ਮੈਲਬਰਨ – ਆਸਟ੍ਰੇਲੀਆ ’ਚ ਭਿਆਨਕ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮੁਹਾਲੀ ਜਿਲ੍ਹੇ ਦੇ (ਖਰੜ) ਸਨੀ ਇਨਕਲੇਵ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਗਗਨ ਚਾਹਲ ਦੇ ਪਿਤਾ ਬਲਵਿੰਦਰ ਚਾਹਲ ਹਾਲ ਹੀ ਵਿੱਚ ਮੁਹਾਲੀ ਪੁਲਿਸ ਤੋਂ ਟ੍ਰੈਫਿਕ ਇੰਸਪੈਕਟਰ ਵਜੋਂ ਸੇਵਾਮੁਕਤ ਹੋਏ ਹਨ। ਗਗਨ ਆਪਣੇ ਮਾਪਿਆਂ ਦਾ ਇਕਲੌਤਾ ਮੁੰਡਾ ਸੀ ਜੋ ਆਪਣੀ ਭੈਣ ਸਿਮਰ ਨਾਲ ਮੈਲਬਰਨ ’ਚ ਰਹਿ ਰਿਹਾ ਸੀ।ਦਸਦਈਏ ਕਿ ਹਾਦਸਾ ਉਸ ਵਕਤ ਹੋਇਆ ਜਦੋਂ ਗਗਨ ਟਰੱਕ ’ਤੇ ਜਾ ਰਿਹਾ ਸੀ। ਟਰੱਕ ਅਚਾਨਕ ਇਕ ਦਰੱਖਤ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਉਸ ਨੂੰ ਅੱਗ ਲੱਗ ਗਈ। ਇਸ ਹਾਦਸੇ ’ਚ ਗਗਨ ਚਹਿਲ ਦੀ ਮੌਤ ਹੋ ਗਈ। ਇਹ ਹਾਦਸਾ ਕਿਵੇਂ ਵਾਪਰਿਆ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਸਥਾਨਕ ਪੁਲਿਸ ਨੇ ਲੋਕਾਂ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਹੈ।ਗਗਨ ਵਿਆਹਿਆ ਹੋਇਆ ਸੀ। ਗਗਨ ਦਾ ਐਕਸੀਡੈਂਟ ਉਸ ਦੇ ਘਰ ਤੋਂ ਮਹਿਜ਼ 20 ਮਿੰਟ ਦੀ ਦੂਰੀ ਤੇ ਹੋਇਆ। ਉਸ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਸੀ ਕਿ ਉਹ ਜਲਦ ਹੀ ਘਰ ਪਹੁੰਚਣ ਵਾਲਾ। ਪਰ ਇਹ ਉਸਦੀ ਆਖਰੀ ਕਾਲ ਸੀ।