ਲੁਧਿਆਣਾ, 29 ਮਈ 2023 : ਪਬਲੀਕੇਸ਼ਨ ਕਮੇਟੀ ਦੀ ਮੀਟਿੰਗ ਵਾਈਸ-ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਵਿਖੇ ਹੋਈ। ਆਪਣੀ ਟਿੱਪਣੀ ਵਿੱਚ ਡਾ: ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਉਨ੍ਹਾਂ ਦੇ ਘਰ-ਘਰ ਪਹੁੰਚਾਉਣ ਲਈ ਆਪਣੀ ਵਿਸਥਾਰ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੀ ਹੈ। “ਹਾਲਾਂਕਿ ਅਜੋਕਾ ਸਮਾਂ ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈ.ਸੀ.ਟੀ.) ਦਾ ਹੈ, ਫਿਰ ਵੀ ਛਪੇ ਰੂਪ ਵਿਚ ਸਾਹਿਤ ਦਾ ਆਪਣਾ ਮਹੱਤਵ ਹੈ। ਯੂਨੀਵਰਸਿਟੀ ਸਮੇਂ-ਸਮੇਂ ‘ਤੇ ਨਵੇਂ ਖੇਤੀ ਪ੍ਰਕਾਸ਼ਨਾਂ ਨੂੰ ਪੇਸ਼ ਕਰਦੀ ਰਹਿੰਦੀ ਹੈ ਅਤੇ ਪੁਰਾਣੇ ਖੇਤੀ ਸਾਹਿਤ ਨੂੰ ਸੋਧਦੀ ਰਹਿੰਦੀ ਹੈ।
ਡਾ: ਟੀ.ਐਸ. ਰਿਆੜ, ਵਧੀਕ ਡਾਇਰੈਕਟਰ ਸੰਚਾਰ ਨੇ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਅਤੇ ਨਵੀਆਂ ਪ੍ਰਕਾਸ਼ਨਾਵਾਂ ਦੀਆਂ ਏਜੰਡਾ ਆਈਟਮਾਂ ਪੇਸ਼ ਕੀਤੀਆਂ। ਉਨ੍ਹਾਂ ਖੇਤੀ ਸਾਹਿਤ ਦੀ ਵਿਕਰੀ ਵਿੱਚ ਹੋ ਰਹੇ ਵਾਧੇ ਬਾਰੇ ਵੀ ਜਾਣਕਾਰੀ ਦਿੱਤੀ।
ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ.ਜੀ.ਐਸ. ਬੁੱਟਰ ਨੇ ਪਤਵੰਤਿਆਂ ਅਤੇ ਕਮੇਟੀ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਿਸਾਨਾਂ ਨੇ ਪੀਏਯੂ ਵੱਲੋਂ ਪ੍ਰਕਾਸ਼ਿਤ ਖੇਤੀ ਪ੍ਰਕਾਸ਼ਨਾਂ ਵਿੱਚ ਪੂਰਾ ਭਰੋਸਾ ਜਤਾਇਆ ਹੈ।