ਬੈਂਗਲੁਰੂ, ਮਈ -ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਨੇ ਸਮਾਜਿਕ ਦੂਰੀ ਦੀ ਪਾਲਣਾ ਕਰਦੇ ਹੋਏ ਕਈ ਨਵੀਂ ਤਕਨੀਕਾਂ ਸਿੱਖੀਆਂ ਹਨ | ਜਿਨ੍ਹਾਂ ਦੀ ਜ਼ਰੂਰਤ ਉਨ੍ਹਾਂ ਨੂੰ ਕੋਰੋਨਾ ਤਾਲਾਬੰਦੀ ਦੌਰਾਨ ਇੰਡੋਰ ਅਭਿਆਸ ਦੌਰਾਨ ਹੁੰਦੀ ਰਹੀ ਹੈ | ਦੋਵੇਂ ਟੀਮਾਂ ਇਥੇ ਭਾਰਤੀ ਅਥਾਰਿਟੀ ਕੇਂਦਰ ‘ਚ ਹਨ, ਕਿਉਂਕਿ ਮਾਰਚ ਤੋਂ ਹੀ ਦੇਸ਼ ਵਿਆਪੀ ਤਾਲਾਬੰਦੀ ਕਾਰਨ ਖੇਡ ਬੰਦ ਹੈ | ਕੋਚਿੰਗ ਸਟਾਫ਼ ਵੀ ਇਸ ਕੇਂਦਰ ‘ਤੇ ਹੈ ਪਰ ਸਮਾਜਿਕ ਦੂਰੀ ਦੇ ਨਿਯਮਾਂ ਕਾਰਨ ਟੀਮਾਂ ਵੱਖ-ਵੱਖ ਐਪ ਦੀ ਵਰਤੋਂ ਕਰ ਕੇ ਆਪਣਾ ਕੰਮ ਉਸ ‘ਤੇ ਜਮ੍ਹਾ ਕਰ ਰਹੀਆਂ ਹਨ | ਮਹਿਲਾ ਟੀਮ ਦੀ ਉਪ-ਕਪਤਾਨ ਸਵਿਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਨ੍ਹਾਂ ਐਪ ਦੀ ਵਰਤੋਂ ਹਫ਼ਤੇ ਦੀਆਂ ਗਤੀਵਿਧੀਆਂ ਤੈਅ ਕਰਨ ਲਈ ਕੋਚਿੰਗ ਸਟਾਫ਼ ਹੀ ਕਰਦਾ ਸੀ ਜੋ ਬਾਅਦ ‘ਚ ਇਸ ਨੂੰ ਸਾਂਝਾ ਕੀਤਾ ਜਾਂਦਾ ਸੀ | ਉਨ੍ਹਾਂ ਕਿਹਾ ਕਿ ਤਾਲਾਬੰਦੀ ਦੌਰਾਨ ਸਾਈਡ ਕੇਂਦਰ ‘ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਅਸੀਂ ਸਾਰੇ ਗੂਗਲ ਡਾਕਸ ਅਤੇ ਗੂਗਲ ਫਾਰਮਜ਼ ਦੀ ਵਰਤੋਂ ਆਪਣਾ ਕੰਮ ਅਤੇ ਡਾਟਾ ਜਮ੍ਹਾ ਕਰਨ ਲਈ ਕਰ ਰਹੇ ਹਾਂ | ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੁੱਖ ਕੋਚ ਜਾਂ ਵਿਗਿਆਨਕ ਸਲਾਹਕਾਰ ਨਾਲ ਵੀਡੀਓ ਕਾਲ ‘ਤੇ ਵੀ ਇਸ ‘ਤੇ ਚਰਚਾ ਕੀਤੀ ਜਾਂਦੀ ਹੈ |