ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅੱਜ ਫਿਰ ਲਾਇਵ ਪ੍ਰੋਗ੍ਰਾਮ ਹਰਿਆਣਾ ਆਜ ਰਾਹੀਂ ਸੂਬਾ ਵਾਸੀਆਂ ਨਾਲ ਰੁਬਰੂ ਹੋ ਕੇ ਨਾ ਸਿਰਫ ਸੂਬੇ ਵਿਚ ਵੱਧ ਰਹੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੇ ਪ੍ਰਤੀ ਚਿੰਤਾ ਜਾਹਰ ਕੀਤੀ, ਸਗੋ ਉਨ੍ਹਾਂ ਨੇ ਨਵੇਂ ਬਣ ਤਿੰਨ ਖੇਤੀਬਾੜੀ ਕਾਨੂੰਨਾਂ ‘ਤੇ ਪ੍ਰਤੀ ਕਿਸਾਨਾਂ ਨੂੰ ਵੀ ਭਰੋਸਾ ਵੀ ਦਿੱਤਾ| ਨਾਲ ਹੀ ਉਨ੍ਹਾਂ ਨੇ ਸੂਬੇ ਦੀ ਬਿਹਤਰੀ ਲਈ ਨੂੰ ਵੀ ਇਸ ਸੰਕਟ ਦੀ ਘੜੀ ਵਿਚ ਕਿਸੇ ਤਰ੍ਹਾ ਦੀ ਹੜਤਾਲ ਜਾਂ ਧਰਨਾ ਪ੍ਰਦਰਸ਼ਨ ਨਾ ਕਰਨ ਦੀ ਅਪੀਲ ਕੀਤੀ|ਮੁੱਖ ਮੰਤਰੀ ਨੇ ਲੋਕਾਂ ਨਾਲ ਮੁਖਾਤਿਬ ਹੁੰਦੇ ਹੋਏ ਕਿਹਾ ਕਿ ਲਗਭਗ 9 ਮਹੀਨੇ ਪਹਿਲਾਂ ਮਾਰਜ ਵਿਚ ਜਦੋਂ ਇਹ ਮਹਾਮਾਰੀ ਆਈ ਸੀ, ਉਸ ਦੋਂ ਪਹਿਲਾਂ ਕਿਸੇ ਨੇ ਇਸ ਦੇ ਬਾਰੇ ਵਿਚ ਨਹੀਂ ਸੁਣਿਆ ਸੀ| ਸਾਨੂੰ ਇਸ ਤੋਂ ਛੁਟਕਾਰਾ ਪਾਉਣ ਦੇ ਰਸਤੇ ਦਾ ਵੀ ਪਤਾ ਨਹੀਂ ਸੀ ਅਤੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਸੀ| ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਲਾਕਡਾਊਨ-1,2 ਅਤੇ 3 ਲਗਾਏ ਗਏ ਅਤੇ ਉਸ ਦੇ ਬਾਅਦ ਅਨਲਾਕ ਦੀ ਪ੍ਰਕ੍ਰਿਆ ਵੀ ਸ਼ੁਰੂ ਹੋਈ| ਲਾਕਡਾਊਨ ਦੌਰਾਨ ਲੋਕਾਂ ਦੇ ਉਦਯੋਗ-ਧੰਧੇ ਚੌਪਟ ਹੋ ਗਏ| ਅਜਿਹੇ ਹਾਲਾਤ ਵਿਚ ਕਾਫੀ ਮਜਦੂਰ ਆਪਣੇ ਸੂਬਿਆਂ ਨੂੰ ਮੁੜ ਗਏ| ਅਜਿਹੇ ਵਿਚ ਸਰਕਾਰ ਨੇ ਗਰੀਬ 0 ਮਜਦੂਰ ਦਾ ਸਹਿਯੋਗ ਕੀਤਾ ਅਤੇ ਉਨ੍ਹਾਂ ਨੂੰ 1200 ਕਰੋੜ ਰੁਪਏ ਦੀ ਸਹਾਇਤਾ ਰਕਮ ਦਿੱਤੀ ਗਈ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹੁਣ ਕੋਰੋਨਾ ਦਾ ਤੀਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਅਤੇ ਸੂਬੇ ਵਿਚ ਹਰ ਰੋਜ ਲਗਭਗ 2500 ਤੋਂ 3000 ਹਜਾਰ ਲੋਕ ਸੰਕ੍ਰਕਿਤ ਹੋ ਰਹੇ ਹਨ| ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਮਹੀਨਿਆਂ ਦਾ ਤਜਰਬਾ ਦੱਸਦਾ ਹੈ ਕਿ ਸਾਨੂੰ ਸਾਵਧਾਨ ਹੋ ਕੇ ਇਸ ਲੜਾਈ ਨੂੰ ਲੜਨਾ ਹੋਵੇਗਾ| ਉਨ੍ਹਾਂ ਨੇ ਸੂਬਾਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਸੀ ਜਾਂ ਤੁਹਾਡਾ ਕੋਈ ਆਪਣਾ ਇਸ ਬੀਮਾਰੀ ਦੀ ਚਪੇਟ ਵਿਚ ਨਾ ਆਵੇ ਤਾਂ ਮਾਸਕ ਪਹਿਨ ਕੇ ਰੱਖਣ, ਹਰ ਹਾਲ ਵਿਚ 2 ਗਜ ਦੀ ਦੂਰੀ ਬਣਾਏ ਰੱਖਣ ਅਤੇ ਕਿਸੇ ਨਾ ਕਿਸੇ ਇਮਯੂਨਿਟੀ ਬੂਸਟਰ ਦਾ ਸੇਵਨ ਕਰਦੇ ਰਹਿਣ| ਉਨ੍ਹਾਂ ਨੇ ਲੋਕਾਂ ਤੋਂ ਇਹ ਵੀ ਅਪੀਲ ਕੀਤੀ ਕਿ ਉਹ ਹਰ ਸਮੇਂ ਆਪਣੀ ਜੇਬ ਵਿਚ 4-5 ਮਾਸਕ ਪਾ ਕੇ ਰੱਖਣ ਅਤੇ ਜਦੋਂ ਵੀ ਕਿਸੇ ਨੂੰ ਬਿਨਾਂ ਮਾਸਕ ਦੇਖਣ ਤਾਂ ਉਸ ਨੂੰ ਤੁਰੰਤ ਮਾਸਕ ਦੇ ਕੇ ਪਹਿਨਣ ਨੂੰ ਕਹਣ| ਉਨ੍ਹਾਂ ਨੇ ਕਹਿਣ| ਉਨ੍ਹਾਂ ਨੇ ਕਿਹਾ ਕਿ ਸਰਕਾਰ ਕਾਫੀ ਗਿਣਤੀ ਵਿਚ ਮਾਸਕ ਉਪਲਬਧ ਕਰਵਾਉਣ ਦੀ ਵਿਵਸਥਾ ਕਰ ਰਹੀ ਹੈ ਅਤੇ ਸਿਹਤ ਵਿਭਾਗ ਨੂੰ ਇਕ ਕਰੋੜ ਮਾਸਕ ਤਿਆਰ ਕਰਵਾਉਣ ਨੂੰ ਕਿਹਾ ਗਿਆ ਹੈ| ਉਨ੍ਹਾਂ ਨੇ ਕਿਹਾ ਕਿ ਮਾਸਕ ਨਾਲ ਪਾਉਣ ‘ਤੇ ਜੁਰਮਾਨ ਰਕਮ 500 ਜਾਂ 2000 ਰੁਪਏ ਕਰਨ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਕਿਊਂਕਿ ਹਰ ਚੀਜ ਨੂ ਸਜਾ ਨਾਲ ਠੀਕ ਨਹੀਂ ਕੀਤਾ ਜਾ ਸਕਦਾ| ਪਰ ਵਾਰ-ਵਾਰ ਨਿਯਮ ਤੋੜਨ ਵਾਲਿਠਾ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ|ਮੁੱਖ ਮੰਤਰੀ ਨੇ ਕਿਹਾ; ਕਿ ਅੱਜ ਸਰਕਾਰ ਦੇ ਕੋਲ ਕਾਫੀ ਸਹੂਲਤਾਂ ਉਪਲਬਧ ਹਨ ਅਤੇ ਮੌਤ ਦਰ ਵੀ ਹੋਰ ਸੂਬਿਆਂ ਦੇ ਮੁਕਾਬਲੇ ਘੱਟ ਹੈ| ਹਰਿਆਣਾ ਵਿਚ ਮੌਤ ਦਰ 1.01 ਫੀਸਦੀ ਹੈ ਜਦੋਂ ਦੇ ਪੰਜਾਬ ਵਿਚ ਇਹ 3.2 ਫੀਸਦੀ ਹੈ| ਇਸ ਤਰ੍ਹਾ, ਸਾਡੇ ਇੱਥੇ ਰਿਕਵਰੀ ਦਰ 90 ਫੀਸਦੀ ਹੈ ਅਤੇ ਸੂਬੇ ਵਿਚ 35 ਹਜਾਰ ਟੇਸਟ ਕੀਤੇ ਜਾ ਰਹੇ ਹਨ| ਹੁਣ ਤਕ ਲਗਭਗ 12.5 ਫੀਸਦੀ ਤੋਂ ਲਗਭਗ 32 ਲੱਖ ਲੋਕਾਂ ਦਾ ਟੇਸਟ ਕੀਤਾ ਜਾ ਚੁੱਕਾ ਹੈ| ਪਿਛਲੇ ਦਿਨਾਂ ਸੀਰੋ ਟੇਸਟ ਦੌਰਾਨ ਪਤਾ ਲਗਿਆ ਕਿ 14 ਫੀਸਦੀ ਲੋਕ ਅਜਿਹੇ ਸਨ, ਜਿਨ੍ਹਾਂ ਦਾ ਟੇਸਟ ਵੀ ਨਹੀਂ ਹੋਇਆ ਅਤੇ ਉੁਹ ਪਾਜੀਟਿਵ ਹੋ ਕੇ ਠੀਕ ਹੋ ਚੁੱਕੇ ਹਨ| ਅਜਿਹੇ ਲੋਕਾਂ ਦੀ ਗਿਣਤੀ ਲਗਭਗ 35 ਲੱਖ ਹੈ| ਉਨ੍ਹਾਂ ਨੇ ਕਿਹਾ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਕੋਵਿਡ-19 ਦੀ ਟੇਸਟਿੰਗ ਲਈ 28 ਲੈਬ ਬਣਾਏ ਹਨ ਅਤੇ ਵੱਧਦੇ ਮਾਮਲਿਆਂ ਨੂੰ ਦੇਖ ਦੇ ਹੋਏ ਪਿਛਲੇ 46 ਹਜਾਰ ਬੈਡਾਂ ਦੀ ਵਿਵਸਥਾ ਕੀਤੀ ਗਈ ਹੈ| ਇਸ ਤੋਂ ਇਲਾਵਾ, 5 ਪਲਾਜਮਾ ਬੈਂਕ ਵੀ ਬਣਾਏ ਗਏ ਹਨ| ਉਨ੍ਹਾਂ ਨੇ ਦਸਿਆ ਕਿ ਹੁਣ ਤਕ 3729 ਲੋਕਾਂ ਨੇ ਪਲਾਜਮਾ ਦਾਨ ਕੀਤਾ ਹੈ| 2522 ਲੋਕਾਂ ਨੂੰ ਇਹ ਚੜਾਇਆ ਗਿਆ ਹੈ|ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਉਂਕਿ ਆਨਲਾਇਨ ਸਿਖਿਆ ਦਾ ਲਾਭ ਸਰੋਤਾਂ ਦੀ ਕਮੀ ਦੇ ਚਲਦੇ ਹਰ ਬੱਚੇ ਨੁੰ ਨਹੀਂ ਮਿਲ ਰਿਹਾ ਸੀ ਇਸ ਲਈ ਸਕੂਲ ਖੋਲਣ ਦਾ ਫੈਸਲਾ ਲੈਣਾ ਪਿਆ| ਪਰ ਹਾਲ ਹੀ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਪਾਜੀਟਿਵ ਪਾਏ ਜਾਣ ‘ਤੇ 30 ਨਵੰਬਰ ਤਕ ਸਕੂਲ ਬੰਦ ਕਰ ਦਿੱਤੇ ਗਏ ਹਨ| ਜਦੋਂ-ਜਦੋਂ ਵੀ ਮੁੜ ਸਕੂਲ ਖੋਲੇ ਜਾਣਗੇ ਤਾਂ ਉਨ੍ਹਾਂ ਘਰ ਜਾਂ ਮੋਹੱਲੇ ਵਿਚ ਹੀ ਕੋਵਿਡ ਟੇਸਟ ਕਰਵਾਇਆ ਜਾਵੇਗਾ|ਮੁੜ ਲਾਕਡਾਊਨ ਲਗਾਉਣ ਦੀ ਸੰਭਾਵਨਾ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਮੁਸ਼ਕਲਾਂ ਵੱਧ ਹੁੰਦੀਆਂ ਹਨ| ਪਹਿਲਾਂ ਜਦੋਂ ਲਾਕਡਾਊਨ ਲਗਾਇਆ ਗਿਆ ਸੀ ਤਾਂ ਬਾਜਾਰ, ਫੈਕਟਰੀਆਂ ਤੇ ਕਾਰੋਬਾਰ ਬੰਦ ਹੋ ਗਏ ਸਨ| ਇਸ ਲਈ ਸਾਨੂੰ ਇਸ ਗਲ ਦਾ ਧਿਆਨ ਰੱਖਨਾ ਹੈ ਕਿ ਅਜਿਹਾ ਮੁੜ ਨਾ ਕਰਨਾ ਪਵੇ|ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਮੌਕੇ ‘ਤੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੁੱਝ ਰਾਜਨੀਤਿਕ ਪਾਰਟੀਆਂ ਵੱਲੋਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਬਾਰੇ ਵਿਚ ਕਿਸਾਨਾਂ ਨੂੰ ਬਰਗਲਾਇਆ ਜਾ ਰਹਾ ਹੈ| ਅਜਿਹੇ ਵਿਚ ਉਨ੍ਹਾਂ ਨੇ ਸਾਵਧਾਨ ਰਹਿਣ ਦੀ ਜਰੂਰਤ ਹੈ| ਉਨ੍ਹਾਂ ਨੇ ਕਿਹਾ ਕਿ ਕਿਸਾਨ ਸੰਗਠਨਾਂ ਨੇ ਤਿੰਨ ਬਿੱਲਾਂ ਦੇ ਮੁੱਦੇ ‘ਤੇ ਦਿੱਲੀ ਜਾਣ ਦੀ ਅਪੀਲ ਨਾ ਕੀਤੀ ਹੈ| ਹੁਣ ਕਿਉਕਿ ਇਹ ਤਿੰਨੋ ਬਿੱਲ ਕਾਨੂੰਨਾਂ ਦਾ ਰੂਪ ਲੈ ਚੁੱਕੇ ਹਨ ਇਸ ਲਈ ਇੰਨ੍ਹਾਂ ਦਾ ਵਿਰੋਧ ਕਰਨ ਦਾ ਕੋਈ ਓਚਿਤਅ ਨਹੀਂ ਹੈ| ਉਨ੍ਹਾਂ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਇਹ ਸਮਝਨ ਦੀ ਜਰੂਰਤ ਹੈ ਕਿ ਇੰਨ੍ਹਾਂ ਤਿਨ ਕਾਨੂੰਨਾਂ ਤੋਂ ਉਨ੍ਹਾਂ ਨੂੰ ਕਿਸੇ ਤਰ੍ਹਾ ਦਾ ਨੁਕਸਾਨ ਨਹੀਂ ਹੋਵੇਗਾ ਸਗੋ ਇੰਨ੍ਹਾਂ ਦੇ ਆਉਣ ਨਾਲ ਕਿਸਾਨਾਂ ਦੇ ਲਈ ਨਵੇਂ ਮੌਕੇ ਪ੍ਰਦਾਨ ਹੋਣਗੇ ਅਤੇ ਉਹ ਆਪਣੇ ਫਸਲ ਕਿਤੇ ਵੀ ਵੇਚ ਸਕਣਗੇ| ਇੰਨ੍ਹਾਂ ਦੇ ਆਉਣ ਨਾਲ ਨਾ ਤਾਂ ਮੰਡੀਆਂ ਖਤਮ ਹੋਣਗੀਆਂ ਅਤੇ ਨਾ ਹੀ ਐਮਐਸਪੀ| ਇਸ ਸਮੇਂ ਵੀ ਝੋਨੇ, ਬਾਜਰਾ, ਮੂੰਗ, ਮੂੰਗਫਲੀ ਅਤੇ ਕਪਾਅ ਵਰਗੀ ਫਸਲਾਂ ਦੀ ਖਰੀਦ ਘੱਟੋ ਘੱਟ ਸਹਾਇਕ ਮੁੱਲ ‘ਤੇ ਕੀਤੀ ਜਾ ਰਹੀ ਹੈ| ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਇਸ ਸੀਜਨ ਵਿਚ ਝੋਲੇ ਦੀ ਖਰੀਦ ਐਮਐਸਪੀ ‘ਤੇ ਕੀਤੀ ਗਈ ਅਤੇ ਰਬੀ ਸੀਜਨ ਵਿਚ ਕਣਕ ਦੀ ਖਰੀਦ ਵੀ ਇਸੀ ‘ਤੇ ਕੀਤੀ ਜਾਵੇਗੀ| ਆਤਮਨਿਰਭਰ ਭਾਰ ਦੇ ਤਹਿਤ ਵੀ ਕਿਸਾਨਾਂ ਅਤੇ ਖੇਤੀਬਾੜੀ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ|ਪਰਾਲੀ ਜਲਾਉਣ ਦੇ ਮਾਮਲੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਵਿਕਲਪ ਨਾ ਹੋਣ ਦੇ ਕਾਰਣ ਕਿਸਾਨਾਂ ਨੂੰ ਪਰਾਲੀ ਜਲਾਉਣੀ ਪੈਂਦੀ ਸੀ| ਪਰ ਅੱਜ ਗੱਤੇ ਦੀ ਫੈਕਟਰੀ, ਫਿਯੂਲ ਅਤੇ ਚਾਰੇ ਵਜੋ ਇਸ ਦੀ ਵਰਤੋ ਹੋਣ ਲੱਗੀ ਹੈ| ਅੱਜ ਪਰਾਲੀ 1500 ਰੁਪਏ ਮੀਟ੍ਰਿਕ ਟਨ ਦੇ ਹਿਸੁ ਨਾਲ ਵਿਕ ਰਹੀ ਹੈ| ਇਸ ਤੋਂ ਇਲਾਵਾ ਸਰਕਾਰ ਵੱਲੋਂ ਅਨੁਦਾਨ ਦਿੱਤਾ ਜਾ ਰਿਹਾ ਹੈ| ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਪਾਣੀ ਦੀ ਬਚੱਤ ਕਰਨ ਦੀ ਅਪੀਲ ਕੀਤੀ ਹੈ ਕਿ ਅਤੇ ਪਾਣੀ ਦੀ ਕਮੀ ਵਾਲੇ ਇਲਾਕਿਆਂ ਵਿਚ ਝੋਨੇ ਦੀ ਥਾਂ ਹੋਰ ਫਸਲਾਂ ਉਗਾਉਣ ਦੀ ਅਪੀਲ ਕੀਤੀ ਹੈ| ਸ੍ਰੀ ਮਨੋਹਰ ਲਾਲ ਨ ਇਸ ਮੌਕੇ ‘ਤੇ ਕੋਰੋਨਾ ਕਾਲ ਵਿਚ ਕਰਮਚਾਰੀਆਂ ਵੱਲੋਂ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਦੌਰਾਨ ਕਰਮਚਾਰੀਆਂ ਨੇ ਕੋਰੋੜਾ ਰੁਪਏ ਦਾ ਯੋਗਦਾਨ ਦਿੱਤਾ ਜਿਸ ਦੀ ਵਰਤੋ ਜਰੂਰਤਮੰਦਾਂ ਦੀ ਸਹਾਇਤਾ ਲਈ ਕੀਤਾ ਗਿਆ| ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਨੂੰ ਸੰਕਟ ਦੇ ਇਸ ਸਮੇਂ ਵਿਚ ਹੜਤਾਲ ਅਤੇ ਧਰਨੇ-ਪ੍ਰਦਰਸ਼ਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ| ਇਸ ਸਾਲ ਸਰਕਾਰ ਦੇ ਮਾਲ ਵਿਚ ਵੀ 10 ਤੋਂ 12 ਹਜਾਰ ਕਰੋੜ ਰੁਪਏ ਦੀ ਕਮੀ ਆਈ ਹੈ ਅਤੇ ਇਸ ਸਮੇਂ ਨਵੀਂ ਮੰਗਾਂ ਮਾਨਣਾ ਸੰਭਵ ਹੀਂ ਹੈ| ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇ ਉਜਵਲ ਭਵਿੱਖ ਲਈ ਆਈਟੀ ਰਾਹੀਂ ਕਈ ਯੌਜਨਾਵਾਂ ‘ਤੇ ਕੰਮ ਚਲ ਰਿਹਾ ਹੈ ਅਤੇ ਅਗਲੀ 25 ਦਸੰਬਰ ਸੁਸਾਸ਼ਨ ਦਿਵਸ ਦੇ ਮੌਕੇ ‘ਤੇ ਕਈ ਐਲਾਨ ਕੀਤੇ ਜਾਣਗੇ| ਉਨ੍ਹਾਂ ਨੇ ਉਮੀਦ ਜਤਾਈ ਕਿ ਬਹੁਤ ਜਲਦੀ ਹਾਲਾਤ ਆਮ ਹੋ ਜਾਂਣਗੇ ਅਤੇ ਫਿਰ ਤੋਂ ਹਰਿਆਣਾ ਵਿਕਾਸ ਦੇ ਰਸਤੇ ‘ਤੇ ਪੂਰੇ ਤੇਜੀ ਨਾਲ ਅੱਗੇ ਵਧੇਗਾ|