ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਖੇਲੋ ਇੰਡਿਆ ਯੂਥ ਗੇਮ, 2021 ਦੀ ਮੇਜਬਾਨੀ ਲਈ ਸੂਬਾ ਪੂਰੀ ਤਰਾਂ ਨਾਲ ਤਿਆਰ ਹੈ| ਇਸ ਲਈ ਉਨਾਂ ਨੇ ਅਧਿਕਾਰੀਆਂ ਨੂੰ ਜਿੱਥੇ ਵੀ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਦੀ ਲੋਂੜ ਹੋਵੇ, ਉਸ ਨੂੰ ਪਹਿਲੀ ‘ਤੇ ਪੂਰਾ ਕਰਨ ਦੇ ਆਦੇਸ਼ ਦਿੱਤੇ|ਮੁੱਖ ਮੰਤਰੀ ਨੇ ਇਹ ਆਦੇਸ਼ ਇੱਥੇ ਕਲ ਦੇਰ ਸ਼ਾਮ ਨੂੰ ਆਯੋਜਿਤ ਖੇਲੋ ਇੰਡਿਆ ਯੂਥ ਗੇਮ, 2021 ਦੇ ਸਬੰਧ ਵਿਚ ਖੇਡ ਤੇ ਯੁਵਾ ਮਾਮਲੇ ਵਿਭਾਗ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਦਿੱਤੇ| ਮੀਟਿੰਗ ਵਿਚ ਖੇਡ ਤੇ ਯੁਮਾ ਮਾਮਲਿਆਂ ਦੇ ਰਾਜ ਮੰਤਰੀ ਸੰਦੀਪ ਸਿੰਘ ਵੀ ਹਾਜਿਰ ਸਨ| ਮੀਟਿੰਗ ਵਿਚ ਖੇਲੋ ਇੰਡਿਆ ਯੂਥ ਗੇਮ, 2021 ਦ ਸਫਲ ਆਯੋਜਨ ਲਈ ਮੁੱਖ ਮੰਤਰੀ, ਖੇਡ ਮੰਤਰੀ ਅਤੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਤਿੰਨ ਕਮੇਟੀਆਂ ਨਿਗਰਾਨੀ ਕਮੇਟੀ, ਕੋਰ ਕਮੇਟੀ ਅਤੇ ਕਾਰਜਕਾਰੀ ਕਮੇਟੀ ਦੀ ਵੀ ਪ੍ਰਵਾਨਗੀ ਦਿੱਤੀ ਗਈ|ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਦੇਸ਼ ਵਿਚ ਮੋਹਰੀ ਖੇਡ ਹਬ ਵੱਜੋਂ ਉਭਰਿਆ ਹੈ ਅਤੇ ਇੱਥੇ ਦੇ ਖਿਡਾਰੀਆਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ| ਉਨਾਂ ਕਿਹਾ ਕਿ ਹਰਿਆਣਾ ਸਰਕਾਰ ਵੱਖ-ਵੱਖ ਖੇਡਾਂ ਦੇ ਆਯੋਜਨ ਲਈ ਯੋਗ ਵਿਵਸਥਾ ਯਕੀਨੀ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ| ਦੇਸ਼ ਭਰ ਤੋਂ ਹਿੱਸਾ ਲੈਣ ਲਈ ਆਉਣ ਵਾਲੇ ਖਿਡਾਰੀਆਂ ਨੂੰ ਯੋਗ ਰਹਿਣ ਅਤੇ ਹੋਰ ਸਹੂਲਤਾਂ ਦਿੱਤੀ ਜਾਣਗੀਆਂ|ਉਨਾਂ ਕਿਹਾ ਕਿ ਖੇਲੋ ਇੰਡਿਆ ਯੂਥ ਗੇਮ, 2021 ਦੇ ਆਯੋਜਨ ਦਾ ਮੰਤਵ ਖਿਡਾਰੀਆਂ ਨੂੰ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰਨ ਲਈ ਇਕ ਵਧੀਆ ਮੰਚ ਦੇਣਾ ਹੈ| ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਖੇਲੋ ਇੰਡਿਆ ਯੂਥ ਗੇਮ, 2021 ਨੂੰ ਯਾਦਗਾਰ ਬਣਾਉਦ ਲਈ ਆਦੇਸ਼ ਦਿੱਤੇ ਤਾਂ ਜੋ ਹਰਿਆਣਾ ਤੇ ਖੇਡਾਂ ਦੇ ਇਤਿਹਾਸ ਵਿਚ ਇਸ ਨੂੰ ਲੰਬੇ ਸਮੇਂ ਤਕ ਯਾਦ ਰੱਖਿਆ ਜਾ ਸਕੇ| ਉਨਾਂ ਕਿਹਾ ਕਿ ਰਾਜ ਦੇ ਖਿਡਾਰੀਆਂ ਨੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਆਪਣੀ ਪਛਾਣ ਬਣਾਈ ਹੈ, ਜਿਸ ਕਾਰਣ ਰਾਜ ਨੂੰ ਖੇਲੋ ਇੰਡਿਆ ਯੂਥ ਗੇਮ, 2021 ਦੀ ਮੇਜਬਾਨੀ ਕਰਨ ਦਾ ਮੌਕਾ ਮਿਲਿਆ ਹੈ|ਮੀਟਿੰਗ ਦੌਰਾਨ, ਮੁੱਖ ਮੰਤਰੀ ਨੂੰ ਆਯੋਜਨ ਲਈ ਖੇਡ ਬੁਨਿਆਦੀ ਢਾਂਚਾ ਦੇ ਅਪਗ੍ਰੇਸ਼ਨ ਲਈ ਲੋਂੜੀਦੀ ਸਹੂਲਤਾਂ ਦੀ ਸੂਚੀ ਤੋਂ ਜਾਣੂੰ ਕਰਵਾਇਆ ਗਿਆ, ਜਿੰਨਾਂ ਵਿਚ ਮੁੱਖ ਥਾਂਵਾਂ ‘ਤੇ ਖਿਡਾਰੀਆਂ ਲਈ ਉੱਚ ਪੱਧਰੀ ਜਿਮ ਸਥਾਪਿਤ ਕਰਨਾ ਅਤੇ ਵਿਭਾਗ ਵੱਲੋਂ ਪਹਿਲਾਂ ਹੀ ਸਕੋਰ ਬੋਰਡ ਦੀ ਸਹੂਲਤ ਕੀਤਾ ਜਾਣਾ ਸ਼ਾਮਿਲ ਹੈ| ਇਸ ਤੋਂ ਇਲਾਵਾ, ਖਿਡਾਰੀਆਂ ਦੇ ਰਹਿਣ ਦੀ ਵਿਵਸਥਾ ਦੇ ਨਾਲ-ਨਾਲ ਖੇਡ ਬੁਨਿਆਦੀ ਢਾਂਚਾ ਦੀ ਜਿਓ ਮੈਪਿੰਗ ਕੀਤੀ ਹੈ|ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਪੰਚਕੂਲਾ ਦੇ ਸੈਕਟਰ 3 ਸਥਿਤ ਤਾਊ ਦੇਵੀ ਲਾਲ ਖੇਡ ਕੰਪਲੈਕਸ ਵਿਚ ਉਦਘਾਟਨ ਅਤੇ ਸਮਾਪਨ ਸਮਾਰੋਹ ਆਯੋਜਿਤ ਕੀਤਾ ਜਾਵੇਗਾ| ਖੇਲੋ ਇੰਡਿਆ ਯੂਥ ਗੇਮ, 2021 ਵਿਚ ਐਥਲੇਟਿਕਸ, ਟੇਬਲ ਟੇਨਿਸ, ਤੀਰਅੰਦਾਜੀ, ਰੇਸਲਿੰਗ, ਬੈਂਡਮਿੰਟਨ, ਵੇਟ ਲਿਫਿਟਿੰਗ, ਬਾਕਸਿੰਗ, ਸ਼ੂਟਿੰਗ, ਹਾਕੀ, ਸਾਇਕਲਿੰਗ, ਬਾਸਕੇਟਬਾਲ, ਕਬੱਡੀ, ਵਾਲੀਬਾਲ, ਖੋ-ਖੋ, ਫੁਟਬਾਲ, ਜੂਡੋ, ਤੈਰਾਕੀ, ਜਿਮਨਾਸਿਟਕਸ, ਲਾਨ ਟੇਨਿਸ, ਲਾਨ ਬਾਊਲੀਅ ਅਤੇ ਹੈਂਡਬਾਲ ਵਰਗੀ ਵੱਖ-ਵੱਖ ਖੇਡ ਮੁਕਾਬਲਿਆਂ ਦੇਸ਼ ਦੇ ਵੱਖ-ਵੱਖ ਜਿਲਿ•ਆਂ ਵਿਚ ਆਯੋਜਿਤ ਕੀਤੀ ਜਾਵੇਗੀ|ਮੀਟਿੰਗ ਵਿਚ ਮੁੱਖ ਮੰਤਰੀ ਨੇ ਖੇਡ ਆਯੋਜਨ ਲਈ ਲੋਂੜੀਦੀ ਬੁਨਿਆਦੀ ਢਾਂਚਾ ਦੇ ਵਿਕਾਸ ਅਤੇ ਅਪਗ੍ਰੇਡੇਸ਼ਨ ਲਈ ਬਜਟ ਨੂੰ ਵੀ ਪ੍ਰਵਾਨਗੀ ਦਿੱਤੀ, ਜਿਸ ਤੋਂ ਬਾਅਦ ਇਸ ਬਜਟ ਨੂੰ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ|ਮੀਟਿੰਗ ਵਿਚ ਮੁੱਖ ਸਕੱਤਰ ਵਿਜੈ ਵਰਧਨ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਮਾਲੀਆ ਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ ਸੰਜੀਵ ਕੌਸ਼ਲ, ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਪ੍ਰਧਾਨ ਸਕੱਤਰ ਯੋਗੇਂਦਰ ਚੌਧਰੀ, ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਡਾਇਰੈਕਟਰ ਐਸ.ਐਸ.ਫੁਲਿਆ ਸਮੇਤ ਸੀਨੀਅਰ ਅਧਿਕਾਰੀ ਹਾਜਿਰ ਸਨ|