• About
  • Contact
  • Hindi News
  • English News
Friday, June 5, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Punjab

ਭਰਪੂਰ ਨਹਿਰੀ ਪਾਣੀ ਤੇ ਬਾਗਬਾਨਾਂ ਦੀ ਮਿਹਨਤ: ਕਿਨੂੰ ਦੀ ਹੋਈ ਬੰਪਰ ਫਸਲ

Asli Punjabi by Asli Punjabi
December 4, 2023
in Punjab
0
ਭਰਪੂਰ ਨਹਿਰੀ ਪਾਣੀ ਤੇ ਬਾਗਬਾਨਾਂ ਦੀ ਮਿਹਨਤ: ਕਿਨੂੰ ਦੀ ਹੋਈ ਬੰਪਰ ਫਸਲ
586
SHARES
3.3k
VIEWS
Share on FacebookShare on TwitterShare on Whatsapp

ਫਾਜ਼ਿਲਕਾ, 4 ਦਸੰਬਰ 2023 : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਾਲ ਭਰ ਦਿੱਤੇ ਭਰਪੂਰ ਨਹਿਰੀ ਪਾਣੀ ਅਤੇ ਜ਼ਿਲ੍ਹੇ ਦੇ ਬਾਗਬਾਨਾਂ ਦੀ ਸਖ਼ਤ ਮਿਹਨਤ ਨੇ ਇਸ ਵਾਰ ਕਿਨੂੰ ਦੀ ਰਿਕਾਰਡ ਪੈਦਾਵਾਰ ਕੀਤੀ ਹੈ।ਇਸ ਵਾਰ ਕਿਨੂੰ ਉਤਪਾਦਨ ਦੇ ਪਿੱਛਲੇ ਰਿਕਾਰਡ ਟੁੱਟ ਰਹੇ ਹਨ ਅਤੇ ਇਸ ਬੰਪਰ ਫਸਲ ਕਰਕੇ ਪੰਜਾਬ ਦਾ ਮਾਣ ਕਿਨੂੰ ਹੁਣ ਲੋਕਾਂ ਨੂੰ ਸਿਹਤਯਾਬੀ ਦਾ ਆਸਿ਼ਰਵਾਦ ਦੇਣ ਲਈ ਇੱਥੋਂ ਦੇਸ਼ ਭਰ ਦੀਆਂ ਮੰਡੀਆਂ ਲਈ ਰਵਾਨਾ ਹੋਣ ਲੱਗਿਆ ਹੈ।

ਪੰਜਾਬ ਵਿਚ ਫਲਾਂ ਹੇਠ ਰਕਬਾ ਲਗਭਗ 97 ਹਜਾਰ ਹੈਕਟੇਅਰ ਹੈ ਅਤੇ ਇਸ ਵਿਚੋਂ 46841 ਹੈਕਟੇਅਰ ਰਕਬਾ ਕਿਨੂੰ ਦੀ ਕਾਸਤ ਹੇਠ ਹੈ। ਇਸ ਵਿਚੋਂ ਵੀ 38326 ਹੈਕਟੇਅਰ ਕਿਨੂੰ ਸਿਰਫ ਫਾਜ਼ਿਲਕਾ ਜ਼ਿਲ੍ਹੇ ਪੈਦਾ ਕਰਦਾ ਹੈ। ਦੇਸ਼ ਦਾ ਸਭ ਤੋਂ ਬਿਹਤਰ ਕਿਨੂੰ ਫਾਜਿ਼ਲਕਾ ਦੇ ਅਬੋਹਰ ਅਤੇ ਖੂਈਆਂ ਸਰਵਰ ਬਲਾਕਾਂ ਵਿਚ ਹੁੰਦਾ ਹੈ।

You might also like

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਬੰਪਰ ਪੈਦਾਵਾਰ ਲਈ ਵਧਾਈ ਦਿੱਤੀ ਹੈ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਨੂੰ ਸਿਜਦਾ ਕੀਤਾ ਹੈ ਜੋ ਕਿਨੂੰ ਦੇ ਰਾਹੀਂ ਦੇਸ਼ ਭਰ ਵਿਚ ਫਾਜ਼ਿਲਕਾ ਦਾ ਨਾਂਅ ਰੌਸ਼ਨ ਕਰਦੇ ਹਨ।ਜਿਕਰਯੋਗ ਹੈ ਕਿ ਇਕ ਜ਼ਿਲ੍ਹੇ ਇਕ ਉਤਪਾਦ ਪ੍ਰੋਗਰਾਮ ਤਹਿਤ ਵੀ ਫਾਜ਼ਿਲਕਾ ਜ਼ਿਲ੍ਹੇ ਦਾ ਉਤਪਾਦ ਕਿਨੂੰ ਹੈ।

ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਸ੍ਰੀ ਜਤਿੰਦਰ ਸਿੰਘ ਅਨੁਸਾਰ ਪਿੱਛਲੇ ਸਾਲ ਜਿੱਥੇ ਕਿਨੂੰ ਦਾ ਔਸਤ ਝਾੜ 125 ਕਿਉਂਟਲ ਪ੍ਰਤੀ ਹੈਕਟੇਅਰ ਸੀ ਜਦ ਕਿ ਇਸ ਵਾਰ ਜਿੰਨ੍ਹਾਂ ਕਿਸਾਨਾਂ ਨੇ ਫਲ ਦੀ ਤੁੜਾਈ ਸ਼ੁਰੂ ਕੀਤੀ ਹੈ ਉਨ੍ਹਾਂ ਅਨੁਸਾਰ ਇਸ ਵਾਰ ਕਿਨੂੰ ਦਾ ਪ੍ਰਤੀ ਹੈਕਟੇਅਰ 350 ਕਿਉਂਟਲ ਨਿਕਲ ਰਿਹਾ ਹੈ।ਇਸ ਸਾਲ ਲਗਭਗ 11 ਲੱਖ ਟਨ ਕਿਨੂੰ ਹੋਣ ਦੀ ਆਸ ਹੈ।

ਕਿਸਾਨਾਂ ਦਾ ਕਹਿਣਾ ਹੈ ਇਸ ਵਾਰ ਬੰਪਰ ਫਸਲ ਦਾ ਕਾਰਨ ਮੌਸਮ ਅਨੁਕੂਲ ਰਹਿਣਾ ਅਤੇ ਕਿਨੂੰ ਦੀ ਸਿੰਚਾਈ ਲਈ ਨਿਯਮਤ ਤੌਰ ਤੇ ਨਹਿਰਾਂ ਦੀਆਂ ਟੇਲਾਂ ਤੱਕ ਪੂਰਾ ਪਾਣੀ ਮਿਲਣਾ ਹੈ। ਕਿਨੂੰ ਇਕ ਅਜਿਹੀ ਫਸਲ ਹੈ ਜਿਸਨੂੰ ਟਿਊਬਵੇਲ ਦਾ ਪਾਣੀ ਨਹੀਂ ਲਗਾਇਆ ਜਾ ਸਕਦਾ ਅਤੇ ਇਹ ਪੂਰੀ ਤਰਾਂ ਨਹਿਰੀ ਪਾਣੀ ਤੇ ਨਿਰਭਰ ਹੈ। ਇਸੇ ਕਾਰਨ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਉਤਪਾਦਨ ਲਗਭਗ ਦੁੱਗਣਾ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਇਸੇ ਤਰਾਂ ਨਹਿਰੀ ਪਾਣੀ ਮਿਲਦਾ ਰਹੇ ਤਾਂ ਉਨ੍ਹਾਂ ਦੀਆਂ ਫਸਲਾਂ ਚੰਗੀਆਂ ਹੋਣਗੀਆਂ।

ਬਾਕਸ ਲਈ ਪ੍ਰਸਤਾਵਿਤ

ਅਬੋਹਰ ਦਾ ਕਿਨੂੰ ਜਾਂਦਾ ਹੈ ਦੇਸ਼ ਭਰ ਦੀਆਂ ਮੰਡੀਆਂ ਵਿਚ

ਅਬੋਹਰ ਦਾ ਕਿਨੂੰ ਇੱਥੋਂ ਦੇਸ਼ ਭਰ ਦੀਆਂ ਮੰਡੀਆਂ ਵਿਚ ਜਾਂਦਾ ਹੈ। ਧੁਰ ਦੱਖਣ ਅਤੇ ਪੂਰਬੀ ਪ੍ਰਦੇਸ਼ਾਂ ਤੱਕ ਇਹ ਕਿਨੂੰ ਪਹੁੰਚਦਾ ਹੈ। ਇਸ ਲਈ ਜਿ਼ਲ੍ਹੇ ਵਿਚ ਕਿਨੂੰ ਦੇ ਗ੍ਰੇਡਿੰਗ, ਵੈਕਸਿੰਗ ਅਤੇ ਪੈਕਿੰਗ ਲਈ ਛੋਟੀਆਂ ਵੱਡੀਆਂ 500 ਦੇ ਲਗਭਗ ਇਕਾਈਆਂ ਕਾਰਜਸ਼ੀਲ ਹਨ। ਜ਼ਦ ਕਿ ਇੱਥੇ ਇਸ ਰੁੱਤ ਵਿਚ ਦੇਸ਼ ਭਰ ਤੋਂ ਫਲ ਵਪਾਰੀ ਕਿਨੂੰ ਲੈਣ ਪਹੁੰਚਦੇ ਹਨ। ਇਸ ਨਾਲ ਇਕ ਵੱਡਾ ਸ਼ਰਮਾਇਆ ਜਿ਼ਲ੍ਹੇ ਦੇ ਕਿਸਾਨਾਂ ਨੂੰ ਮਿਲਦਾ ਹੈ।

ਸਿਹਤ ਲਈ ਹੈ ਵਰਦਾਨ

ਕਿਨੂੰ ਸਿਹਤ ਲਈ ਵਰਦਾਨ ਹੈ। ਵਿਟਾਮਿਨ ਸੀ ਨਾਲ ਭਰਪੂਰ ਇਹ ਫਲ ਸ਼ਰੀਰ ਦੀ ਰੋਗਾਂ ਨਾਲ ਲੱੜਣ ਦੀ ਸਮਰੱਥਾ ਵਧਾਊਂਦਾ ਹੈ। ਇਸਦੇ ਬੀਜ ਵਿਚ ਲਿਮੋਨਿਨ ਨਾਂਅ ਦਾ ਤੱਤ ਪਾਇਆ ਜਾਂਦਾ ਹੈ ਜੋ ਕਿ ਕੈਂਸਰ ਸੈਲਾਂ ਨੂੰ ਵੱਧਣ ਤੋਂ ਰੋਕਦਾ ਹੈ। ਇਸਦਾ ਜੂਸ ਊਰਜਾ ਦਾ ਵੀ ਉੱਤਮ ਸ਼੍ਰੋਤ ਹੈ। ਇਹ ਐਸੀਡਿਟੀ ਨੂੰ ਰੋਕਦਾ ਹੈ। ਚਿਹਰੇ ਤੇ ਚਮਕ ਲਿਆਉਂਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਹਾਰਟ ਅਟੈਕ ਦਾ ਖਤਰਾ ਵੀ ਘੱਟਦਾ ਹੈ।

Previous Post

ਜ਼ਿਲ੍ਹੇ ਵਿੱਚ ਲਗਾਏ ਜਾਣਗੇ ਸੁਵਿਧਾ ਕੈਂਪ – ਡਿਪਟੀ ਕਮਿਸ਼ਨਰ

Next Post

ਮਜੀਠੀਆ ਤੇ ਵਲਟੋਆ ਨੂੰ ਨਹੀਂ ਮਿਲਣ ਦਿੱਤਾ ਭਾਈ ਰਾਜੋਆਣਾ ਨੂੰ

Asli Punjabi

Asli Punjabi

Related Posts

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

by Asli Punjabi
March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

by Asli Punjabi
March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

by Asli Punjabi
March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

by Asli Punjabi
March 18, 2026
ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ
Punjab

ਵੱਡੀ ਖ਼ਬਰ: ਚੰਡੀਗੜ੍ਹ ਦੀ ਮੋਬਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ; ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ

by Asli Punjabi
March 18, 2026
Next Post
ਮਜੀਠੀਆ ਤੇ ਵਲਟੋਆ ਨੂੰ ਨਹੀਂ ਮਿਲਣ ਦਿੱਤਾ ਭਾਈ ਰਾਜੋਆਣਾ ਨੂੰ

ਮਜੀਠੀਆ ਤੇ ਵਲਟੋਆ ਨੂੰ ਨਹੀਂ ਮਿਲਣ ਦਿੱਤਾ ਭਾਈ ਰਾਜੋਆਣਾ ਨੂੰ

Recommended

ਹੁਨਰ ਹੋਗਾ ਤੋ ਦੁਨੀਆਂ ਕਦਰ ਕਰੇਗੀ, ਏੜੀਆਂ ਉਡਾਨੇ ਸੇ ਕਿਰਦਾਰ ਊਚੇ ਨਹੀਂ ਹੋਤੇ…ਨਵਜੋਤ ਸਿੱਧੂ ਨੇ ਫਿਰ ਕੀਤਾ ਹਮਲਾ

ਹੁਨਰ ਹੋਗਾ ਤੋ ਦੁਨੀਆਂ ਕਦਰ ਕਰੇਗੀ, ਏੜੀਆਂ ਉਡਾਨੇ ਸੇ ਕਿਰਦਾਰ ਊਚੇ ਨਹੀਂ ਹੋਤੇ…ਨਵਜੋਤ ਸਿੱਧੂ ਨੇ ਫਿਰ ਕੀਤਾ ਹਮਲਾ

February 1, 2024
CM ਮਾਨ ਦੀਆਂ ਕੋਸ਼ਿਸ਼ਾਂ ਨਾਲ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਰਾਹ ਪੱਧਰਾ ਹੋਇਆ: ਮੁੰਬਈ ਦੌਰੇ ਦੌਰਾਨ ਪ੍ਰਮੁੱਖ ਸਨਅਤਕਾਰਾਂ ਨਾਲ ਕੀਤੀ ਮੁਲਾਕਾਤ

CM ਮਾਨ ਦੀਆਂ ਕੋਸ਼ਿਸ਼ਾਂ ਨਾਲ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਰਾਹ ਪੱਧਰਾ ਹੋਇਆ: ਮੁੰਬਈ ਦੌਰੇ ਦੌਰਾਨ ਪ੍ਰਮੁੱਖ ਸਨਅਤਕਾਰਾਂ ਨਾਲ ਕੀਤੀ ਮੁਲਾਕਾਤ

August 21, 2024

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In