ਕਿੰਗਸਟਨ, ਮਈ -ਜਮਾਇਕਾ ਦੇ ਮਹਾਨ ਦੌੜਾਕ ਓਸੇਨ ਬੋਲਟ ਪਹਿਲੀ ਵਾਰ ਪਿਤਾ ਬਣ ਗਏ ਹਨ | ਉਨ੍ਹਾਂ ਦੀ ਪਾਟਨਰ ਕੇਸੀ ਬੋਨੇਡ ਨੇ ਬੇਟੀ ਨੂੰ ਜਨਮ ਦਿੱਤਾ ਹੈ | ਜਮਾਇਕਾ ਦੇ ਪ੍ਰਧਾਨ ਮੰਤਰੀ ਏਡਰਿਊ ਹੋਲਨੇਸ ਨੇ ਸੋਸ਼ਲ ਮੀਡੀਆ ‘ਤੇ ਬੋਲਟ ਨੂੰ ਬੇਟੀ ਦੇ ਜਨਮ ‘ਤੇ ਵਧਾਈ ਦਿੱਤੀ ਹੈ | ਹੋਲਨੇਸ ਨੇ ਟਵਿੱਟਰ ‘ਤੇ ਲਿਖਿਆ ਕਿ ਸਾਡੇ ਮਹਾਨ ਫਰਾਟਾ ਦੌੜਾਕ ਓਸੇਨ ਬੋਲਨ ਅਤੇ ਕੇਸੀ ਬੋਨੇਟ ਨੂੰ ਬੇਟੀ ਦੇ ਜਨਮ ‘ਤੇ ਵਧਾਈ | ਸਥਾਨ ਮੀਡੀਆ ਦੀਆਂ ਖ਼ਬਰਾਂ ਅਨੁਸਾਰ ਇਸ ਜੋੜੇ ਦੀ ਬੇਟੀ ਦਾ ਜਨਮ ਐਤਵਾਰ ਨੂੰ ਹੋਇਆ | 33 ਸਾਲ ਦੇ ਬੋਲਟ ਨੇ ਮਾਰਚ ‘ਚ ਸੋਸ਼ਲ ਮੀਡੀਆ ‘ਤੇ ਖ਼ੁਲਾਸਾ ਕੀਤਾ ਸੀ ਕਿ ਬੋਨੇਟ ਬੇਟੀ ਨੂੰ ਜਨਮ ਦੇਣ ਵਾਲੀ ਹੈ |