• About
  • Contact
  • Hindi News
  • English News
Wednesday, May 21, 2025
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Health

ਕੋਵਿਡ -19 ਵਰਗੀਆਂ ਮਹਾਂਮਾਰੀਆਂ ਦੇ ਸਮੇਂ ‘ਚ ਵਿਗਿਆਨਕ ਪੱਤਰਕਾਰੀ ਦੀ ਅਹਿਮ ਭੂਮਿਕਾ : ਪਰਾਸ਼ਰ

ਸਾਇੰਸ ਸਿਟੀ ਵਿਚ ਵਿਗਿਆਨਕ ਪੱਤਰਕਾਰੀ ਦੇ ਵਿਸ਼ੇ 'ਤੇ ਵੈੱਬਨਾਰ

Asli Punjabi by Asli Punjabi
October 28, 2020
in Health, Punjab
0
ਕੋਵਿਡ -19 ਵਰਗੀਆਂ ਮਹਾਂਮਾਰੀਆਂ ਦੇ ਸਮੇਂ ‘ਚ ਵਿਗਿਆਨਕ ਪੱਤਰਕਾਰੀ ਦੀ ਅਹਿਮ ਭੂਮਿਕਾ : ਪਰਾਸ਼ਰ
588
SHARES
3.3k
VIEWS
Share on FacebookShare on TwitterShare on Whatsapp

You might also like

Breaking: ਸਕੂਲ ਪ੍ਰਿੰਸੀਪਲ ਕੀਤਾ Suspend -ਸਿੰਘਾਪੁਰ ਟ੍ਰੇਨਿੰਗ ਦੌਰਾਨ ਲੇਡੀ ਗਾਈਡ ਨਾਲ ਦੁਰਵਿਹਾਰ ਕਰਨ ਦਾ ਹੈ ਦੋਸ਼

ਢੱਡਰੀਆਂ ਵਾਲੇ ਖਿਲਾਫ ਜ਼ਬਰ ਜਨਾਹ ਤੇ ਕਤਲ ਕੇਸ ਖਾਰਜ ਕਰਨ ਦੀ ਸਿਫਾਰਸ਼

ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ : ਧਾਲੀਵਾਲ

ਸਮਾਜ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੇ ਆਸ਼ੇ ਨਾਲ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵੱਲੋਂ ਵਿਗਿਆਨ ਪ੍ਰਸਾਰ ਨਾਲ ਮਿਲਕੇ ਵਿਗਿਆਨਕ ਪੱਤਰਕਾਰੀ ਵਿਸ਼ੇ ‘ਤੇ ਅੱਜ ਇਕ ਵੈਬਨਾਰ ਕਰਵਾਇਆ ਗਿਆ। ਇਸ ਵੈਬਨਾਰ ਵਿਚ ਲਗਭਗ 300 ਦੇ ਕਰੀਬ ਪੱਤਰਕਾਰੀ ਵਿਸ਼ੇ ਨਾਲ ਜੁੜੇ ਭਾਰਤ ਦੇ ਵੱਖ-ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਤੇ ਵਿਦਿਆਰਥੀ ਨੇ ਹਿੱਸਾ ਲਿਆ । ਵਿਗਿਆਨ ਪ੍ਰਸਾਰ ਦਿੱਲੀ ਦੇ ਡਾਇਰੈਕਟਰ ਡਾ. ਮਕੁਲ ਪਰਾਸ਼ਰ ਇਸ ਮੌਕੇ ਮੁਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ ਵੈਬਨਾਰ ਨੂੰ ਸੰਬੋਧਨ ਕਰਦਿਆਂ ਇਸ ਮੌਕੇ ਡਾ. ਮਕੁਲ ਪਰਾਸ਼ਰ ਨੇ ਕਿਹਾ ਕਿ ਵਿਗਿਆਨ ਤੇ ਤਕਨਾਲੌਜੀ ‘ਚ ਹੋਰ ਰਹੀ ਬੇਤਹਾਸ਼ਾਂ ਤਰੱਕੀ ਦੇ ਸਦਕਾ ਹੀ ਆਮ ਲੋਕਾਂ ਨੂੰ ਵਹਿਮਾਂ-ਭਰਮਾਂ, ਸਮਾਜਿਕ ਬੁਰਾਈਆਂ ਅਤੇ ਕੋਵਿਡ-19 ਵਰਗੀਆਂ ਮਹਾਮਾਰੀਆਂ ਸਮੇਤ ਦੂਸਰੀਆਂ ਕੁਦਰਤੀ ਆਫ਼ਤਾਂ ਨਾਲ ਲੜਨ ਦੇ ਯੋਗ ਹੀ ਨਹੀਂ ਬਣਾਇਆ ਜਾਂਦਾ ਸਗੋਂ ਲੋਕਾਂ ਦੇ ਗਿਆਨ ਵਿਚ ਚੋਖਾ ਵਾਧਾ ਵੀ ਕੀਤਾ ਜਾ ਸਕਦਾ ਹੈ। ਇਸ ਕਰਕੇ ਸਮਾਜ ਵਿਚ ਵਿਗਿਆਨ ਸੋਚ ਅਤੇ ਜਾਗਰੂਕਤਾ ਪੈਦਾ ਕਰਨੀ ਬਹੁਤ ਜ਼ਰੂਰੀ ਹੈ। ਉਨਾਂ ਵਿਦਿਆਰਥੀਆਂ: ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਪੱਤਰਕਾਰੀ ਵਿਗਿਆਨ ਪ੍ਰਤੀ ਗਿਆਨ ਦੀ ਇਕ ਅਜਿਹੀ ਕੁੰਜੀ ਹੈ, ਜਿਸ ਨਾਲ ਇਕ ਆਮ ਆਦਮੀ ਵੀ ਵਿਗਿਆਨਕ ਕਾਢਾਂ ਨੂੰ ਬੜੀ ਅਸਾਨੀ ਨਾਲ ਸਮਝ ਸਕਦਾ ਹੈ ਅਤੇ ਅੱਜ ਦੇ ਸਮੇਂ ਵਿਚ ਪੱਤਰਕਾਰੀ ਦੇ ਜ਼ਰੀਏ ਵਿਗਿਆਨ ਦਾ ਸੰਚਾਰ ਕਰਨਾ ਸਮੇਂ ਦੀ ਅਹਿਮ ਲੋੜ ।ਸਾਇੰਸ ਸਿਟੀ ਵਲੋਂ ਕਰਵਾਏ ਗਏ ਇਸ ਵੈੱਬਨਾਰ ਵਿਚ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਪੱਤਰਕਾਰਕਾਰੀ ਵਿਭਾਗ ਦੇ 300 ਤੋਂ ਵੱਧ ਵਿੱਦਿਆਰਥੀਆਂ ਤੇ ਆਧਿਅਪਕਾਂ ਨੇ ਹਿੱਸਾ ਲਿਆ। ਇਸ ਵੈਬਨਾਰ ਦਾ ਉਦੇਸ਼ ਵਿਗਿਆਨਕ ਪੱਤਰਕਾਰੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਪੱਤਰਕਾਰੀ ਵਿਚ ਆਪਣੀ ਪਹਿਚਾਣ ਬਣਾ ਚੁੱਕੇ ਮਾਹਿਰਾਂ ਨੇ ਵਿਸ਼ੇ ਦੀਆਂ ਚੁਣੌਤੀਆਂ ‘ਤੇ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੂੰ ਵਿਗਿਆਨਕ ਪੱਤਰਕਾਰੀ ਦੇ ਗੁਰ ਦੱਸੇ।ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੇਰਥ ਨੇ ਆਪਣੇ ਸਵਾਗਤੀ ਸੰਬੋਧਨ ਵਿਚ ਪੱਤਰਕਾਰੀ ਦੇ ਵਿਸ਼ੇ ਨਾਲ ਜੁੜੇ ਹੋਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿ ਕਿਹਾ ਕਿ ਗੁਣਨਾਤਮਿਕ ਅਤੇ ਗਿਣਨਾਤਮਿਕ ਪੱਧਰ ‘ਤੇ ਵਿਗਿਆਨਕ ਪੱਤਰਕਾਰੀ ਦਾ ਭਾਰਤ ਵਿਚ ਹੋਲੀ-ਹੋਲੀ ਵਿਕਾਸ ਹੋ ਰਿਹਾ ਹੈ। ਬੀਤੇ ਕੁਝ ਵਰਿਆਂ ਵਿਚ ਬਹੁਤ ਸਾਰੇ ਨਵੇਂ-ਨਵੇਂ ਮੈਗਜ਼ੀਨ, ਟੀ.ਵੀ ਚੈਨਲ,ਅਤੇ ਰੇਡਿਓ ਪ੍ਰੋਗਰਾਮ ਆਏ ਹਨ, ਪਰ ਇਹ ਸਿਰਫ ਸ਼ੁਰੂਆਤ ਅਤੇ ਬਚਪਨ ਦੀ ਅਵਸਥਾ ਹੈ, ਇਸ ਤੋਂ ਬਾਅਦ ਵੀ ਬਹੁਤ ਕੁਝ ਹੋਣਾ ਬਾਕੀ ਹੈ।ਅਜਿਹੇ ਵਿਅਕਤੀ ਜੋ ਵਿਗਿਆਨ ਨੂੰ ਆਮ ਲੋਕਾਂ ਤੱਕ ਸੁੱਚਜੇ ਅਤੇ ਸੌਖੇ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰਦੇ ਹਨ, ਉਹਨਾਂ ਦੀ ਬਹੁਤ ਲੋੜ ਹੈ।ਇਸ ਮੌਕੇ ਵਿਗਿਆਨ ਪ੍ਰਸਾਰ ਦੇ ਵਿਗਿਆਨੀ ਡਾ. ਰਿੰਟੂ ਨਾਥ ਨੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਵਾਲ ਖੜਾ ਕੀਤਾ ਕਿ ਮੀਡੀਆਂ ਵਿਚ ਵਿਗਿਆਨ ਦੀ ਕਵਰੇਜ਼ ਬਹੁਤ ਘੱਟ ਹੈ ਅਤੇ ਇਸ ਨੂੰ ਵਧਾਉਣਾ ਚਾਹੀਦਾ ਹੈ । ਉਨਾਂ ਜ਼ੋਰ ਦੇ ਕੇ ਕਿਹਾ ਕਿ ਵਿਗਿਆਨਕ ਸੰਸਥਾਵਾਂ ਵੱਲੋਂ ਕੀਤੇ ਜਾਂਦੇ ਯਤਨਾਂ ਜਿਵੇਂ ਕਿ ਵਿਗਿਆਨ ਮੁੱਦਿਆਂ ‘ਤੇ ਹੋਏ ਪ੍ਰੋਗਰਾਮਾਂ ਦੀ ਕਵਰੇਜ਼ ਦੇ ਸਦਕਾ ਪਹਿਲਾਂ ਦੇ ਮੁਕਾਬਲੇ ਵਿਗਿਆਨਕ ਕਵਰੇਜ਼ ਵਿਚ ਕੁਝ ਵਾਧਾ ਜ਼ਰੂਰ ਦਰਜ ਕੀਤਾ ਗਿਆ ਹੈ। ਉਨਾਂ ਨੇ ਇਸ ਮੌਕੇ ਭਾਰਤ ਸਰਕਾਰ ਦੀ ਵਿਗਿਆਨ ਤੇ ਤਕਨਾਲੌਜੀ ਦੀ ਨੀਤੀ ਦੀ ਵੀ ਵਿਸਥਾਰਤ ਜਾਣਕਾਰੀ ਦਿੱਤੀ ।ਇਸ ਮੌਕੇ ਇੰਡੀਅਨ ਐਕਸਪ੍ਰੈਸ ਅਖਬਾਰ ਦੀ ਪ੍ਰਮੁੱਖ ਪੱਤਰਕਾਰ ਸ੍ਰੀਮਤੀ ਅੰਜੂ ਅਗਨੀਹੋਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੁਝ ਵਿਗਿਆਨਕ ਚੈਨਲਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ਵਿਚ ਜੇਕਰ ਫ਼ੀਚਰ, ਖਬਰ ਅਤੇ ਆਰਟੀਕਲ ਚੰਗੇ ਤੇ ਯੋਜਨਾਬੱਧ ਤਰੀਕੇ ਨਾਲ ਬਣਾਇਆ ਜਾਵੇ ਤਾਂ ਉਹ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਜ਼ਰੂਰ ਖਿੱਚਦਾ ਹੈ । ਉਨਾਂ ਕਿਹਾ ਕਿ ਲੋਕ ਬਹੁਤ ਸਾਰੀਆਂ ਵਿਗਿਆਨਕ ਖਬਰਾਂ ਪੜਦੇ, ਦੇਖਦੇ ਅਤੇ ਸੁਣਦੇ ਹਨ ਪਰ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਹੈ ਕਿਉਂ ਕਿ ਉਹਨਾਂ ਦੀ ਪੇਸ਼ਕਾਰੀ ਦਿਲਚਸਪ ਤਰੀਕੇ ਨਾਲ ਨਹੀਂ ਕੀਤੀ ਜਾਂਦੀ ਹੈ।ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਭਾਰਤੀ ਸੰਵਿਧਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਹਰੇਕ ਨਾਗਰਿਕ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੀ ਹਾਮੀ ਭਰਦਾ ਹੈ। ਮੌਜੂਦਾ ਦੌਰ ਵਿਚ ਵਿਗਿਆਨ ਸੰਚਾਰ ਅਤੇ ਵਿਗਿਆਨਕ ਪੱਤਰਕਾਰੀ ਸਮਾਜ ਵਿਚ ਵਿਗਿਆਨਕ ਸੋਚ ਦੀ ਜਗਿਆਸਾ ਪੈਦਾ ਕਰਨ ‘ਚ ਅਹਿਮ ਰੋਲ ਅਦਾ ਕਰਦੇ ਹਨ । ਇਸ ਮੌਕੇ ਉਨਾਂ ਜੋਰ ਦੇ ਕੇ ਕਿਹਾ ਕਿ ਅਜਿਹੇ ਸਿੱਖਿਅਤ ਵਿਗਿਆਨਕ ਪੱਤਰਕਾਰਾਂ ਦੀ ਅੱਜ ਦੇ ਸਮੇਂ ਵਿਚ ਬਹੁਤ ਅਹਿਮ ਲੋੜ ਹੈ ਜੋ ਵਿਗਿਆਨ ਤੇ ਤਕਨਾਲੌਜੀ ਦੇ ਖੇਤਰ ‘ਚ ਹੋ ਰਹੀਆਂ ਪ੍ਰਾਪਤੀਆਂ ਨੂੰ ਸੋਖੀ ਭਾਸ਼ਾ ਵਿਚ ਲਿਖਣ ਤਾਂ ਜੋ ਲੋਕਾਂ ਦੀ ਸਮਝ ਵਿਚ ਅਸਾਨੀ ਨਾਲ ਆ ਸਕਣ। ਉਨਾਂ ਕਿਹਾ ਕਿ ਖੇਤਰੀ ਭਾਸ਼ਾਵਾਂ ਵਿਚ ਵੀ ਅਜਿਹਾ ਸਹਿਤ ਹੋਣਾ ਬਹੁਤ ਜ਼ਰੂਰੀ ਹੈ।ਇਸ ਮੌਕੇ ਸਾਇੰਸ ਸਿਟੀ ਵੱਲੋਂ ਕੋਵਿਡ-19 ‘ਤੇ ਵਿਦਿਆਰਥੀਆਂ ਵੱਲੋਂ ਬਣਾਈਆਂ ਗਈਆਂ ਲਘੂ ਫ਼ਿਲਮਾਂ ਦੇ ਕਰਵਾਏ ਗਏ ਮੁਕਬਾਲੇ ਦੇ ਨਤੀਜੇ ਵੀ ਐਲਾਨੇ ਗਏ। ਸਾਇੰਸ ਸਿਟੀ ਵੱਲੋਂ ਇਸ ਮੁਕਾਬਲੇ ਲਈ 60 ਤੋਂ ਵੱਧ ਫ਼ਿਲਮਾਂ ਪ੍ਰਾਪਤ ਕੀਤੀਆਂ ਗਈਆਂ ਸਨ। ਵੈਬਨਾਰ ਦੇ ਦੌਰਾਨ ਵਾਤਾਵਰਣ ਸੰਚਾਰ ਕੇਂਦਰ ਦੀ ਦਿੱਲੀ ਦੀ ਸੰਸਥਾਪਕ ਤੇ ਮੁਖੀ ਸ੍ਰੀਮਤੀ ਅਲਕਾ ਤੌਂਬਰ ਨੇ ਸਾਇੰਸ ਸਿਟੀ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਕੀਤਾ। ਐਲਾਨੇ ਗਏ ਨਤੀਜਿਆਂ ਵਿਚ ਕਮਲਾਂ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੀ ਗਗਨ ਪ੍ਰੀਤ ਕੌਰ ਨੇ ਪਹਿਲਾ, ਸਰਕਾਰੀ ਮਾਡਲ ਸਕੂਲ ਕਮਲਵਾਲਾ ਖੁਰਦ ਫ਼ਿਰੋਜਪੁਰ ਦੀ ਸੰਜਨਾ ਨੇ ਦੂਜਾ ਅਤੇ ਚਿੱਤਕਾਰਾ ਯੂਨੀਵਰਸਿਟੀ ਰਾਜਪੁਰਾ ਦੇ ਗਰਵ ਭੂਪੇਸ਼ ਵਰਮਾ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਇਸੇ ਤਰਾਂ ਹੀ ਸਾਇੰਸ ਸਿਟੀ ਵੱਲੋਂ ਕਮਲਾਂ ਨਹਿਰੂ ਪਬਲਿਕ ਸਕੂਲ ਫ਼ਗਵਾੜਾ ਦੀ ਕਮਲਪ੍ਰੀਤ ਕੌਰ ਅਤੇ ਐਸ ਡੀ ਕਾਲਜ ਚੰਡੀਗੜ ਦੇ ਹਰਸ਼ਵਰਧਨ ਸ਼ਰਮਾਂ ਨੂੰ ਸ਼ਲਾਘਾਯੋਗ ਐਵਾਰਡਾਂ ਨਾਲ ਵੀ ਸਨਮਾਨਤ ਕੀਤਾ ਗਿਆ

Previous Post

ਮਿੱਲਾਂ ਵਿੱਚ ਲੁਕੋ ਕੇ ਰੱਖੇ ਜਨਤਕ ਵੰਡ ਪ੍ਰਣਾਲੀ ਦੇ 5200 ਬੋਰੇ ਚਾਵਲ ਬਰਾਮਦ

Next Post

ਡੇਂਗੂ ਵਿਰੁੱਧ ਲੜਾਈ ਵਿਚ ਐਸ.ਟੀ.ਐਫ. ਦੇ ਸਾਰੇ ਭਾਈਵਾਲ ਵਿਭਾਗਾਂ ਵੱਲੋਂ ਸਾਂਝੇ ਯਤਨ ਕੀਤੇ ਜਾ ਰਹੇ: ਬਲਬੀਰ ਸਿੰਘ ਸਿੱਧੂ

Asli Punjabi

Asli Punjabi

Related Posts

Breaking: ਸਕੂਲ ਪ੍ਰਿੰਸੀਪਲ ਕੀਤਾ Suspend -ਸਿੰਘਾਪੁਰ ਟ੍ਰੇਨਿੰਗ ਦੌਰਾਨ ਲੇਡੀ ਗਾਈਡ ਨਾਲ ਦੁਰਵਿਹਾਰ ਕਰਨ ਦਾ ਹੈ ਦੋਸ਼
Punjab

Breaking: ਸਕੂਲ ਪ੍ਰਿੰਸੀਪਲ ਕੀਤਾ Suspend -ਸਿੰਘਾਪੁਰ ਟ੍ਰੇਨਿੰਗ ਦੌਰਾਨ ਲੇਡੀ ਗਾਈਡ ਨਾਲ ਦੁਰਵਿਹਾਰ ਕਰਨ ਦਾ ਹੈ ਦੋਸ਼

by Asli Punjabi
May 20, 2025
ਢੱਡਰੀਆਂ ਵਾਲੇ ਖਿਲਾਫ ਜ਼ਬਰ ਜਨਾਹ ਤੇ ਕਤਲ ਕੇਸ ਖਾਰਜ ਕਰਨ ਦੀ ਸਿਫਾਰਸ਼
Punjab

ਢੱਡਰੀਆਂ ਵਾਲੇ ਖਿਲਾਫ ਜ਼ਬਰ ਜਨਾਹ ਤੇ ਕਤਲ ਕੇਸ ਖਾਰਜ ਕਰਨ ਦੀ ਸਿਫਾਰਸ਼

by Asli Punjabi
May 20, 2025
ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ : ਧਾਲੀਵਾਲ
Punjab

ਕੱਲ੍ਹ ਤੋਂ ਪੰਜਾਬ ਦੇ ਬਾਰਡਰ ਦੇ ਕਿਸਾਨ ਫਿਰ ਤੋਂ ਖੇਤੀ ਕਰਨ ਕੰਡਿਆਲੀ ਤਾਰ ਦੇ ਪਾਰ ਜਾ ਸਕਣਗੇ : ਧਾਲੀਵਾਲ

by Asli Punjabi
May 20, 2025
Punjab News: ਪੰਜਾਬ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀ ਅਰਨੀਵਾਲਾ ਦੇ ਚੇਅਰਮੈਨ ਸੰਧੂ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼, ਸੁਪਰਵਾਈਜ਼ਰ ਦੀ ਕੁੱਟਮਾਰ ਦਾ ਮਾਮਲਾ
Punjab

Punjab News: ਪੰਜਾਬ ਮੰਡੀ ਬੋਰਡ ਵੱਲੋਂ ਮਾਰਕੀਟ ਕਮੇਟੀ ਅਰਨੀਵਾਲਾ ਦੇ ਚੇਅਰਮੈਨ ਸੰਧੂ ਨੂੰ ਅਹੁਦੇ ਤੋਂ ਹਟਾਉਣ ਦੀ ਸਿਫਾਰਿਸ਼, ਸੁਪਰਵਾਈਜ਼ਰ ਦੀ ਕੁੱਟਮਾਰ ਦਾ ਮਾਮਲਾ

by Asli Punjabi
May 16, 2025
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਦੇ ਬੱਚਿਆਂ ਨੇ ਸਾਇੰਸ ਸਿਟੀ ਦਾ ਟੂਰ ਲਗਾਇਆ
Punjab

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਸਰਾ ਦੇ ਬੱਚਿਆਂ ਨੇ ਸਾਇੰਸ ਸਿਟੀ ਦਾ ਟੂਰ ਲਗਾਇਆ

by Asli Punjabi
May 16, 2025
Next Post
ਡੇਂਗੂ ਵਿਰੁੱਧ ਲੜਾਈ ਵਿਚ ਐਸ.ਟੀ.ਐਫ. ਦੇ ਸਾਰੇ ਭਾਈਵਾਲ ਵਿਭਾਗਾਂ ਵੱਲੋਂ ਸਾਂਝੇ ਯਤਨ ਕੀਤੇ ਜਾ ਰਹੇ: ਬਲਬੀਰ ਸਿੰਘ ਸਿੱਧੂ

ਡੇਂਗੂ ਵਿਰੁੱਧ ਲੜਾਈ ਵਿਚ ਐਸ.ਟੀ.ਐਫ. ਦੇ ਸਾਰੇ ਭਾਈਵਾਲ ਵਿਭਾਗਾਂ ਵੱਲੋਂ ਸਾਂਝੇ ਯਤਨ ਕੀਤੇ ਜਾ ਰਹੇ: ਬਲਬੀਰ ਸਿੰਘ ਸਿੱਧੂ

Recommended

ਨਵਜੋਤ ਸਿੱਧੂ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਕੀਤੀ ਮੰਗ, ਜ਼ੋਰਦਾਰ ਤਕਰੀਰ ‘ਚ ਕੇਂਦਰ ਨੂੰ ਲਾਏ ਰਗੜੇ

ਨਵਜੋਤ ਸਿੱਧੂ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਕੀਤੀ ਮੰਗ, ਜ਼ੋਰਦਾਰ ਤਕਰੀਰ ‘ਚ ਕੇਂਦਰ ਨੂੰ ਲਾਏ ਰਗੜੇ

October 4, 2020
ਫੋਨ ਟੈਪ ਕਰਨਾ ਕਾਂਗਰਸ ਦਾ ਚਰਿੱਤਰ, ਅਸੀਂ ਲੋਕਤਾਂਤਰਿਕ ਢੰਗ ਨਾਲ ਕੰਮ ਕਰਦੇ ਹਾਂ – ਮੁੱਖ ਮੰਤਰੀ

ਫੋਨ ਟੈਪ ਕਰਨਾ ਕਾਂਗਰਸ ਦਾ ਚਰਿੱਤਰ, ਅਸੀਂ ਲੋਕਤਾਂਤਰਿਕ ਢੰਗ ਨਾਲ ਕੰਮ ਕਰਦੇ ਹਾਂ – ਮੁੱਖ ਮੰਤਰੀ

July 22, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਸ੍ਰੀ ਹਰਿਮੰਦਰ ਸਾਹਿਬ ‘ਤੇ ਪਾਕਿ ਹਮਲੇ ਦੀ ਕੋਸਿਸ਼ ਦਾ ਵਿਵਾਦ: SGPC ਅਤੇ ਹੈੱਡ ਗ੍ਰੰਥੀ ਨੇ ਫ਼ੌਜ ਦੇ ਦਾਅਵੇ ‘ਤੇ ਚੁੱਕੇ ਸਵਾਲ
Top Stories

ਸ੍ਰੀ ਹਰਿਮੰਦਰ ਸਾਹਿਬ ‘ਤੇ ਪਾਕਿ ਹਮਲੇ ਦੀ ਕੋਸਿਸ਼ ਦਾ ਵਿਵਾਦ: SGPC ਅਤੇ ਹੈੱਡ ਗ੍ਰੰਥੀ ਨੇ ਫ਼ੌਜ ਦੇ ਦਾਅਵੇ ‘ਤੇ ਚੁੱਕੇ ਸਵਾਲ

May 20, 2025
ਜਥੇਦਾਰ ਅਕਾਲ ਤਖਤ ਦਾ ਵੀ ਫੌਜੀ ਦਾਅਵੇ ਬਾਰੇ ਆਇਆ ਬਿਆਨ
Top Stories

ਜਥੇਦਾਰ ਅਕਾਲ ਤਖਤ ਦਾ ਵੀ ਫੌਜੀ ਦਾਅਵੇ ਬਾਰੇ ਆਇਆ ਬਿਆਨ

May 20, 2025
ਬੀ ਐਸ ਐਫ ਨੇ ਦਿੱਤੀ ਪ੍ਰਵਾਨਗੀ, ਕੰਡਿਆਲੀ ਤਾਰ ਤੋਂ ਪਾਰ ਝੋਨਾ ਲਗਾ ਸਕਣਗੇ ਕਿਸਾਨ: ਧਾਲੀਵਾਲ
Top Stories

ਬੀ ਐਸ ਐਫ ਨੇ ਦਿੱਤੀ ਪ੍ਰਵਾਨਗੀ, ਕੰਡਿਆਲੀ ਤਾਰ ਤੋਂ ਪਾਰ ਝੋਨਾ ਲਗਾ ਸਕਣਗੇ ਕਿਸਾਨ: ਧਾਲੀਵਾਲ

May 20, 2025
ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਫੌਜ ਦੇ ਦਾਅਵੇ ਦਾ ਵਿਵਾਦ ਭੱਖਿਆ, ਗਿਆਨੀ ਰਘਬੀਰ ਸਿੰਘ ਤੇ ਹਰਮੀਤ ਕਾਲਕਾ ਦੇ ਆਏ ਵੱਡੇ ਬਿਆਨ, ਫੌਜ ਦਾ ਬਿਆਨ ਵੀ ਵੇਖੋ
Top Stories

ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਫੌਜ ਦੇ ਦਾਅਵੇ ਦਾ ਵਿਵਾਦ ਭੱਖਿਆ, ਗਿਆਨੀ ਰਘਬੀਰ ਸਿੰਘ ਤੇ ਹਰਮੀਤ ਕਾਲਕਾ ਦੇ ਆਏ ਵੱਡੇ ਬਿਆਨ, ਫੌਜ ਦਾ ਬਿਆਨ ਵੀ ਵੇਖੋ

May 20, 2025
Breaking: ਸਕੂਲ ਪ੍ਰਿੰਸੀਪਲ ਕੀਤਾ Suspend -ਸਿੰਘਾਪੁਰ ਟ੍ਰੇਨਿੰਗ ਦੌਰਾਨ ਲੇਡੀ ਗਾਈਡ ਨਾਲ ਦੁਰਵਿਹਾਰ ਕਰਨ ਦਾ ਹੈ ਦੋਸ਼
Punjab

Breaking: ਸਕੂਲ ਪ੍ਰਿੰਸੀਪਲ ਕੀਤਾ Suspend -ਸਿੰਘਾਪੁਰ ਟ੍ਰੇਨਿੰਗ ਦੌਰਾਨ ਲੇਡੀ ਗਾਈਡ ਨਾਲ ਦੁਰਵਿਹਾਰ ਕਰਨ ਦਾ ਹੈ ਦੋਸ਼

May 20, 2025
ਢੱਡਰੀਆਂ ਵਾਲੇ ਖਿਲਾਫ ਜ਼ਬਰ ਜਨਾਹ ਤੇ ਕਤਲ ਕੇਸ ਖਾਰਜ ਕਰਨ ਦੀ ਸਿਫਾਰਸ਼
Punjab

ਢੱਡਰੀਆਂ ਵਾਲੇ ਖਿਲਾਫ ਜ਼ਬਰ ਜਨਾਹ ਤੇ ਕਤਲ ਕੇਸ ਖਾਰਜ ਕਰਨ ਦੀ ਸਿਫਾਰਸ਼

May 20, 2025
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In