ਚੰਡੀਗੜ੍ਹ, 11 ਅਗਸਤ 2023 – ਉਘੇ ਇੰਡੀਅਨ ਕਾਉਂਸਿਲ ਓਫ ਐਗਰੀਕਲਚਰ ਰੇਸ਼ਰਚ ਦੇ ਸਾਬਕਾ ਜੀ.ਬੀ ਮੇਂਬਰ ਸਰਦਾਰ ਅਮਰਦੀਪ ਸਿੰਘ ਚੀਮਾ ਨੇ ਬੀਤੇ ਦਿਨਾਂ ਵਿਚ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਬੜੀ ਗੰਭੀਰਤਾ ਨਾਲ ਨਜਿੱਠਣਾ ਨੂੰ ਸਮੇਂ ਦੀ ਅੱਤ ਲੋੜੀਂਦੀ ਜ਼ਰੂਰਤ ਦੱਸਿਆ ਹੈ , ਉਹਨਾਂ ਕਿਹਾ ਕੇ 50 ਤੋਂ ਵੱਧ ਹੋਈਆਂ ਇਨਸਾਨੀ ਮੌਤਾਂ ਦਾ ਨੁਕਸਾਨ ਅਤੇ ਲਗਭਗ 500 ਦੇ ਕਰੀਬ ਨਹਿਰਾਂ, ਖਾਲਿਆਂ ਅਤੇ ਚੋਆਂ ਦੇ ਵਿਚ ਪਏ ਪਾੜ, 1500 ਤੋਂ ਵੱਧ ਪਿੰਡ ਅਜਿਹੇ ਹਨ, ਜਿਥੇ ਸਵਾ 6 ਲੱਖ ਏਕੜ ਤੋਂ ਵਧ ਦੀ ਫਸਲ ਤਬਾਹ ਚੁੱਕੀ ਹੈ।
ਸਰਦਾਰ ਚੀਮਾ ਜੋ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬੋਰਡ ਮੇਂਬਰ ਵੀ ਰਹੇ ਨੇ ਅੱਗੇ ਆਖਿਆ ਕੇ ਜਿਥੇ ਹਾਈਵੇ ਤੇ ਸੜਕਾਂ ਦਾ 2200 ਤੋਂ ਵੱਧ ਕਿਲੋਮੀਟਰ ਦਾ ਨੁਕਸਾਨ ਹੋਇਆ ਹੈ, ਉਸ ਵਿਚ 1700 ਕਿਲੋਮੀਟਰ ਤੋਂ ਵੱਧ ਲਿੰਕ ਰੋਡਾਂ ਹਨ। 1000 ਤੋਂ ਵੱਧ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੋਇਆ ਅਤੇ 40 ਤੋਂ ਵੱਧ ਹੈਲਥ ਸੈਂਟਰਾਂ ਵਿਚ, ਉਨ੍ਹਾਂ ਦੇ ਵਿਚ 8 ਜ਼ਿਲਿਆਂ ਵਿਚ ਇਹ ਵੱਡਾ ਨੁਕਸਾਨ ਹੋਇਆ ਹੈ, ਜਿਹੜਾ ਛੋਟਾ ਨੁਕਸਾਨ ਹੋਇਆ ਹੈ, ਉਸ ’ਤੇ ਅਜੈ ਕੋਈ ਰਿਪੋਰਟਿੰਗ ਨਹੀਂ ਹੋਈ, ਉਹ ਬਹੁਤ ਗੰਭੀਰ ਮੁੱਦਾ ਹੈ।