ਅੱਜ-ਕੱਲ ਅਯੋਕੀ ਗਾਇਕੀ ਵਿੱਚ ਜੋ ਕੁਝ ਚੱਲ ਰਿਹਾ ਹੈ ਆਪਾ ਸਾਰੇ ਉਸਤੋਂ ਭਲੀ-ਭਾਂਤ ਜਾਣੂ ਹੀ ਹਾਂ ਕਿ ਕਿਵੇਂ ਗੀਤਕਾਰੀ ਅਤੇ ਗਾਇਕੀ ਦੇ ਨਾਮ ‘ਤੇ ਲੱਚਰਤਾ ਪਰੋਸ ਪਰੋਸ ਕੇ ਅਸ਼ਲੀਲ ਵੀਡੀਓ ਰਾਹੀਂ, ਟੀਵੀ ਚੈਨਲਾਂ ਜ਼ਰੀਏ ਸਾਡੇ ਘਰਾਂ ਵਿੱਚ ਪਹੁੰਚਾਈ ਜਾ ਰਹੀ ਹੈ। ਹਥਿਆਰਾਂ, ਗੈਂਗ ਕਲਚਰ ਅਤੇ ਨਸ਼ਿਆ ਨੂੰ ਪ੍ਰਮੋਟ ਕਰਦੇ ਅਖੌਤੀ ਗਾਇਕ ਸੰਗਾ-ਸ਼ਰਮਾਂ ਦੀਆ ਸਭ ਹੱਦਾਂ ਟੱਪ ਜਾਂਦੇ ਹਨ। ਅਜਿਹੇ ਖ਼ਤਰਨਾਕ ਰੁਝਾਨ ਦੌਰਾਨ ਜਦੋਂ ਕਿਤੇ ਕੋਈ ਸਾਡੇਸੱਭਿਆਚਾਰ ਦੀ ਬਾਤ ਪਾਉਂਦਾ ਮਿਆਰੀ ਗੀਤ ਮਾਰਕੀਟ ਵਿੱਚ ਆਉਦਾ ਹੈ ਤਾਂ ਸਾਡਾ ਸਾਰਿਆ ਦਾ ਅਜਿਹੇ ਗੀਤ ਦੀ ਸਪੋਰਟ ਕਰਨ ਦਾ ਨਿੱਜੀ ਫਰਜ਼ਬਣਦਾ ਹੈ। ਜੀ ਹਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਬੁਲੰਦ ਅਵਾਜ਼ ਦੇ ਮਾਲਕ ਯਾਰਾਂ ਦੇ ਯਾਰ ਭੰਗੜਚੀ ਮਿੱਕੀ ਸਰਾਂ ਦੀ, ਜਿਹੜੇ ਕਿ ਭੰਗੜੇ ਦੇ ਸ਼ੁਦਾਈ ਹੋਣ ਦੇ ਨਾਲ ਨਾਲ ਕੈਲੀਫੋਰਨੀਆਂ ਦੇ ਮੇਲਿਆ ਦੀ ਸ਼ਾਨ ਵੀ ਸਮਝੇ ਜਾਂਦੇ ਨੇ।ਅੱਜ ਤੋ ਕੁਝ ਸਾਲ ਪਹਿਲਾਂ ਮਿੱਕੀ ਨੇ “ਖਾੜਕੂ” ਗੀਤ ਰਾਹੀਂ ਪੰਜਾਬੀ ਗਾਇਕੀ ਦੇ ਵਿਹੜੇ ਦਸਤਖ਼ਤ ਦਿੱਤੀ, ਅਤੇ ਇਸ ਗੀਤ ਨੂੰ ਪੰਜਾਬੀਆਂ ਨੇ ਮਣਾਂ ਮੂੰਹੀ ਪਿਆਰ ਦਿੱਤਾ ਸੀ। ਹੁਣ ਇੱਕ ਵਾਰ ਫੇਰ ਮਿੱਕੀ ਸਰਾਂ ਆਪਣੇ ਗੀਤ “ਸ਼ੌਕੀਨ ਗੱਭਰੂ” ਰਾਹੀਂ ਚਰਚਾ ਵਿੱਚ ਹੈ। ਇਹ ਗੀਤ ਵਾਈਟ ਹਿੱਲ ਕੰਪਨੀ ਦੁਆਰਾ ਰਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਗੀਤਕਾਰ ਯਾਦਵਿੰਦਰ ਸਰਾਂ ਨੇ ਬਾਕਮਾਲ ਲਿਖੇ ਨੇ। ਇਸ ਗੀਤ ਦਾ ਸੰਗੀਤ ਵਿਨੇ ਵਨਾਇਕ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ ਬੜੇ ਸੁਚੱਜੇ ਢੰਗ ਨਾਲ ਜਾਨਗਵੀਰ ਨੇ ਬਣਾਈ ਹੈ।ਇਸ ਗੀਤ ਨੂੰ ਮਿੱਕੀ ਸਰਾਂ ਨੇ ਆਪਣੇ ਪਿਤਾ ਸਤਿਕਾਰਯੋਗ ਸਵ. ਸਰਦਾਰ ਰਛਪਾਲ ਸਿੰਘ ਸਰਾਂ ਜੀ ਨੂੰ ਸਮਰਪਿਤ ਕੀਤਾ ਹੈ। ਇਸ ਗੀਤ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਤਸਵੀਰ ਨੂੰ ਬੜੇ ਸੁਚੱਜੇ ਢੰਗ ਨਾਲ ਵਿਖਾਇਆ ਗਿਆ ਹੈ। ਇਸ ਦੀ ਸੂਟਿੰਗ ਕੈਲੀਫੋਰਨੀਆਂ ਵਿੱਚ ਹੋਈ ‘ਲੇਕਿਨ ਹੂ-ਬ-ਹੂ ਪੰਜਾਬ ਦਾ ਨਕਸ਼ਾ ਖਿੱਚਿਆ ਮਹਿਸੂਸ ਹੁੰਦਾ ਹੈ। ਮਿੱਕੀ ਬੇਸ਼ੱਕ ਲੰਮੇ ਸਮੇਂ ਤੋਂ ਕੈਲੀਫੋਰਨੀਆਂ ਵਿੱਚ ਰਹਿਕੇ ਰੋਜ਼ੀ ਰੋਟੀ ਕਮਾਂ ਰਿਹਾ ਹੈ, ਲੇਕਿਨ ਉਸਦੇ ਕਣ ਕਣਵਿੱਚ ਪੰਜਾਬ ਪੰਜਾਬੀਅਤ ਪ੍ਰਤੀ ਮੋਹ ਡੁੱਲ੍ਹ ਡੁੱਲ ਪੈਦਾ ਹੈ।