹੁੰਮਸ ਨਾਲ ਅੱਜ 40 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹਿਲੀ ਵਾਰੀ ਪਹੁੰਚਿਆ ਹੈ। ਬੁੱਧਵਾਰ ਦਾ ਦਿਨ ਵੀ ਗਰਮ ਰਹਿਣ ਦੀ ਸੰਭਾਵਨਾ ਹੈ। ਵੀਰਵਾਰ ਨੂੰ ਗਰਮੀ ਥੋੜ੍ਹੀ ਘਟਣ ਤੋਂ ਪਹਿਲਾਂ ਤਾਪਮਾਨ 31 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।